ਜਿਹੜਾ ਆਦਮੀ ਦਾਲ ਰੋਟੀ ਖਾਂਦਾ ਤੇ ਨੱਕ ਦੀ ਸੇਧ ਜਾਂਦਾ ਹੈ ਉਹ ਕਦੇ ਜੀਵਨ ਵਿੱਚ ਤੰਗ ਨਹੀਂ ਹੁੰਦਾ। ਆਪ ਹੁਦਰੇ ਤੇ ਵਿੱਤੋਂ ਬਾਹਲਾ ਖਰਚ ਕਰਨ ਵਾਲੇ ਲੋਕ ਹੀ ਦੁਖੀ ਹੁੰਦੇ ਹਨ।
ਮੈਨੂੰ ਇਹ ਨੌਕਰੀ ਛੱਡਣੀ ਪੈਣੀ ਹੈ। ਇਸ ਅਫਸਰ ਨੇ ਮੇਰੇ ਨੱਕ ਨੱਕ ਪਾਣੀ ਲੈ ਆਂਦਾ ਹੈ।
ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ।
ਮਾਪਿਆਂ ਦੇ ਨੱਕ ਨਮੂਜ ਨੂੰ ਲੈ ਕੇ ਬੈਠੀ ਆਂ, ਨਹੀਂ ਤੇ ਕਈ ਵਾਰੀ ਜੀ ਵਿੱਚ ਆਉਂਦਾ ਏ, ਪਈ ਕੁਝ ਖਾ ਕੇ ਮਰ ਜਾਵਾਂ ਤੇ ਨਿਤ ਨਿਤ ਦੇ ਦੁਖ ਤੋਂ ਖਲਾਸੀ ਪਾਵਾਂ।
ਹਾਂ, ਹੋਰ ਕਿਤੇ ਨੌਕਰੀ ਕਰ ਲਉ। ਨੌਕਰ ਹੋਵੇ ਉੱਤਮ ਸਿੰਘ ਦਾ, ਕਰਜ਼ਾਈ ਹੋਵੇ ਮੇਰਾ ਤੇ ਨੌਕਰੀ ਜਾ ਕਰੇ ਹੋਰ ਕਿਤੇ। ਨੱਕ ਨਾਲ ਚਣੇ ਨਾ ਚਬਾ ਦਿਆਂਗਾ।
ਸਕੂਲ ਦੇ ਮੁੰਡਿਆਂ ਦੀ ਕੀਹ ਗੱਲ ਹੈ । ਇਹਨਾਂ ਪਾਸੋਂ ਤਾਂ ਮੁਨਸ਼ੀ ਜੀ ਦਿਹਾੜੀ ਵਿੱਚ ਕਈ ਵਾਰੀ ਨੱਕ ਨਾਲ ਲਕੀਰਾਂ ਕਢਾਂਦੇ ਰਹਿੰਦੇ ਹਨ।
ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ, ਐਵੇਂ ਨੱਕ ਬੁੱਲ੍ਹ ਮਾਰਦਾ ਰਹਿੰਦਾ ਹੈ।
ਪਿਛਲੇ ਸਾਲ ਦੇ ਧਰਨੇ ਨੇ ਮਾਲਕਾਂ ਦਾ ਨੱਕ ਬੰਦ ਕਰ ਦਿੱਤਾ ਸੀ ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗਲਤ ਕਦਮ ਵਾਪਸ ਲਿਆ ਸੀ।
ਕਿਸੇ ਗ਼ਰੀਬ ਨੂੰ ਵੇਖ ਕੇ ਨੱਕ ਮੂੰਹ ਨਹੀਂ ਵੱਟਣੇ ਚਾਹੀਦੇ। ਕੱਲ੍ਹ ਪਤਾ ਨਹੀਂ ਸਾਡੀ ਕੀ ਹਾਲਤ ਹੋਣੀ ਹੈ?
ਲੋਕਾਂ ਨੂੰ ਭਾਈਚਾਰੇ ਵਿੱਚ ਨੱਕ ਰੱਖਣ ਲਈ ਕਈ ਫ਼ਜ਼ੂਲ ਖ਼ਰਚ ਕਰਨੇ ਪੈਂਦੇ ਹਨ।
ਜੋਗਿੰਦਰ ਸਿੰਘ ਨੇ ਆਪਣੇ ਪਿਤਾ ਅੱਗੇ ਨੱਕ ਰਗੜਿਆ ਕਿ ਉਹ ਮੁੜ ਚੋਰੀ ਨਹੀਂ ਕਰੇਗਾ।
ਉਸ ਦੀ ਧੀ ਨੇ ਗੁਆਂਢੀ ਨਾਲ ਉੱਧਲ ਕੇ ਸਾਰੇ ਖ਼ਾਨਦਾਨ ਦਾ ਨੱਕ ਵੱਢ ਦਿੱਤਾ।