ਸੁਪ੍ਰਟੰਡੰਟ ਨੇ ਬੜੇ ਗੁੱਸੇ ਨਾਲ ਕਿਹਾ, 'ਤੇ ਤੈਨੂੰ ਚੰਡੀਏ, ਉਸ ਮੁਸਟੰਡੇ ਤੇ ਬਹੁਤਾ ਤਰਸ ਆਇਆ ਸੀ ? ਨਿਖਸਮੀਏਂ ਤੂੰ ਮੇਰਾ ਨੱਕ ਵੱਡ ਛੱਡਿਆ ਏ। ਕੀਹ ਕਹਿੰਦੇ ਹੋਣਗੇ ਵੇਖਣ ਸੁਣਨ ਵਾਲੇ ?
ਰਾਮ ਨੇ ਕਿਹਾ, "ਇਹਨਾਂ ਬੱਚਿਆਂ ਨੇ ਤਾਂ ਮੇਰੇ ਨੱਕ ਵਿੱਚ ਦਮ ਕੀਤਾ ਹੋਇਆ ਹੈ।"
ਬਸ ਹੋਰ ਇੱਕ ਗਰਾਹੀ ਵੀ ਨਹੀਂ ਖਾਣੀ। ਮੈਂ ਤੇ ਨੱਕੋ ਨੱਕ ਭਰ ਗਿਆ ਹਾਂ।
ਮੈਨੂੰ ਕਰਜ਼ ਲੈਣ ਵਿੱਚ ਕੋਈ ਸਵਾਦ ਤੇ ਨਹੀਂ, ਨਾਈਂ ਮੂੰਹੋਂ ਭੁੱਲ ਕੇ ਹੀ ਤੁਹਾਡੇ ਪਾਸ ਆਇਆ ਹਾਂ। ਬੜਾ ਲਾਚਾਰ ਹਾਂ।
ਰਾਮ ਸਿੰਘ ਕੋਲ ਜਦ ਦਾ ਧਨ ਆਇਆ ਹੈ, ਉਹ ਨੱਕੋਂ ਨੂੰਹੇ ਡੇਗਦਾ ਹੈ।
ਹੁਣ ਸਰਕਾਰ ਨਗਾਰੇ ਦੀ ਚੋਟ ਨਾਲ ਕਹਿ ਰਹੀ ਹੈ ਕਿ ਥੋੜੇ ਸਮੇਂ ਵਿਚ ਹੀ ਸਾਰੇ ਕਾਰਖਾਨੇ ਆਦਿ ਕੌਮੀ ਮਾਲਕੀਅਤ ਬਣਾ ਦਿੱਤੇ ਜਾਣਗੇ।
ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਚੋਟ ਨਾਲ ਆਖਦਾ ਹੈ ਕਿ ਉਸ ਦੀਆਂ ਚੀਜ਼ਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਰ ਸਕਦਾ।
ਤੂੰ ਧਰਮੀ ਜਹੇ ਪਖੰਡਿਆਂ ਦੀ, ਜੋ ਲਟ ਤਕਨੈ ਤੇ ਨੱਚ ਪੈਨੈ। ਕਿਰਸਾਨ ਨੂੰ ਪੀਂਦਿਆਂ ਆਪਣੀ ਰਤ ਦੇ ਘੁਟ ਤਕਨੈਂ ਤਾਂ ਨੱਚ ਪੈਨੈ।
ਵਾਧਾ ਘਾਟਾ ਵਪਾਰ ਦੇ ਨਾਲ ਈ ਹੁੰਦਾ ਏ। ਸ਼ਾਹੂਕਾਰਾਂ ਦੇ ਕਈ ਵਾਰ ਦਵਾਲੇ ਨਿਕਲ ਜਾਂਦੇ ਨੇ ਤੇ ਫੇਰ ਰੱਬ ਦੀ ਨਜ਼ਰ ਸਵੱਲੀ ਹੋਇਆਂ ਰੁਪਏ ਦਾ ਹੋਲਾ ਪੈ ਜਾਂਦਾ ਹੈ।
ਜਿਸ ਵਿਦਿਆਰਥੀ ਨੇ ਘਰ ਦਾ ਕੰਮ ਪੂਰਾ ਨਾ ਕੀਤਾ ਹੋਵੇ, ਉਹ ਜਮਾਤ ਵਿੱਚ ਮਾਸਟਰ ਤੋਂ ਨਜ਼ਰ ਚਰਾਉਂਦਾ ਹੀ ਰਹਿੰਦਾ ਹੈ, ਕਿਉਂਕਿ ਉਸਨੂੰ ਹਰ ਵੇਲੇ ਕੰਮ ਪੁੱਛੇ ਜਾਣ ਦਾ ਤੌਖਲਾ ਰਹਿੰਦਾ ਹੈ।
ਜਿਹੜਾ ਅੱਗੇ ਕੋਈ ਛੱਲਾ ਮੁਰਕੀ ਸੀ, ਉਹ ਅੱਗੇ ਹੀ ਹਟਵਾਣੀਆਂ ਪਾਸ ਸੀ, ਓੜਕ ਡੰਗਰ ਵੱਛੇ ਤੇ ਨਜ਼ਰ ਟਿਕੀ। ਉਨ੍ਹਾਂ ਦਾ ਬੀ ਕੋਈ ਗਾਹਕ ਨਾ ਬਣੇ।
ਰਾਜੇ ਮਹਾਰਾਜੇ ਉਸ ਜੋਗੀ ਦੇ ਪੈਰਾਂ ਤੇ ਮੱਥੇ ਟੇਕਦੇ ਪਰ ਉਹ ਕਿਸੇ ਨੂੰ ਨਜ਼ਰ ਤਲੇ ਨਾ ਲਿਆਉਂਦਾ ਕਿਉਂਕਿ ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਸੀ ਜਿਸ ਦੀ ਪੂਰਤੀ ਵਿਚ ਰਾਜੇ ਮਹਾਰਾਜੇ ਸਹਾਈ ਹੋ ਸਕਦੇ ।