Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲੇਖ ਸੜਨੇ-ਬੁਰੇ ਦਿਨ ਆਉਣੇ

ਮੈਂ ਜਦੋਂ ਦਾ ਇਸ ਕੰਬਖ਼ਤ ਨਾਲ ਵਿਆਹ ਕਰਾਇਆ ਹੈ, ਮੇਰੇ ਤਾਂ ਲੇਖ ਹੀ ਸੜ ਗਏ ਹਨ।

ਲੇਖ ਹੋਣੇ-ਕਿਸਮਤ ਵਿੱਚ ਹੋਣਾ

ਮੁੰਡੇ ਦੇ ਜਿੱਥੇ ਲੇਖ ਸੰਜੋਗ ਹੋਣਗੇ, ਵਿਆਹ ਹੋ ਜਾਏਗਾ ; ਕੁਆਰਾ ਤੇ ਕੋਈ ਰਿਹਾ ਨਹੀਂ ਕਦੀ !

ਲੇਖ ਲੜਨੇ-ਕਿਸਮਤ ਜਾਗਣੀ

ਉਸ ਵਿਚਾਰੇ ਵਿਚ ਜੋ ਚੋਜ ਹੈ, ਸਾਨੂੰ ਪਤਾ ਹੈ, ਪਰ ਉਸ ਦੇ ਲੇਖ ਲੜ ਗਏ ਹਨ ਤੇ ਉਹੋ ਹੀ ਸਭ ਤੋਂ ਚੰਗਾ ਰਿਹਾ ਹੈ।

ਲੇਖਾ ਸਿੱਧਾ ਕਰਨਾ-ਹਿਸਾਬ ਵਿੱਚ ਭੁਲੇਖੇ ਦੀ ਗੁੰਜਾਇਸ਼ ਨਾ ਰਹਿ ਜਾਏ

ਸ਼ਾਹ ਨੇ ਕਿਹਾ, ਮੇਰੀ ਸਲਾਹ ਏ ਅਗਲਾ ਪਿਛਲਾ ਨਾਵਾਂ ਸਾਰਾ ਇਕੱਠਾ ਕਰ ਛੱਡੀਏ, ਤਾਂ ਜੋ ਅੱਗੋਂ ਲੇਖਾ ਸਿੱਧਾ ਹੋ ਜਾਵੇ। ਬੇ-ਸਮਝ ਜੱਟ ਇਸ ਹੇਰ ਫੇਰ ਨੂੰ ਨਾ ਸਮਝਿਆ।

ਲੇਖਾ ਨਬੇੜਨਾ-ਹਿਸਾਬ ਸਾਫ ਕਰਨਾ, ਦੇਣ ਲੈਣ ਪੂਰਾ ਕਰਨਾ

ਅਗਲਾ ਜਹਾਨ ਆਊ ਤੇ ਵੇਖੀ ਜਾਊ, ਮੈਨੂੰ ਏਥੋਂ ਦਾ ਲੇਖਾ ਤੇ ਨਬੇੜਨ ਦਿਉ, ਹਾਲ ਦੀ ਘੜੀ। ਮੈਂ ਤੇ ਅਨੰਤੇ ਤੋਂ ਆਪਣਾ ਇਕ ਇਕ ਬਦਲਾ ਗਿਣ ਕੇ ਲਵਾਂਗਾ ਤੇ ਹੁਣੇ।

ਲੇਖਾ ਪਾਉਣਾ-ਹੁਦਾਰ ਲੈਣ ਦੇਣ ਦੀ ਸਾਂਝ ਪਾਉਣੀ

ਮੈਂ ਕਿਸੇ ਦੁਕਾਨ ਤੇ ਕਦੇ ਲੇਖਾ ਨਹੀਂ ਪਾਉਣਾ, ਇਹ ਸਦਾ ਹੀ ਘਾਟੇਵੰਦ ਰਹਿੰਦਾ ਹੈ।

ਲੇਖੇ ਲੈ ਬਹਿਣਾ-ਪੁਰਾਣੀਆਂ ਗੱਲਾਂ ਦਾ ਭੋਗ ਪਾਉਣਾ

ਕੀ ਲੇਖੇ ਲੈ ਬੈਠੀ ਏਂ ਦਾਦੀ ? ਕੋਈ ਹੋਰ ਗੱਲ ਕਰ? ਇਹਨਾਂ ਗੱਲਾਂ ਨੂੰ ਭੁਲਾ ਦੇਣ ਵਿੱਚ ਹੀ ਲਾਭ ਏ।

ਲੇਡਾ ਫੁੱਲ ਜਾਣਾ-ਆਕੜੇ ਫਿਰਨਾ

ਐਵੇਂ ਉਸ ਦਾ ਲੇਡਾ ਫੁੱਲਿਆ ਹੋਇਆ ਹੈ। ਵਿੱਚੋਂ ਤਨਖਾਹ ਸਾਰੀ ਸੌ ਰੁਪਈਏ ਹੈ।

ਲੇਲੇ ਪੇਪੇ ਕਰਨਾ-ਮਿੱਠੀਆਂ ਮਿੱਠੀਆਂ ਮੋਮੋ ਠਗਣੀਆਂ ਗੱਲਾਂ ਕਰਨੀਆਂ

ਜਦੋਂ ਕੋਈ ਵਿੰਗਾ ਜਾਂਦਾ ਹੋਵੇ ਤਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ, ਦਿਲ ਵਿਚ ਨਹੀਂ ਕਦੇ ਰੱਖੀ। ਕਈ ਬੰਦੇ ਉਤੋਂ ਲੇਲੇ ਪੇਪੇ ਕਰਦੇ ਰਹਿੰਦੇ ਨੇ ਤੇ ਵਿੱਚੋਂ ਘੋਰ ਘਾਤੀ ਹੁੰਦੇ ਨੇ। ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਏ, ਮੈਂ ਇਹੋ ਜਿਹਾ ਨਹੀਂ।

ਲੈ ਉੱਠਣਾ-ਕੋਈ ਅਚਰਜ ਗੱਲ ਆਖਣ ਲੱਗ ਪੈਣਾ

ਉਸਨੂੰ ਪਤਾ ਨਹੀਂ ਕੀ ਲੈ ਉੱਠ ਪਈ ਹੈ : ਕਹਿੰਦਾ ਹੈ : ਮੈਂ ਵਿਆਹ ਕਰਾਉਣਾ ਹੈ। ਹੁਣ ਬੁੱਢੀ ਉਮਰੇ ਇਹ ਭੂਤ ਸਵਾਰ ਆਣ ਹੋਇਆ ਸੂ।

ਲੈਣੇ ਕਰ ਲੈਣੇ-ਰੁਪਏ ਲੈਣ ਦਾ ਇਕਰਾਰ ਲੈ ਲੈਣਾ

ਕਰਤਾਰੇ ਨੂੰ ਸਾਕ ਕਰਨ ਦਾ ਕੋਈ ਤਜਰਬਾ ਨਹੀਂ ਸੀ ਅਤੇ ਅਜੇਹੇ ਮੁਆਮਲਿਆਂ ਵਿੱਚ ਉਹ ਹਾਲੇ ਮੁੰਡਾ ਈ ਸੀ। ਉਸ ਦੇ ਮਾਮੇ ਨੇ ਉਸ ਤੋਂ ਚੋਰੀ ਰੁਪਈਏ ਲੈਣੇ ਕਰ ਲਏ ਸਨ। ਕਰਤਾਰੇ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸ ਦੇ ਮਾਮੇ ਨੇ ਮੁੰਡੇ ਦੇ ਹੱਥ ਰੁਪਈਆ ਰੱਖ ਦਿੱਤਾ ਸੀ।

ਲੈਣੇ ਦੇ ਦੇਣੇ ਪੈ ਜਾਣੇ-ਲਾਭ ਹੋਣ ਦੀ ਥਾਂ ਨੁਕਸਾਨ ਹੋ ਜਾਣਾ

ਪਰ ਬਖ਼ਸ਼ੀ ਜੀ, ਉਹ ਤੇ ਬੜੀ ਸਮਝਦਾਰ ਕੁੜੀ ਹੈ। ਹੋ ਸਕਦਾ ਹੈ ਮੇਰੀ ਕਿਸੇ ਐਸੀ ਹਰਕਤ ਤੋਂ ਖਿਝ ਉਹ ਨਾਰਾਜ਼ ਹੀ ਹੋਵੇ—ਉਲਟੇ ਲੈਣੇ ਦੇ ਦੇਣੇ ਪੈ ਜਾਣ।

  • «
  • 302
  • 303
  • 304
  • 305
  • 306
  • »