ਜਿਹੜਾ ਮੌਲਵੀ ਵਿਧਵਾ (ਫ਼ਾਤਮਾ) ਨੂੰ ਇਸਲਾਮ ਦੀ ਸਿੱਖਿਆ ਦਿੰਦਾ ਸੀ, ਉਸ ਨੇ ਇੱਕ ਦਿਨ ਉਸ ਨੂੰ ਕਿਹਾ ਕਿ ਮੇਰੀ ਪੰਜਾਹ ਰੁਪਏ ਮਹੀਨੇ ਦੀ ਆਮਦਨ ਹੈ, ਥੋੜ੍ਹਾ ਮੰਨਿਆ ਪਰਮੰਨਿਆ ਤੇ ਉੱਚੀ ਜਾਤ ਦਾ ਆਦਮੀ ਹਾਂ। ਫੇਰ ਇਹ ਮੁਹਾਰਨੀ ਛੇੜ ਦਿੱਤੀ ਕਿ ਤੈਨੂੰ ਕਿਸੇ ਦੇ ਹੱਕ ਵਿੱਚ ਬੈਠ ਜਾਣਾ ਚਾਹੀਦਾ ਹੈ, ਖੁਦਾ ਤੇ ਖ਼ੁਦਾ ਦੇ ਰਸੂਲ ਦਾ ਇਹੋ ਹੁਕਮ ਹੈ ਕਿ ਬਿਨਾਂ ਖਾਵੰਦ ਦੇ ਔਰਤ ਦਾ ਈਮਾਨ ਠੀਕ ਨਹੀਂ ਰਹਿੰਦਾ। ਇਸ ਤਰ੍ਹਾਂ ਉਹ ਉਸ ਨੂੰ ਆਪਣੇ ਨਾਲ ਵਿਆਹ ਕਰਾਣ ਲਈ ਮਜਬੂਰ ਕਰਨ ਲੱਗਾ।