ਆਖਦੇ ਹਨ ਕਿ ਇਹ ਕਹਿ ਕੇ ਕੰਬਲੀ ਵਾਲਾ ਉੱਠ ਬੈਠਾ ਅਤੇ ਮਨ ਨੂੰ ਮੁੱਠ ਵਿੱਚ ਲੈ ਕੇ ਬਾਬਾ ਪਰਮ ਹੰਸ ਦੇ ਚਰਨਾਂ ਉੱਤੇ ਆਣ ਧਰਿਆ। ਅੱਧਾ ਘੰਟਾ ਲਿਵ ਲੱਗੀ ਰਹੀ।
ਕੋਈ ਡਰ ਨਹੀਂ ਸੱਭੋ । ਨਿੱਕੀ ਨਿੱਕੀ ਗੱਲ ਮਨ ਨੂੰ ਨਹੀਂ ਲਾ ਲਈਦੀ।
ਮਿਠਾਈਆਂ ਵੇਖ ਵੇਖ ਕੇ ਹੀ ਮੇਰਾ ਮਨ ਭਰ ਗਿਆ ਹੈ। ਖਾਣੀਆਂ ਕੀ ਹਨ ?
ਆਸਫ ਸ਼ਾਹ ਉੱਤੇ ਐਨੀ ਸ਼ਾਹੀ ਮਿਹਰਬਾਨੀ ਹੁੰਦੀ ਦੇਖ ਕੇ ਨੂਰ ਜਹਾਂ ਨੇ ਮਨ ਮੈਲਾ ਨਹੀਂ ਕੀਤਾ।
ਆਹ ਅੰਗੂਠੀ ਮੈਨੂੰ ਦੇ ਦਿਓ ਮੇਰੇ ਬੜੀ ਮਨ ਲੱਗੀ ਏ। ਇਹਦਾ ਨਗ ਬੜਾ ਅਚੰਭੇ ਦਾ ਹੈ ਮੇਰਾ ਤਾਂ ਦਿਲ ਆ ਗਿਆ ਹੈ ਹੁਣ ਏਸ ਉੱਤੇ।
ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਯਤਨ ਕਰਨ ਲੱਗਾ ਮੇਰਾ ਮਨ ਲੈਣ ਦਾ। ਮੈਂ ਝੱਟ ਸਮਝ ਗਿਆ ਤੇ ਗੱਲ ਵਲਾ ਛੱਡੀ।
ਜਦੋਂ ਸੁਰੇਸ਼ ਪਾਸੋਂ ਅਚਲਾ ਦੇ ਪਿਤਾ ਨੇ ਕਈ ਸਵਾਲ ਲਗਾਤਾਰ ਘਬਰਾਹਟ ਵਿੱਚ ਹੀ ਪੁੱਛ ਲਏ ਤਾਂ ਸੁਰੇਸ਼ ਨੇ ਅਚਲਾ ਨੂੰ ਕਿਹਾ 'ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਅਸਾਂ ਜੋ ਕੁਝ ਕਿਹਾ ਏ ਠੀਕ ਏ । ਉਹ ਸਮਝਦੇ ਹਨ ਕਿ ਅੱਗ ਲੱਗਣ ਦੀ ਗੱਲ ਅਸਾਂ ਮਨ ਘੜ ਲਈ ਏ।
ਸਾਰਿਆਂ ਦੇ ਸਾਹਮਣੇ ਰਾਮ ਨੇ ਇਹ ਗੱਲ ਦੱਸ ਦਿੱਤੀ ਤੇ ਉਹ ਵਿਥਿਆ ਆਪੇ ਮਰ ਕੇ ਮਿੱਟੀ ਹੋਣਾ ਸੀ।
ਇਹਨਾਂ ਜਨਾਨੀਆਂ ਨਾਲ ਬੜੀ ਮਗਜ਼ ਖਪਾਈ ਕੀਤੀ, ਪਰ ਇਹ ਨਹੀਂ ਟਲਦੀਆਂ। ਉਤੋਂ ਭੋਗ ਪੈਣ ਵਾਲਾ ਹੈ ਤੇ ਇਧਰ ਇਹ ਰੋਂਦੀਆਂ ਪਈਆਂ ਨੇ। ਕਿਸੇ ਦੀ ਗੱਲ ਇਹ ਛੇਤੀ ਨਾਲ ਮੰਨ ਲੈਣ ਤਾਂ ਇਨ੍ਹਾਂ ਨੂੰ ਜ਼ਨਾਨੀਆਂ ਕੌਣ ਆਖੇ।
ਉੱਥੇ ਮੁਸਲਮ ਤੇ ਗ਼ੈਰ ਮੁਸਲਮ ਦਾ ਝਗੜਾ ਤਾਂ ਦੂਰ ਦੀ ਗੱਲ ਸਗੋਂ ਇਹਨਾਂ ਦੀ ਇੱਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ।
ਮੈਂ ਤੁਹਾਡੇ ਵਿਆਹ ਤੇ ਕਿੱਦਾਂ ਆ ਸਕਦਾ ਹਾਂ। ਅੱਜ ਕੱਲ੍ਹ ਮੇਰੇ ਕੰਮ ਦੇ ਦਿਨ ਹਨ ਤੇ ਮੈਨੂੰ ਮਰਨ ਦੀ ਵੀ ਵਿਹਲ ਨਹੀਂ, ਕੰਮ ਦੀ ਹਾਰ ਵਾਰ ਨਹੀਂ ਆਂਦੀ।
ਯਾਰੋ ! ਮਰਨ ਮਿੱਟੀ ਕਾਹਦੀ ਚੜ੍ਹ ਗਈ ਜੇ। ਤੁਹਾਨੂੰ ਕੋਈ ਨਹੀਂ ਰਿਹਾ ਸਮਝਾਉਣ ਵਾਲਾ।