ਹੁਣ ਕੋਈ ਦਾਜ ਵਿੱਚ ਪੰਜ ਸੌ ਤੋਂ ਵੱਧ ਨਹੀਂ ਦੇ ਸਕਦਾ ਕਿਉਂਕਿ ਸਾਰੀ ਬਰਾਦਰੀ ਨੇ ਲਿਖਤਾਂ ਪਾ ਦਿੱਤੀਆਂ ਹਨ।
ਸੱਸਾਂ ਪਹਿਲਾਂ ਤੇ ਨੂੰਹ ਤੋਂ ਮਾਲਕ ਦਾ ਦਿਲ ਖੱਟਾ ਕਰਨ ਦਾ ਯਤਨ ਕਰਦੀਆਂ ਹਨ; ਪਰ ਜੇ ਉਸ ਦਾ ਪਤੀ ਇਸ ਗੱਲ ਤੇ ਧਿਆਨ ਨਾ ਹੋਵੇ ਤਾਂ ਲਿੱਤਰੀਂ ਦਾਲ ਵੰਡ ਕੇ ਬੜੇ ਭੰਡ ਖਰਾਬੇ ਨਾਲ ਵੱਖ ਕਰ ਦੇਂਦੀਆਂ ਹਨ।
ਤੁਹਾਨੂੰ ਮੁਸੀਬਤ ਸਮੇਂ ਲਿੱਦ ਨਹੀਂ ਕਰਨੀ ਚਾਹੀਦੀ ਸਗੋਂ ਹਿੰਮਤ ਕਰਨੀ ਚਾਹੀਦੀ ਹੈ।
ਅਸਾਂ ਝੱਟ ਮੇਰੀ ਮੰਗਣੀ ਤੇ ਪੱਟ ਮੇਰਾ ਵਿਆਹ ਵਾਲੀ ਗੱਲ ਕੀਤੀ। ਏਧਰੋਂ ਸਰਦਾਰ ਹੋਰਾਂ ਦਾ ਕਾਰਜ ਹੋਇਆ ਤੇ ਓਧਰੋਂ ਲਿਬੜੀ ਭਾਂਡੀ ਨਾਲ ਈ ਸਾਡਾ ਵੀ ਭੁਗਤ ਗਿਆ।
ਸੁਆਮੀ ! ਸੱਲ ਜੁਦਾਈ ਦੇ ਬੁਰੀ ਕੀਤੀ, ਲੁੜਫ ਲੁੜਜ਼ ਕੇ ਘੇਰਨੀ ਖਾਈ ਦੀ ਏ, ਕਰ ਕਰ ਕੀਰਨੇ ਸੰਧਿਆ ਪਾਈ ਦੀ ਏ, ਲਿੱਲਾ ਲੈਂਦਿਆਂ ਟਿੱਕੀ ਚੜ੍ਹਾਈ ਦੀ ਏ।
ਜਦੋਂ ਅੱਗ ਲੱਗੀ ਤਾਂ ਉਸ ਨੇ ਲਿੱਲਾਂ ਦੇਣੀਆਂ ਸ਼ੁਰੂ ਕੀਤੀਆਂ ਪਰ ਲੋਕਾਂ ਦੇ ਪਹੁੰਚਦਿਆਂ ਪਹੁੰਚਦਿਆਂ ਅੱਗ ਫੈਲ ਚੁੱਕੀ ਸੀ।
ਇਸ ਖਾਸ (ਖਾਸ ਚਰਸ) ਤੋਂ ਬਿਨਾਂ ਫਕੀਰਾਂ ਦੀ ਲਿਵ ਨਹੀਂ ਲਗਦੀ। ਇਸ ਥੋਂ ਬਾਝ ਚਉਏ ਪੀਲੇ ਨਹੀਂ ਹੁੰਦੇ, ਇਸ ਗਾਂਜੇ ਤੋਂ ਬਿਨਾਂ ਔਲਿਆਈ ਤੇ ਪੀਰੀ ਨਹੀਂ ਫੁਰਦੀ, ਸਚ ਕਿਹਾ ਹੈ, "ਕਰਤ ਕਮਲੇ ਸੁਨਤ ਬਾਵਰੇ।"
ਭਾਈ ਨਾਨਕ ਸਿੰਘ, ਆਪਣਾ ਰਸਤਾ ਆਪ ਬਣਾਣ ਵਾਲੇ ਅਸੂਲਾਂ ਦਾ ਪੱਕਾ ਹਾਮੀ ਹੈ। ਆਪਣੀ ਲੀਹੇ ਤੁਰਿਆ ਜਾਂਦਾ ਹੈ । ਇਕੱਲਾ ਸੀ ਤਾਂ ਵੀ ਡਰ ਨਹੀਂ ਸੀ । ਜੇ ਹੁਣ ਦੋ ਚਾਰ ਸਾਥੀ ਹੋ ਗਏ ਹਨ ਤਾਂ ਉਹਨੂੰ "ਪੜ੍ਹੋ" ਲਿਖਾਰੀਆਂ ਵਾਂਗ ਈਰਖਾ ਨਹੀਂ।
ਕੁਝ ਲੀਕ ਹੀ ਐਸੀ ਪੈ ਗਈ ਹੈ ਕਿ ਲੋਕੀ ਟਾਂਗੇ ਤੇ ਹੁਣ ਸਫ਼ਰ ਨਹੀਂ ਕਰਨਾ ਚਾਹੁੰਦੇ, ਰਿਕਸ਼ੇ ਦੀ ਸਵਾਰੀ ਪਸੰਦ ਕਰਦੇ ਹਨ।
ਸਾਰਿਆਂ ਇਕੱਠਿਆਂ ਬੈਠ ਕੇ ਰੋਟੀ ਖਾਧੀ । ਗਿਆਨੀ ਦੀ ਸਿਆਣਪ ਨੇ ਮੌਕਾ ਸਾਂਭਦਿਆਂ ਦੋਹਾਂ ਧਿਰਾਂ ਵਿਚਕਾਰੋਂ ਦੁਸ਼ਮਣੀ ਦੀ ਵੱਧ ਰਹੀ ਲੀਕ ਨੂੰ ਮਿਟਾ ਦਿੱਤਾ।
ਰਾਜ ਦੀਆਂ ਕਾਲੀਆਂ ਕਰਤੂਤਾਂ ਨੇ ਸਾਰੇ ਖ਼ਾਨਦਾਨ ਨੂੰ ਲੀਕ ਲਾ ਦਿੱਤੀ ਹੈ।
ਅੰਦਰ ਬੈਠ ਕੇ ਆਉ ਨਜਿੱਠ ਲਈਏ, ਸ਼ਕਲ ਆਪਣੀ ਨਸ਼ਰ ਕਰਵਾਈਏ ਨਾ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ ਸੱਥਾਂ ਸੱਦ ਕੇ ਲੀਕਾਂ ਲੁਆਈਏ ਨਾਂ।