Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸੂਲੀ ਉੱਤੇ ਖੇਡਣਾ-ਖੁਸ਼ੀ ਖੁਸ਼ੀ ਦੁੱਖ ਸਹਾਰਨਾ

ਜੋਗੀ ਹੋਣਾ ਸਖਤ ਹੈ, ਸਮਝ ਨਾ ਹੋ ਮਗ਼ਰੂਰ, ਸੂਲੀ ਉੱਤੇ ਖੇਡਣਾ ਜੈਸੇ ਸ਼ਾਹ ਮਨਸੂਰ।

ਸ਼ੂੰ ਸ਼ਾਂ ਭਾਉਣੀ-ਵੱਡਾ ਬਣ ਬਣ ਦੱਸਣਾ, ਫੋਕੀ ਆਕੜ

ਨਾਨਕ ਸਿੰਘ ਨਾਵਲਿਸਟ ਨੂੰ ਸ਼ੂੰ ਸ਼ਾਂ ਤਾਂ ਉੱਕੀ ਹੀ ਭਾਉਂਦੀ ਨਹੀਂ। ਇਹਨਾਂ "ਮੇਰੀ ਦੁਨੀਆਂ" ਦੇ "ਹਮਾਮ" ਵਿੱਚ ਸਾਦਗੀ ਦੇ ਵਿਰੋਧੀਆਂ ਨੂੰ ਪਿਆਰ ਨਾਲ ਸਮਝਾਇਆ ਤੇ ਰਾਹ ਵਿਖਾਇਆ ਹੈ।

ਸੇਕ ਲੱਗਣਾ-ਦੁੱਖ ਪਹੁੰਚਣਾ

ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆਂ ਨੂੰ ਜਾਂਦਾ ਹੈ ।

ਸੇਕਾ ਚਾੜ੍ਹਨਾ-ਕੁੱਟਣਾ

ਇੱਕ ਦਿਨ ਜਦ ਉਸ ਨੂੰ ਮਾਸਟਰ ਪਾਸੋਂ ਖੜਕੀਆਂ ਤੇ ਘਰ ਜਾ ਕੇ ਬੁਸਕਿਆ ਤਦ ਮਾਂ ਨੇ ਅੱਗੋਂ ਹੋਰ ਸੇਕਾ ਚਾੜ੍ਹਿਆ। ਬ੍ਰਿਜ ਹੋਰਾਂ ਨੂੰ ਤੈਸ਼ ਆ ਗਿਆ ਤੇ ਰਾਤੋ ਰਾਤ ਘਰ 'ਚੋਂ ਜੋ ਕੁਝ ਲੱਭਾ, ਲੈ ਕੇ ਕਿਤੇ ਪੱਤਰਾ ਵਾਚ ਗਏ।

ਸ਼ੇਖ ਚਿੱਲੀ ਹੋਣਾ-ਮਨ ਦੇ ਲੱਡੂ ਭੋਰ ਖਾਣ ਵਾਲਾ, ਉਹ ਬੰਦਾ ਜੋ ਹੱਥ ਪੈਰ ਤਾਂ ਨਾ ਹਿਲਾਵੇ ਪਰ ਗੱਪਾਂ ਮਾਰੀ ਜਾਏ ਕਿ ਮੈਂ ਇਹ ਕਰਾਂਗਾ

“ਓ ਛੱਡਿਆ ਵੀ ਕਰ ਸ਼ੇਖ ਚਿਲੀਆਂ ਵਾਲੀਆਂ ਗੱਲਾਂ, ਪ੍ਰਕਾਸ਼ ਨੇ ਗੱਲ ਟੋਕੀ ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾ। ਰੋਜ਼ ਕੋਈ ਨਾ ਕੋਈ ਨਵਾਂ
ਪਖੰਡ ਖੜਾ ਕਰ ਬਹੇਂਗਾ।

ਸ਼ੇਖ਼ ਚਿਲੀ ਦੇ ਪੁਲਾਉ ਪਕਾਉਣਾ-ਖ਼ਿਆਲੀ ਮਹਿਲ ਉਸਾਰਨੇ

ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿਲੀ ਦੇ ਪੁਲਾਉ ਪਕਾਉਣ ਨਾਲੋਂ ਅਮਲੀ ਤੌਰ ਤੇ ਕੁਝ ਕਰਨਾ ਚਾਹੀਦਾ ਹੈ।

ਸ਼ੇਰ ਹੋ ਜਾਣਾ-ਦਲੇਰ ਹੋ ਜਾਣਾ

ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮਦਦ ਲਈ ਆਉਂਦਿਆਂ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ ।

ਸ਼ੇਰ ਦੀ ਮੁੱਛ ਫੜਨਾ-ਤਾਕਤਵਰ ਨਾਲ ਆਢਾ ਲਾਉਣਾ

ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ।

ਸ਼ੇਰਨੀ ਦਾ ਦੁੱਧ-ਬੜੀ ਦੁਰਲੱਭ ਕੀਮਤੀ ਚੀਜ਼, ਲੋਕ ਨਿਸਚਾ ਹੈ ਕਿ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਠਹਿਰਦਾ ਹੈ

'ਚਾਤ੍ਰਿਕ' ਸੋਨੇ ਦਾ ਭਾਂਡਾ ਤਿਆਰ ਕਰਕੇ, ਦੁੱਧ ਸ਼ੇਰਨੀ ਦਾ ਫਿਰ ਚੁਆ ਲਵਾਂਗੇ।

ਸ਼ੈਤਾਨ ਦੇ ਕੰਨ ਕੁਤਰਨੇ-ਬਹੁਤ ਹੀ ਸਿਆਣਾ ਤੇ ਚਲਾਕ ਹੋਣਾ

ਗੱਲਾਂ ਗੱਲਾਂ ਵਿੱਚ ਆਪ ਸ਼ੈਤਾਨ ਦੇ ਕੰਨ ਕੁਤਰਦੇ ਹਨ, ਤੇ ਜਦ ਕਿਸੇ ਵਿਰੋਧੀ ਭਾਵ ਵਿੱਚ ਲਿਖਣਾ ਸ਼ੁਰੂ ਕਰਨਗੇ ਤਾਂ ਹੇਠਲੀ ਉੱਤੇ ਲੈ ਆਉਣਗੇ।

ਸੈਲ ਪੱਥਰ ਹੋਣਾ-ਚੁੱਪ ਧਾਰ ਲੈਣੀ

ਮੇਰੇ ਹੱਥੋਂ ਖਰੀਆਂ-ਖਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ ।

ਸੋਹਲੇ ਸੁਨਾਉਣੇ-ਕਿਸੇ ਨੂੰ ਮੰਦੇ ਬਚਨ ਬੋਲਣੇ

ਉਸ ਨਾਲ ਗੱਲ ਕਰਨੀ ਵੀ ਜੁਰਮ ਹੈ; ਕੀ ਪਤਾ ਕਿਸ ਵੇਲੇ ਉਸ ਨੂੰ ਤੈਸ਼ ਆ ਜਾਏ ਤੇ ਸੋਹਲੇ ਸੁਨਾਉਣ ਲੱਗ ਪਏ।

  • «
  • 62
  • 63
  • 64
  • 65
  • 66
  • »