ਐਨ ਮੁਮਕਿਨ ਸੀ ਕਿ ਦੁਹਾਂ ਵਿੱਚ ਕੁਝ ਬੋਲ ਕਬੋਲ ਹੋ ਜਾਂਦਾ, ਪਰ ਇਹ ਮਾਮਲਾ ਛੇਤੀ ਹੀ ਠੰਡਾ ਪੈ ਗਿਆ, ਜਦ ਪ੍ਰਭਾ ਦੇਵੀ ਨੇ ਅੱਜ ਉਰਵਸ਼ੀ ਦੀਆਂ ਅੱਖਾਂ ਵਿੱਚ ਵੀ ਕੋਈ ਉਹ ਚੀਜ਼ ਵੇਖੀ ਜੇਹੜੀ ਕਿਸੇ ਨੂੰ ਮੌਤ ਨਾਲ ਜੱਫੀ ਪਾਉਣ ਲਈ ਉਕਸਾਂਦੀ ਹੈ।
ਡਾਕਟਰ ਲਗਪਗ ਸਮਝ ਗਿਆ ਕਿ ਇਹ ਬੁੱਢਾ ਕਸਾਈ ਜ਼ਰੂਰ ਕਿਸੇ ਮਾਰ ਉੱਤੇ ਆਇਆ ਹੈ, ਪਰ ਕੇਹੜੀ ਮਾਰ ਉਤੇ ? ਇਸ ਦਾ ਮਤਲਬ ਅਜੇ ਤੀਕ ਉਸ ਦੀ ਸਮਝ ਵਿੱਚ ਨਹੀਂ ਸੀ ਆਇਆ।
ਦਿੱਲੀ ਵਿੱਚ ਏਹੀ ਤੇ ਮਾਰ ਏ। ਕਈ ਵਾਰ ਆਪਣੇ ਆਪ ਤੇ ਏਨਾ ਖ਼ਰਚ ਨਹੀਂ ਹੁੰਦਾ ਜਿਨ੍ਹਾਂ ਮਹਿਮਾਨਾਂ ਤੇ ਹੋ ਜਾਂਦਾ।
ਮੇਰਾ ਇਹ ਨਵਾਂ ਛੱਡਿਆ ਹੋਇਆ ਤੀਰ ਕਿਸ ਨਿਸ਼ਾਨੇ ਤੇ ਬੈਠਦਾ ਹੈ, ਤੇ ਕਿਹੋ ਜਿਹੀ ਮਾਰ ਕਰਦਾ ਹੈ; ਉਹ ਇਸੇ ਬਾਰੇ ਸੋਚ ਰਿਹਾ ਸੀ। ਉਸ ਨੂੰ ਮੁੜ ਮੁੜ ਇਸ ਗੱਲ ਦਾ ਸੰਸਾ ਜਿਹਾ ਹੋਣ ਲਗਦਾ ਸੀ, ਕਿ ਬੁੱਢਾ ਕਿਤੇ ਆਪਣੇ ਗੁੱਸੇ ਨੂੰ ਲੋੜ ਤੋਂ ਵਧੀਕ ਨਾ ਵਰਤ ਬੈਠੇ।
ਫੂਲਾ ਸਿੰਘ ਨੇ ਕਿਹਾ- ਕਿਰਾੜ ਦੀ ਐਸੀ ਤੈਸੀ, ਇੱਧਰ ਮੂੰਹ ਕਰੇ ਤਾਂ ਮਾਰ ਮਾਰ ਕੇ ਦੁੰਬਾ ਬਣਾ ਦੇਈਏ। ਉਸ ਦੀ ਮਜਾਲ ਨਹੀਂ, ਇੱਧਰ ਆਵੇ।
ਉਹ ਦੋ ਸਾਲ ਤੋਂ ਨੌਕਰੀ ਦੀ ਭਾਲ ਵਿੱਚ ਮਾਰਾ ਮਾਰਾ ਫਿਰਦਾ ਰਿਹਾ ਹੈ ਪਰ ਕਿਤੇ ਕੋਈ ਕੰਮ ਨਹੀਂ ਲੱਭਿਆ।
ਉਸ ਦੀ ਪਿਛਲੇ ਦੋ ਸਾਲਾਂ ਦੀ ਅਣਥੱਕ ਜੱਦੋ ਜਹਿਦ ਡਰਾਉਣਾ ਭਵਿੱਸ਼ ਬਣ ਕੇ ਉਸ ਦੀਆਂ ਅੱਖਾਂ ਅੱਗੇ ਮਾਰੂ ਨਾਚ ਨੱਚਣ ਲੱਗੀ।
ਤੇਰੀਆਂ ਮਖਮਲਾਂ ਅਤਲਸਾਂ ਬਾਰਤਾਂ ਤੇ ਨਹੀਂ ਮੈਂ ਇਕ ਵਾਰੀ ਝਾਤ ਪਾਣ ਵਾਲਾ। ਮਾਰਾਂ ਜੁੱਤੀ ਦੀ ਨੱਕ ਤੇ ਸ਼ਾਹੀ ਤੇਰੀ, ਜੰਮਿਆ ਆਸ਼ਕਾਂ ਕੌਣ ਭਰਮਾਉਨ ਵਾਲਾ।
ਇੱਕ ਕਹਿ ਰਿਹਾ ਸੀ, 'ਲੈ ਬਈ ਅੱਜ ਪ੍ਰਕਾਸ਼ ਨੇ ਨਵਾਂ ਮਾਲ ਅਟੇਰਿਆ ਈ" ਤੇ ਦੂਜੇ ਨੇ ਅੱਗੋਂ ਜਵਾਬ ਦਿੱਤਾ- ''ਰੰਗੀਲਾ ਆਦਮੀ ਏ, ਕੀ ਪਰਵਾਹ ਸੂ, ਰੋਜ਼ ਨਵੀਂ ਤੋਂ ਨਵੀਂ ਬੁਲਬੁਲ ਫਸਾ ਲੈਂਦਾ ਏ।"
ਇਸ ਮਾਲ ਵਿੱਚ ਨੁਕਸ ਸੀ, ਲੱਗਣ ਦੀ ਆਸ ਤੇ ਘੱਟ ਹੀ ਸੀ, ਪਰ ਹੌਲੀ ਹੌਲੀ ਲੱਗ ਹੀ ਗਿਆ।
ਸਵਾ ਸਾਲ ਪੇਕੇ ਰਹਿ ਕੇ ਸ਼ਿਆਮਾ ਦੇ ਸੁਭਾਉ ਵਿੱਚ ਕਾਫੀ ਤਬਦੀਲੀ ਆ ਗਈ ਸੀ। ਜਿਸ ਪਤੀ ਨਾਲ ਉਹ ਲਾਹੌਰ ਹੁੰਦਿਆਂ ਅਕਸਰ ਗੱਲ ਗੱਲ ਤੇ ਖਹਿਬੜਦੀ ਸੀ, ਉਸੇ ਪਤੀ ਦੀ ਮਾਲਾ ਫੋਰਦਿਆਂ ਉਸ ਨੇ ਇਹ ਚੌਦਾਂ ਪੰਦਰਾਂ ਮਹੀਨੇ ਗੁਜ਼ਾਰੇ ਸਨ।
ਮੇਰੀਆਂ ਸਹੇਲੀਆਂ ਨੇ ਉਹਦੇ ਨਾਲ ਕੋਈ ਬਦਤਮੀਜ਼ੀ ਦੀ ਗੱਲ ਨਹੀਂ ਕੀਤੀ। ਉਹਨਾਂ ਦੀ ਗੱਲਬਾਤ ਬੜੀ ਸਾਫ ਸਥਰੀ ਸੀ । ਪਰ ਤੁਸਾਂ ਤਾਂ ਉਹਦੀ ਮਾਂ ਭੈਣ ਸਭ ਨੂੰ ਪੁਣ ਦਿੱਤਾ।