ਕੰਮ ਚੰਗਾ ਚੱਲ ਪਿਆ ਸੀ, ਪਰ ਜਦੋਂ ਦਾ ਇਹ ਸਾਲ ਚੜ੍ਹਿਆ ਹੈ, ਹਰ ਪਾਸਿਉਂ ਘਾਟਾ ਹੀ ਘਾਟਾ ਪੈ ਰਿਹਾ ਹੈ। ਅਸੀਂ ਤੇ ਮਾੜੇ ਸਤਾਰੇ ਥੱਲੇ ਆ ਗਏ ਹਾਂ।
ਇਹ ਉਰਵਸ਼ੀ ਕਿਸੇ ਅਜੀਬ ਮਿੱਟੀ ਦੀ ਘੜੀ ਹੋਈ ਉਸ ਨੂੰ ਦਿਸੀ ਜਿਸ ਦੇ ਮਨ ਉਤੇ ਏਨੇ ਸ਼ਾਨਦਾਰ ਸ਼ਿੰਗਾਰ ਦਾ ਤੇ ਏਨੀ ਸੁੰਦਰਤਾ ਦਾ ਇੰਨਾਂ ਵੀ ਅਸਰ ਨਹੀਂ ਸੀ ਜਾਪਦਾ ਜਿੰਨੀ ਮਾਂਹ ਉਤੇ ਸਫੈਦੀ।
'ਸੂਰਮਿਆਂ' ਦੀ ਗੱਲ ਹੋਰ ਹੈ। ਉਨ੍ਹਾਂ ਦੀਆਂ ਨੂਰ-ਹੀਣ ਜਾਂ ਫਿੱਕੀਆਂ ਅੱਖਾਂ ਉਨ੍ਹਾਂ ਨੂੰ ਕਈ ਤਕਲੀਫਾਂ ਤੋਂ ਬਚਾਈ ਰੱਖਦੀਆਂ ਹਨ। ਅੰਦਰ ਭਾਵੇਂ ਕੁਝ ਮਾਂਹ ਮੋਠ ਰਿੱਝਦੇ ਹੋਣ, ਪਰ ਬਾਹਰਲੀ ਦੁਨੀਆਂ ਨੂੰ ਨਾ ਵੇਖ ਸਕਣ ਦੇ ਕਾਰਨ ਉਹ ਅੱਖਾਂ ਵਾਲਿਆਂ ਵਾਂਗ ਕਿਸੇ ਨਾਲ ਅੱਖਾਂ ਲੜਾ ਕੇ ਜਾਨ ਨੂੰ ਰੋਗ ਨਹੀਂ ਲਾਂਦੇ।
ਅੱਜ ਹੈ ਮਾਂਗ ਵਿੱਚ ਸੁਆਹ, ਸੰਧੂਰ ਦੀ ਥਾਂ ਹਰ ਗਈ । ਨਾ ਬਚੀ ਅਬਰ, ਤੇ ਜ਼ਿੰਦਗੀ ਬਚ ਗਈ, ਕੀ ਬਚ ਗਈ।
ਦੁਨੀਆਂ ਖਾਏ ਮਲਾਈਆਂ, ਤੇਰੇ ਹਿੱਸ (ਆਈ) ਛਾਹ, ਮੋਟਾ ਠੁੱਲਾ ਪਹਿਨ ਲੇ, ਮਿੱਸੀ ਹਿੱਸੀ ਖਾਹ।
ਉਹ ਬੋਲੀ, ਮੈਂ ਕਿਸੇ ਨੂੰ ਕੀ ਆਖਾਂ, ਗੱਲ ਤਾਂ ਚੌੜ ਕਰ ਦਿੱਤੀ ਦਾਦੇ ਹੋਰਾਂ । ਮੈਨੂੰ ਸਭ ਪਾਸਿਓਂ ਮਿੱਟੀ ਕਰ ਦਿੱਤਾ। ਏਸ ਬੁਢੇ ਦੇ ਪੱਲੇ ਪਾਉਣ ਨਾਲੋਂ ਜੇ ਉਹ ਮੈਨੂੰ ਗੰਗਾ ਵਿਚ ਹੀ ਧੱਕਾ ਦੇਂਦਾ ਤਾਂ ਚੰਗਾ ਸੀ, ਕਿਉਂ ਭੈਣ ਹੈ ਨਾ ਠੀਕ ?
ਕੋਈ ੯੦੦ ਵਰ੍ਹਿਆਂ ਤੋਂ ਮੁਸਲਮਾਨ ਪਾਤਸ਼ਾਹਾਂ ਨੇ ਇਸ ਭਾਰਤ ਵਰਸ਼ ਵਿੱਚ ਉੱਧੜ ਧੁੰਮੀ ਮਚਾਉਣੀ ਅਰੰਭ ਕੀਤੀ ਅਤੇ ਦੇਸ਼ ਦੀ ਖੂਬ ਮਿੱਟੀ ਖਰਾਬ ਕੀਤੀ।
ਜੋ ਫੈਸ਼ਨ ਲਈ ਪੈਸੇ ਕੱਠੇ ਕਰਨ ਲਈ ਬੱਚਿਆਂ ਨੂੰ ਰੋਂਦਿਆਂ ਛੱਡ ਕੇ ਦਫਤਰੀ ਕੰਮ ਕਰਨ ਤੁਰ ਜਾਂਦੀਆਂ ਨੇ, ਉਹ ਆਉਣ ਵਾਲੀ ਜਨਤਾ ਤੇ ਜੁਲਮ ਕਰ ਰਹੀਆਂ ਹਨ ਤੇ ਭਾਰਤ ਦੀ ਦੇਵੀ ਦੀ ਮਿੱਟੀ ਪੱਟ ਰਹੀਆਂ ਹਨ।
ਉਸ ਨੇ ਸਾਡਾ ਸਕਾ ਹੋ ਕੇ ਵੀ ਪੰਚਾਇਤ ਵਿੱਚ ਸਾਡੀ ਮਿੱਟੀ ਪਲੀਤ ਕਰਨ ਵਿੱਚ ਕੋਈ ਕਸਰ ਨਾ ਛੱਡੀ।
ਲੰਬੜਦਾਰ ਨੇ ਆਪਣੇ ਪੁੱਤਰ ਦੀਆਂ ਭੈੜੀਆਂ ਕਰਤੂਤਾਂ ਤੇ ਮਿੱਟੀ ਪਾ ਦਿੱਤੀ।
ਪੁੱਤਰ ! ਜਿੱਦੋਂ ਹਟ ਜਾਹ ! ਅਸੀਂ ਤੇਰਾ ਕੀ ਵਿਗਾੜਿਆ ਏ, ਕਿ ਤੂੰ ਸਾਨੂੰ ਜਿਉਂਦਿਆਂ ਜੀ ਮਾਰਨ ਲੱਗਾਂ। ਥੋੜ੍ਹੀ ਮਿੱਟੀ ਬਾਲੀ ਊ ਅੱਗੇ ਸਾਡੀ ! ਕੱਖੋਂ ਹੌਲੇ ਤੇ ਪਾਣੀਉਂ ਪਤਲੇ ਕਰ ਛੱਡਿਆ ਈ।
ਇਕ ਬੁੱਢੇ ਆਦਮੀ ਨੂੰ ਅੰਦਰ ਆਉਂਦਿਆਂ ਵੇਖ ਕੇ ਮਿਰਣਾਲ ਨੇ ਅਚਲਾ ਨੂੰ ਕਿਹਾ—ਇਹੋ ਨੇ ਮੇਰੇ ਮਾਲਕ ਦਾਦੀ ਜੀ । ਹੱਛਾ ਹੁਣ ਤੁਸੀਂ ਆਪ ਹੀ ਦੱਸੋ ਇਹਨਾਂ ਬਹੱਤਰ ਸਾਲਾਂ ਦੇ ਬੁੱਢੇ ਨਾਲ ਕੀ ਮੈਂ ਚੰਗੀ ਲੱਗਦੀ ਹਾਂ ? ਏਸ ਜਨਮ ਦਾ ਰੂਪ ਜੋਬਨ ਮਿੱਟੀ ਵਿੱਚ ਨਹੀਂ ਮਿਲ ਗਿਆ।