ਇੱਕ ਕੈਦੀ ਨੇ ਦੂਜੇ ਨੂੰ ਪੁੱਛਿਆ-ਜਦ ਤੇਰੀ ਕਿਸੇ ਨਾਲ ਲਾਗ-ਬਾਜੀ ਹੀ ਨਹੀਂ ਸੀ ਤਾਂ ਫੇਰ ਕਿਸੇ ਨੇ ਤੈਨੂੰ ਕਤਲ ਦੇ ਮੁਕਦਮੇ ਵਿੱਚ ਕਿਉਂ ਫਸਾ ਦਿੱਤਾ ?
ਹੁਣ ਜਦੋਂ ਅਮ੍ਰੀਕਾ ਨੂੰ ਦਿੱਸ ਪਿਆ ਕਿ ਇਕ ਵਰ੍ਹੇ ਦੇ ਅੰਦਰ ਹਫੀਮੀ ਚੀਨ ਵਾਂਗ ਪੋਸਤੀ ਤਿੱਬਤ ਨੇ ਭੀ ਨਵਿਆਂ ਨਕੋਰ ਹੋ ਜਾਣਾ ਹੈ, ਤਾਂ ਨੇਪਾਲ ਨੂੰ ਉਸ ਦੀ ਲਾਗ ਲੱਗਣ ਦੀ ਚਿੰਤਾ ਅਮ੍ਰੀਕਾ ਨੂੰ ਹੋ ਗਈ ਹੈ, ਤੇ ਜੇ ਕਦੇ ਭਾਰਤ ਐਂਗਲੋ ਅਮ੍ਰੀਕਨ ਬਲਾਕ ਚੋਂ ਨਿਕਲ ਜਾਏ ਤਾਂ ਏਸ ਪਾਸਿਉਂ ਚੀਨ ਉੱਤੇ ਹਮਲਾ ਕਰਨ ਲਈ ਅਮ੍ਰੀਕਾ ਲਈ ਕੋਈ ਅੱਡਾ ਨਹੀਂ ਰਹੇਗਾ।
ਉਹ ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ, ਅੱਖਾਂ ਭਾਵੇਂ ਸੁੱਕੀਆਂ ਹਨ, ਪਰ ਬਉਰਾਨੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ। ਮਾਨੋ ਚਿੰਤਾ ਤੇ ਸੱਚ ਦੀ ਮੂਰਤ ਬਣ ਰਹੀ ਹੈ।
ਤੁਸਾਂ ਲੋਕ ਏਹੋ ਜੇਹੀਆਂ ਗੱਲਾਂ ਦਾ ਪ੍ਰਚਾਰ ਕਰਕੇ ਭਾਰਤ ਦੀ ਇਸਤ੍ਰੀ ਨੂੰ ਬਿਲਕੁਲ ਕੱਚ ਦੀ ਵੰਗ ਜਾਂ ਲਾਜਵੰਤੀ ਦਾ ਬੂਟਾ ਬਣਾ ਦਿੱਤਾ ਹੈ ਕਿ ਜ਼ਰਾ ਕੁ ਜਿੰਨੀ ਛੂਹ ਜਾਂ ਹਵਾ ਦੇ ਬੁੱਲ੍ਹੇ ਨਾਲ ਹੀ ਉਸਦਾ ਨਾਰੀ-ਪੁਣਾ ਟੁੱਟ ਕੇ ਚੀਨੀ ਚੀਨੀ ਹੋ ਜਾਂਦਾ ਹੈ।
ਇਕ ਦਿਨ ਉਸ ਅਚਾਨਕ ਖ਼ਬਰ ਪੜ੍ਹਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ। ਸਾਰੇ ਅਗਵਾੜ ਅਤੇ ਫਿਰ ਪਿੰਡ ਵਿੱਚ ਘੁੰਮ ਗਈ ਕਿ ਲਾਮ ਲੱਗ ਗਈ।
ਮੇਰਾ ਅਫ਼ਸਰ ਬਹੁਤ ਲਾਲ ਪੀਲਾ ਹੋਇਆ, ਬਹੁਤ ਉੱਚਾ ਨੀਵਾਂ ਬੋਲਿਆ ਪਰ ਮੈਂ ਚੁੱਪ ਰਿਹਾ। ਛੇਕੜ ਉਸ ਮੇਰੀ ਫ਼ਾਈਲ ਜ਼ੋਰ ਦੀ ਫਰਸ਼ ਤੇ ਵਗਾ ਮਾਰੀ ਤੇ ਮੇਰੀ ਤਰੱਕੀ ਬੰਦ ਕਰ ਦਿੱਤੀ।
ਰਾਵਣ ਵਾਂਗ ਮੈਂ ਕਾਲ ਨੂੰ ਬੰਨ੍ਹਦਾ ਨਹੀਂ, ਤੇ ਸੱਦਾਦ ਵਰਗੇ ਬਾਗ਼ ਲਾਉਂਦਾ ਨਹੀਂ, ਲਾਲਾਂ ਚੱਟਦਾ ਨਹੀਂ, ਜਿੰਦ ਰੋਲਦਾ ਨਹੀਂ, ਟੱਬਰ ਵਾਸਤੇ ਬੀਮੇਂ ਕਰਾਉਂਦਾ ਨਹੀਂ।
ਪ੍ਰਕਾਸ਼ ਕੋਲ ਜੇ ਕੋਈ ਚੀਜ਼ ਉਸ ਨੂੰ ਦਿਖਾਈ ਦਿੱਤੀ ਤਾਂ ਕੇਵਲ ਇੱਕ ਹੀ— ਵਾਸ਼ਨਾ, ਤੇ ਕੇਵਲ ਵਾਸ਼ਨਾ; ਜਿਵੇਂ ਪ੍ਰਕਾਸ਼ ਉਸ ਨੂੰ ਮਠਿਆਈ ਦੀ ਡਲੀ ਸਮਝ ਕੇ ਖਾ ਜਾਣ ਲਈ ਲਾਲਾਂ ਵਗਾ ਰਿਹਾ ਹੋਵੇ।
ਰਿਸ਼ਤਿਆਂ ਵਿੱਚੋਂ ਰਿਸ਼ਤਾ ਕਰਨ ਨਾਲ ਲਾਲੀ ਬਣੀ ਰਹਿੰਦੀ ਹੈ, ਨਹੀਂ ਤੇ ਸਾਕ ਦੂਰ ਹੋਇਆ ਤੇ ਪਿਆਰ ਮੁੱਕਿਆ।
ਮੇਰੀ ਚੋਣ ਦਾ ਦਾਇਰਾ ਜੇ ਅਮੀਰੀ ਤੱਕ ਹੀ ਮਹਿਦੂਦ ਹੁੰਦਾ ਤਾਂ ਮੈਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਹੀ ਕਿਸੇ ਅਮੀਰ ਨਾਲ ਲਾਵਾਂ ਫੇਰੇ ਲੈ ਚੁੱਕੀ ਹੁੰਦੀ।
ਥੋੜ੍ਹੀ ਤਨਖ਼ਾਹ ਨਾਲ ਸਾਂਝੇ ਟੱਬਰ ਦਾ ਲਾਂਘਾ ਲੰਘਣਾ ਔਖਾ ਹੈ ।
ਤੇਰੀ ਵੇਖ ਕੇ ਕਰਤੂਤ, ਜੇ ਕਰ ਖ਼ਾਰ ਖਾ ਬੈਠਾ, ਲਾਂਭੇ ਢਾਂਡਰੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹ ਫੁੱਲ ਬਣ ਕੇ ਖ਼ਾਰ, ਜੇ ਤਲਵਾਰ ਚਾ ਬੈਠਾ, ਉਜੜ ਜਾਇਗਾ ਇਹ ਬਾਗ਼, ਮਾਲੀ ਮੂੰਹ ਭੁਆ ਬੈਠਾ।