ਕੁਝ ਚਿਰ ਪਹਿਲਾਂ ਜਿਸ ਸ਼ੁਕਲਾ ਜੀ ਨੂੰ ਅਖ਼ਬਾਰ ਛਪਵਾਉਣ ਲਈ ਦਰ ਦਰ ਦੀ ਖ਼ਾਕ ਛਾਨਣੀ ਪੈਂਦੀ ਸੀ, ਅੱਜ ਈਸ਼ਵਰ ਦੀ ਕ੍ਰਿਪਾ ਨਾਲ ਪੰਜਾਹ ਸੱਠ ਹਜ਼ਾਰ ਦੀ ਮਲਕੀਅਤ ਦਾ ਇੱਕ ਮੁਕੰਮਲ ਪ੍ਰੈਸ ਆਪ ਦੀ ਮਾਲੀਅਤ ਹੈ।
ਗੁਜਰਾਤ ਵਿੱਚ ਭੁਚਾਲ ਆਉਣ ਕਾਰਨ ਕਈ ਲੋਕ ਦਰ-ਬ-ਦਰ ਹੋ ਗਏ।
ਕੁੜੀ ਦੀ ਮਾਂ ਵਿਚਾਰੀ ਜਦ ਇਸ ਰੱਬ ਦੇ ਜੀ ਨੂੰ ਭੁੱਖ ਦੇ ਪੰਜੇ ਤੋਂ ਨਾ ਬਚਾ ਸਕੀ ਤਾਂ ਉਸ ਨੇ ਇੱਕ ਦਿਨ ਪੱਥਰ ਦਾ ਜੇਰਾ ਕੀਤਾ, ਉਹ ਕੁੜੀ ਨੂੰ ਇਸ ਸਾਰਥੀ ਦੁਨੀਆਂ ਦੇ ਹਵਾਲੇ ਕਰਕੇ ਆਪ ਦਰਿਆ ਦੀਆਂ ਲਹਿਰਾਂ ਵਿੱਚ ਜਾ ਲੁਕੀ ਸੀ।
ਕਦੀ ਸਮਾਂ ਸੀ ਕਿ ਜਿਸ ਘਰ ਧੀ ਹੁੰਦੀ ਸੀ ; ਲੋਕੀ ਉਨ੍ਹਾਂ ਦੀਆਂ ਦਲੀਜਾਂ ਉਚੇੜ ਮਾਰਦੇ ਸਨ। ਹੁਣ ਧੀ ਵਾਲੇ ਵਿਚਾਰੇ ਤਰਲੇ ਕੱਢਦੇ ਹਨ।
ਮਧੂਬਾਲਾ ਦੇ ਅਣਖੀ ਪਿਉ ਨੇ ਵੀ ਕਹਿ ਦਿੱਤਾ-'ਜਾਓ, ਮੇਰੇ ਭਾਣੇ ਧੀ ਵੀ ਮਰ ਗਈ, ਜੁਆਈ ਵੀ । ਅੱਜ ਮੈਂ ਤੁਸਾਂ ਦੁਹਾਂ ਦਾ ਸਰਾਧ ਕੀਤਾ ।" ਤੇ ਉਸ ਦਿਨ ਤੋਂ ਬਾਦ ਵਿਚਾਰੀ ਮਧੂਬਾਲਾ ਨੂੰ ਪੇਕੇ ਦੀਆਂ ਦਲੀਜਾਂ ਤੇ ਪੈਰ ਰੱਖਣਾ ਨਸੀਬ ਨਾ ਹੋਇਆ।
ਉਸ ਦਾ ਇੱਕ ਥੱਪੜ ਲੱਗਣ ਨਾਲ ਹੀ ਉਹ ਦੜ ਕਰਕੇ ਜਾ ਪਿਆ ਤੇ ਦੋ ਘੰਟੇ ਹੋਸ਼ ਨਾ ਆਈ।
ਉਹ ਸੀ ਤੇ ਬੜਾ ਹੁਸ਼ਿਆਰ ਪਰ ਦਾਅ ਖਾ ਹੀ ਗਿਆ। ਕੋਈ ਗੰਢ-ਕੱਪ ਐਸਾ ਟੱਕਰਿਆ ਕਿ ਜੇਬ ਕੱਟ ਕੇ ਜਾਂਦਾ ਰਿਹਾ।
ਕਲਾ ਵੀ ਇਕੱਲ ਵਿੱਚ ਇਕੱਲੇ ਤੋਂ ਨਹੀਂ ਉਪਜਾਈ ਜਾ ਸਕਦੀ। ਜੇ ਉਪਜ ਵੀ ਪਵੇ ਤਾਂ ਦਰਸਾਈ ਨਹੀਂ ਜਾ ਸਕਦੀ । ਜੇ ਦਾਅ ਘਾਅ ਲਾ ਕੇ ਦਰਸਾਈ ਜਾਵੇ ਤਾਂ ਸਲਾਹੀ ਤੇ ਮਟਕਾਈ ਨਹੀਂ ਜਾ ਸਕਦੀ।
ਅਨੰਤ ਰਾਮ ਨੇ ਮੇਰਾ ਸਾਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਪਰ ਕਦੇ ਬਾਬੇ ਦੀਆਂ ਕਦੇ ਪੋਤੇ ਦੀਆਂ। ਜੇ ਮੇਰਾ ਦਾਅ ਫੁਰ ਗਿਆ ਤਾਂ ਉਹ ਵੀ ਯਾਦ ਕਰੇਗਾ, ਪਈ ਕੋਈ ਟੱਕਰਿਆ ਸੀ।
ਜਦੋਂ ਉਸ ਦੇ ਹੱਥ ਤਾਕਤ ਆਈ ਤਾਂ ਉਸ ਦੇ ਦੋਸਤਾਂ ਖੂਬ ਦਾਅ ਲਾਇਆ। ਆਪਣੇ ਅੜੇ ਹੋਏ ਕੰਮ ਸਾਰੇ ਕਰਾ ਲਏ।
ਕੁਝ ਸਿਆਣੇ ਤੇ ਦੇਸ਼-ਦਰਦੀ ਕਾਂਗਰਸੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦੋਹਾਂ ਉਮੀਦਵਾਰਾਂ ਵਿੱਚੋਂ ਇੱਕ ਬੈਠ ਜਾਏ, ਜਦ ਕਿ ਦੋਵੇਂ ਹੀ ਕਾਂਗਰਸ ਵੱਲੋਂ ਖੜੇ ਹੁਣ ਦਾ ਦਾਈਆ ਕਰ ਰਹੇ ਸਨ, ਪਰ ਕਿਸੇ ਦੀ ਕੋਈ ਪੇਸ਼ ਨਾ ਗਈ।
ਇੰਨੇ ਉੱਚੇ ਦਾਈਏ ਬੰਨ੍ਹਣ ਦੀ ਕੀ ਲੋੜ ਹੈ ? ਜਦੋਂ ਤੁਸੀਂ ਕੰਮ ਕਰ ਵਿਖਾਉਂਗੇ, ਅਸੀਂ ਆਪੇ ਹੀ ਮੰਨ ਲਵਾਂਗੇ।