ਹੁਣ ਸਾਡੀਆਂ ਦਾੜ੍ਹੀਆਂ ਵੱਲ ਵੇਖ ਤੇ ਗੁੱਸਾ ਜਾਣ ਦੇ। ਸਾਡੀ ਇੱਜ਼ਤ ਰੱਖ ਤੇ ਗੱਲ ਮੰਨ ਜਾ।
ਤੂੰ ਏਸ ਕੁੜੀ ਦੇ ਕਿੱਤੇ ਤਾਂ ਵੇਖ ! ਤੇ ਅਸੀਂ ਏਧਰ ਇਸ ਲਈ ਵਰ ਟੋਲਦੇ ਫਿਰਦੇ ਹਾਂ ! ਹੁਣ ਛੇਕੜਲੇ ਵੇਲੇ ਏਸ ਮੇਰੀ ਦਾੜ੍ਹੀ ਖੇਹ ਪਾਉਣੀ ਏ । ਹੋਰ ਕੀ ?
ਜਦੋਂ ਸ਼ਾਹੂਕਾਰ ਨੇ ਸੌ ਰੁਪਏ ਕਰਜ਼ੇ ਦਾ ਮੈਥੋਂ ਦੋ ਸਾਲ ਬਾਅਦ ਡੇਢ ਸੌ ਰੁਪਇਆ ਵਿਆਜ ਮੰਗਿਆ, ਤਾਂ ਮੈਂ ਕਿਹਾ, "ਇਹ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ।"
ਸਿਆਣੇ ਆਦਮੀ ਮੁਸ਼ਕਲ ਸਮੇਂ ਵੀ ਦਾੜ੍ਹੀ ਬਿਗਾਨੇ ਹੱਥ ਨਹੀਂ ਦਿੰਦੇ ।
ਤੇਰੇ ਵੇਖਦਿਆਂ ਹੀਰ ਲੈ ਗਏ ਖੇੜੇ, ਦਾੜ੍ਹੀ ਪਰੋ ਦੇ ਵਿੱਚ ਮੁੰਨਾਏ ਬੈਠੇ।
ਮਿਹਨਤ ਬਾਝ ਦਿਹਾੜੀਆਂ ਦੇਈ ਜਾਵੇ, ਐਸਾ ਕੁਦਰਤਾਂ ਦਾ ਕਾਰਖਾਨਾ ਨਹੀਂ ਉਂ।
ਕਦੀ ਭਾਰਤ ਦੀਆਂ ਦੇਵੀਆਂ ਦੀ ਵੀ ਕਿਸਮਤ ਬਦਲੂ ? ਇਹਨਾਂ ਦੀ ਕਿਸਮਤ 'ਚ ਰੋਣਾ ਤੇ ਸੇਵਾ ਹੀ ਲਿਖੀ ਏ ? ਪੇਕੀਂ ਭਾਂਡੇ ਮਾਂਜ ਮਾਂਜ, ਗੋਹਾ ਸਿਟ ਸਿਟ ਦਿਨ ਕੱਟਦੀਆਂ ਨੇ ਤੇ ਸਹੁਰੀਂ ਹੋਰ ਹੀ ਪੁਆੜੇ ਪੈ ਜਾਂਦੇ ਨੇ।
(ਹਟਵਾਣੀਏਂ ਦੀ ਨੌਕਰੀ ਤੋਂ ਪਿੱਛੋਂ) ਉਹ ਕੁਝ ਚਿਰ ਅਖਬਾਰਾਂ ਵੇਚ ਕੇ ਦਿਨ-ਕਟੀ ਕਰਦਾ ਰਿਹਾ।
ਦਿਨ ਜਦ ਹੋਵਣ ਪੱਧਰੇ ਉੱਗਣ ਭੇਜੇ ਮਾਂਹ, ਰਬ ਫੜਾਈ ਸ਼ਾਹ ਨੂੰ ਪਿਉ ਤੇਰੇ ਦੀ ਬਾਂਹ।
ਬਿਰਧ ਬਾਬੇ ਨੇ ਕਿਹਾ, ਬਚਿਉ, ਸਾਡੇ ਤੋਂ ਹੁਣ ਕੋਈ ਵਧੇਰੀ ਆਸ ਨਾ ਰੱਖੋ । ਸਾਡੇ ਦਿਨ ਪੂਜੇ ਖਲੋਤੇ ਨਹੀਂ, ਪਿਛੋਂ ਸਾਰਾ ਧੰਧਾ ਤੁਸੀਂ ਹੀ ਸੰਭਾਲਣਾ ਹੈ।
ਜਦੋਂ ਦਿਨ ਪੁੱਠੇ ਆ ਜਾਂਦੇ ਹਨ ਤਾਂ ਆਪਣੇ ਆਪ ਹੀ ਹਰ ਕੰਮ ਵਿਗੜਦਾ ਚਲਾ ਜਾਂਦਾ ਹੈ ਤੇ ਮੁਸੀਬਤਾਂ ਇੱਕ ਦੂਜੇ ਤੇ ਚੜ੍ਹੀਆਂ ਤੁਰੀਆਂ ਆਂਦੀਆਂ ਹਨ।
ਪੰਦਰਾਂ ਹਜ਼ਾਰ ਰੀਫੀਯੂਜੀਆਂ ਦੀ ਇਸ ਉਚਾਵੀਂ ਜੇਹੀ ਵਸਤੀ ਨੂੰ ਵੇਖ ਕੇ ਕਾਦਰ ਦੀਆਂ ਕੁਦਰਤਾਂ ਯਾਦ ਆ ਜਾਂਦੀਆਂ ਹਨ । ਮੈਲੇ ਚੀਥੜਿਆਂ, ਗੰਦੇ ਉਲਝੇ ਵਾਲਾਂ ਖੁੱਥੜ ਜੁਲਿਆਂ ਤੇ ਉਖੜੀਆਂ ਪੁਖੜੀਆਂ ਮੰਜੀਆਂ ਦੀ ਪੂੰਜੀ ਸਾਂਭੀ ਇਹ ਜ਼ਿੰਦਗੀ ਦੇ ਬੇਆਸ ਦਿਨ ਪੂਰੇ ਕਰ ਰਹੇ ਹਨ।