ਮੇਰਾ ਸੁਭਾ ਲੀਕੇ ਲੀਕੇ ਚੱਲਣ ਦਾ ਨਹੀਂ ਸਗੋਂ ਆਪਣੇ ਹਾਲਾਤ ਤੇ ਵਰਤਮਾਨ ਸਮੇਂ ਦੇ ਵਿਚਾਰਾਂ ਨੂੰ ਵੇਖ ਕੇ ਵਰਤਣ ਦਾ ਹੈ।
ਇਸਦਾ ਪੁੱਤਰ ਥਾਣੇਦਾਰ ਹੈ, ਪਰ ਇਸਦੀਆਂ ਸਦਾ ਲੀਰਾਂ ਹੀ ਲਮਕਦੀਆਂ ਰਹਿੰਦੀਆਂ ਹਨ ! ਪੁਰਾਣੇ ਸੁਭਾ ਨਹੀਂ ਬਦਲਦੇ।
ਉਹ ਚੰਦ ਵਰਗਾ ਬਾਲ ਹੈ, ਉਸ ਦਾ ਪਿੰਡਾ ਲੁਸ ਲੁਸ ਕਰਦਾ ਹੈ। ਪਰਮਾਤਮਾ ਉਸਨੂੰ ਬਦ-ਨਜ਼ਰ ਤੋਂ ਬਚਾਏ।
ਸਰਲਾ ਦੇ ਨਰਮ ਦਿਲ ਨੂੰ ਉਪਰੋਕਤ ਗੱਲਾਂ ਨੇ ਲੂਹਣੀ ਜੇਹੀ ਲਾ ਦਿੱਤੀ ਤੇ ਉਹ ਆਪਣੇ ਮੌਕੇ ਬੁੱਲ੍ਹਾਂ ਨੂੰ ਜੀਭ ਨਾਲ ਗਿੱਲੇ ਕਰਦੀ ਹੋਈ ਬੋਲੀ, "ਮਾਂ ਜੀ, ਕਦੋਂ ਮੈਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ?”
ਬੇਬੇ ! (ਸੱਸ ਨੇ) ਬੋਲੀਆਂ ਮਾਰ ਮਾਰ ਕੇ ਮੈਨੂੰ ਲੂਹ ਸੁੱਟਿਆ ਏ; ਜਦੋਂ ਬੋਲਦੀ ਏ, ਏਹੋ ਬੋਲਦੀ ਏ-'ਨੀ ਕਾਲ ਮੂੰਹੀਏ, ਕਲਜੋਗਣੇ, ਮੱਥਾ ਸੜੀਏ, ਡੈਣੇ।
ਜਦੋਂ ਉਨ੍ਹਾਂ 'ਤੇ ਮੁਸੀਬਤ ਪਈ ਸੀ, ਤੇਰਾ ਫਰਜ਼ ਸੀ ਮਰ ਮਿਟਣਾ ; ਤੂੰ ਤੇ ਉਨ੍ਹਾਂ ਦਾ ਲੂਣ ਹਰਾਮ ਕੀਤਾ ਹੈ। ਆਪਣੀ ਜਾਨ ਬਚਾ ਕੇ ਦੌੜ ਗਿਉਂ।
ਰੱਬ ਅੱਗੇ ਜਾਨ ਦੇਣੀ ਆ, ਲੂਣ ਨਾ ਤੋਲ, ਇਹ ਗੱਲ ਮੈਂ ਕਦੇ ਵੀ ਨਹੀਂ ਆਖੀ, ਤੂੰ ਆਪਣੇ ਕੋਲੋਂ ਹੀ ਫੂਕਾ ਕੇ ਕਹੀ ਜਾਂਦਾ ਹੈ।
ਜੋ ਕੁਝ ਇਸ ਨੇ ਸਰਦਾਰਾਂ ਦਾ ਲੁੱਟ ਲੁਟਾ ਕੇ ਲਿਆਂਦਾ ਸੀ; ਉਹ ਬੀਮਾਰੀ ਤੇ ਲੱਗ ਰਿਹਾ ਹੈ । ਲੂਣ ਦੀ ਮਾਰ ਵੱਗ ਗਈ ਹੈ ਉਹਨੂੰ।
ਇਹ ਤੇ ਤੁਸੀਂ ਜਾਣਦੇ ਹੀ ਹੋ ਕਿ ਉਹ ਹਰ ਗੱਲ ਨੂੰ ਲੂਣ ਮਿਰਚ ਲਗਾ ਕੇ ਦੱਸਦਾ ਹੈ। ਇਸ ਲਈ ਪੂਰਾ ਇਤਬਾਰ ਉਸ ਤੇ ਨਹੀਂ ਕੀਤਾ ਜਾ ਸਕਦਾ।
ਗਿਆਨੀ ਨੇ ਅਖੀਰਲੇ ਸ਼ਬਦਾਂ ਵਿੱਚ ਰੋਹ ਅਤੇ ਜਸ਼ ਭਰ ਦਿੱਤਾ ਸੀ । ਸਾਰੇ ਦੀਵਾਨ ਦੇ ਲੂੰ ਕੰਡੇ ਖੜੇ ਹੋ ਗਏ ਸਨ । ਲੋਕ ਉਸ ਦੀ ਨਵੀਂ ਉਮਰ ਵਿੱਚ ਅਜਿਹੇ ਉਭਾਰ ਖਿਆਲਾਂ ਦੀ ਸ਼ਲਾਘਾ ਕਰ ਰਹੇ ਸਨ ।
ਕੌੜੀ-ਨੀ ਹੋਣੀਏ, ਨੀ ਨਿੱਜ ਆਉਂਦੀਓ, ਨਿੱਜ ਮੇਰੀ ਕਹਾਉਂਦੀਉਂ, ਤੂੰ ਆਉਂਦੀ ਮੇਰੇ ਪੁੱਤ ਤੇ ਭਾਰੀ ਪਈਓਂ, ਨੀ ਤੂੰ ਤਾਂ ਹੋਣੀ ਏ । ਸੁਭਦ੍ਰਾ--ਹਾਇ ਨੀ ਮੇਰੀ ਮਾਂ ! ਮੈਂ ਕੀ ਕਰਾਂ ! ਕਿੱਧਰ ਜਾਵਾਂ ? ਮੇਰੇ ਲੇਖ ਸੜ ਗਏ ।
ਮੈਂ ਜਦੋਂ ਦਾ ਇਸ ਕੰਬਖ਼ਤ ਨਾਲ ਵਿਆਹ ਕਰਾਇਆ ਹੈ, ਮੇਰੇ ਤਾਂ ਲੇਖ ਹੀ ਸੜ ਗਏ ਹਨ।