ਇਸ ਵੇਲੇ ਮੇਰਾ ਹੱਥ ਡਾਢਾ ਤੰਗ ਏ। ਜਿਤਨਾ ਤੂੰ ਆਖਦਾ ਏਂ ਉਤਨਾ ਰੁਪਈਆ ਬਣਨਾ ਤੇ ਬੜਾ ਔਖਾ ਏ ਪਰ ਰੁਪਈਆ ਪੰਜ ਕੁ ਸੌ ਮਰ ਜੀ ਕੇ ਮੈਂ ਤੈਨੂੰ ਬਣਾ ਦਿਆਂਗਾ, ਭਾਵੇਂ ਮੈਨੂੰ ਕਿਧਰੇ ਵਿਕਣਾ ਪਵੇ।
ਉਹ ਮਲਕਾ ਹੈ ਇਸ ਮੰਦਰ ਦੀ, ਇਹ ਸ਼ਾਹ ਸਿਕੰਦਰ ਘਰ ਦਾ ਹੈ, ਉਹ ਇਸ ਤੋਂ ਜਾਨ ਘੁਮਾਂਦੀ ਹੈ, ਇਹ ਉਹਦੇ ਮਰਾਣੇ ਮਰਦਾ ਹੈ, ਉਹ ਵਾਂਗ ਮੋਰਨੀ ਖਿੜਦੀ ਹੈ, ਇਹ ਮੋਰ ਵਜਦ ਵਿਚ ਆਂਦਾ ਹੈ, ਇਉਂ ਘਰ ਇਸ ਪ੍ਰੇਮੀ ਜੋੜੇ ਦਾ, ਇਕ ਸੁਰਗ ਜਿਹਾ ਬਣ ਜਾਂਦਾ ਹੈ।
ਜੇ ਇਸ ਜੀਵਨ ਵਿੱਚ ਆਰਾਮ ਹੋਵੇ ਤਾਂ ਇਹਦਾ ਨਾਮ ਜੇਲ੍ਹ ਨਾ ਹੋਵੇ। ਪਰ ਜੇ ਅਸੀਂ ਜੇਲੂ ਵਿਚ ਆ ਹੀ ਫਸੇ ਹਾਂ ਫੇਰ ਮਰੂੰ ਮਰੂੰ ਕੀ ਕਰਨਾ ਤੇ ਹਉਂਕੇ ਕੀ ਭਰਨੇ ?
ਤੈਨੂੰ ਹੁਣ ਮਿਹਨਤ ਕਰਨ ਦੀ ਕੀ ਲੋੜ ਹੈ ? ਤੂੰ ਥੋੜੀ ਮੱਲ ਮਾਰ ਲਈ ਹੈ ? ਹੁਣ ਸਾਰਾ ਜੀਵਨ ਬੈਠਾ ਮੌਜਾਂ ਮਾਣ।
ਅੱਜ ਵੀ ਉਹ ਉੱਥੇ ਹੀ ਬੈਠਾ ਸੀ। ਪਤਾ ਨਹੀਂ ਕਿਉਂ ਉਸ ਨੂੰ ਇਹ ਥਾਂ ਚੰਗੀ ਲਗਦੀ ਸੀ। ਉਹ ਮੱਲੋ ਮੱਲੀ ਇਸ ਥਾਂ ਵਲ ਹਰ ਰੋਜ਼ ਖਿੱਚਿਆ ਆਉਂਦਾ ਸੀ। ਇਥੋਂ ਬੈਠ ਕੇ ਉਹ ਆਪਣੀ ਇਕੱਲ ਦੀ ਸਾਥਣ ਬੰਸਰੀ ਉਤੇ ਇਕ ਮਿੱਠਾ ਜਿਹਾ ਪੇਂਡੂ ਗੀਤ ਗਾਇਆ ਕਰਦਾ ਸੀ । ਕੁਝ ਤਾਂ ਹੁਨਰ ਦੇ ਕਮਾਲ ਕਰ ਕੇ ਤੇ ਕੁਝ ਜੁਆਨ ਦਿਲ ਦੀ ਵੇਦਨਾ ਕਰ ਕੇ ਉਸ ਦੀਆਂ ਤਾਨਾਂ ਅਜਬ ਹੀ ਖਿੱਚ ਪਾਂਦੀਆਂ ਸਨ।
ਚੱਲ, ਪਰ ਰਤਾ ਕੁ ਠਹਿਰ ਜਾਇਓ ਤਾਂ ਮੈਂ ਜ਼ਰਾ ਆਹ ਦੋ ਕੁ ਤੋਪੇ ਲਵਾ ਲੈਂਦਾ ਪਤਲੂਨ ਨੂੰ। ਅੱਜ ਕੱਲ੍ਹ ਲੋਕ ਭੀ ਏਡੇ ਬੇਈਮਾਨ ਹੋ ਗਏ ਨੇ, ਕੁਝ ਪੁੱਛੋ ਈ ਨਾ । ਗਲਿਆ ਹੋਇਆ ਕੱਪੜਾ ਹੋਵੇ ਨਵਾਂ ਆਖ ਅਗਲੇ ਦੇ ਗਲ ਮੜ੍ਹ ਦੇਂਦੇ ਹਨ।
ਮਾਸਟਰ ਜੀ ਨੇ ਗਿਆਨੀ ਗਿਆਨ ਸਿੰਘ ਦੀ ਲਿਖਤ ''ਜਾਤ ਗੋਤ ਸਿੰਘਨ ਕੀ ਦੰਗਾ । ਦੰਗਾ ਹੀ ਇਨ ਗੁਰ ਤੇ ਮੰਗਾ" ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਫ਼ਸਾਦੀ ਸਾਬਤ ਕਰਨ ਵਿਚ ਕਸਰ ਨਹੀਂ ਛੱਡੀ । ਉਸ ਲਿਖਾਰੀ ਨੇ ਸਿੱਖ ਕੌਮ ਉਤੇ ਇਹ ਦੂਸ਼ਣ ਲਾ ਕੇ ਵੱਡਾ ਅਪਰਾਧ ਕੀਤਾ ਹੈ। ਖੈਰ, ਭਾਈ ਗਿਆਨ ਸਿੰਘ ਦੀ ਮੜ੍ਹੀ ਨੂੰ ਤਾਂ ਮੈਂ ਕੋਸਣਾ ਨਹੀਂ, ਪਰ ਆਪਣੇ ਸਤਕਾਰ-ਜੋਗ ਜਰਨੈਲ ਨੂੰ ਕੀ ਆਖਾਂ ਜਿਸ ਨੇ ਇਹ ਹਵਾਲਾ ਦੇਣ ਵਿੱਚ ਪਤਾ ਨਹੀਂ ਕਿਹੜੀ ਵਡਿਆਈ ਖੱਟੀ ਹੈ।
ਜਦੋਂ ਕਿਸੇ ਤੇ ਆ ਕੇ ਭੀੜ ਬਣਦੀ ਹੈ ਤਾਂ ਬਹੁਤੇ ਮਿੱਤਰ ਤੇ ਛੱਡ ਕੇ ਲਾਂਭੇ ਹੋ ਜਾਂਦੇ ਹਨ। ਕੋਈ ਕੋਈ ਮਾਈ ਦਾ ਲਾਲ ਨਾਲ ਨਿਭਦਾ ਹੈ।
ਪਰਮਾਨੰਦ—(ਉਸ ਨੇ ਤੈਨੂੰ ਕਿਓਂ ਮਾਰਿਆ ਏ) ਹੋਯਾ ਕੀ ਸੀ ? ਸੁਭੱਦਰਾ—ਹੋਣਾ ਕੀ ਸੀ ? ਉਹ ਤੇ ਘਰ ਵਿੱਚ 'ਮਾਣਸ ਗੰਧ' ‘ਮਾਣਸ ਗੰਧ' ਕਰਦੀ ਫਿਰਦੀ ਏ । ਅਖੇ ਜ਼ੋਰਾਵਰ ਨਾਲ ਭਿਆਲੀ ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ।
ਰੱਜੀ ਮਹੀਨ, ਸੁਹਲ ਜਹੀ, ਕੋਮਲ ਜਹੀ, ਮਲੂਕੜੀ ਜਹੀ ਸੀ । ਮੋਤੀਆਂ ਦੇ ਦਾਣਿਆਂ ਵਾਂਗ ਉਹਦੇ ਦੰਦ ਜਦੋਂ ਦੰਦਾਸਾ ਪਾਉਂਦੀ, ਲਿਸ਼ ਲਿਸ਼ ਕਰਦੇ ਮਾਣ ਨ ਕੀਤੇ ਜਾਂਦੇ। ਗੋਰਾ ਗੋਰਾ ਉਹਦਾ ਰੰਗ, ਗੁਲਾਬੀ ਉਹਦੀਆਂ ਗੱਲ੍ਹਾਂ, ਲੰਮੇ ਲੰਮੇ ਉਹਦੇ ਵਾਲ ਗੋਡਿਆਂ ਤੋਂ ਹੇਠ ਹੇਠ ਤੱਕ ਪੈਂਦੇ।
ਉਸ ਦੀ ਤਕਰੀਰ ਨੇ ਸਾਰਿਆਂ ਨੂੰ ਮਾਤ ਪਾ ਦਿੱਤਾ। ਸਾਰੇ ਉਸ ਦੀ ਲਿਆਕਤ ਦਾ ਸਿੱਕਾ ਮੰਨ ਗਏ।
ਮੈਂ ਤੇ ਬੇਸ਼ਕਲ ਹੋਇਆ ਈ, ਤੇ ਜੇ ਅਗਲੀ ਵੀ ਮਾਤਾ ਦਾ ਮਾਲ ਈ ਟੱਕਰੀ ਤਾਂ ਵੇਖਣ ਵਾਲਿਆਂ ਆਪੇ ਟਿਚਕਰਾਂ ਕਰਨੀਆਂ ਹੋਈਆਂ। ਆਖਣਗੇ 'ਜਿਹਾ ਮੂੰਹ ਤਿਹੀ ਚਪੇੜ।