ਉਹ ਪਹਿਲੇ ਦਿਨ ਹੁਣ ਸੁਪਨਾ ਹੋ ਚੁੱਕੇ ਸਨ, ਜਦ ਅਸੀਂ ਪਹਿਰਾਂ ਬੱਧੀ ਬੈਠੇ ਆਪੋ ਵਿੱਚ ਗੱਲਾਂ ਕਰਦੇ ਰਹਿੰਦੇ ਸਾਂ, ਤੇ ਸਾਡਾ ਹਰ ਇੱਕ ਪਲ ਖੁਸ਼ੀ ਤੇ ਸੁਆਦ ਨਾਲ ਭਰਿਆ ਪੂਰਿਆਂ ਗੁਜ਼ਰਦਾ ਸੀ।
ਮੈਨੂੰ ਬਹੁਤ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਅੱਜ ਮੇਰੇ ਦਿਲ ਦੇ ਤਖਤੇ ਤੋਂ ਡਿੱਗ ਪਏ ਹੋ, ਜਿਸ ਕਰ ਕੇ ਮੇਰਾ ਇੱਕ ਬਹੁਤ ਮਿੱਠਾ ਸੁਪਨਾ ਟੁੱਟ ਗਿਆ ਹੈ।
ਉਹ ਆਖਦੀ ਸੀ ਕਿ ਉਹ ਏਨਾ ਬਹੁਤ ਚਿਰ ਬਾਹਰ ਨਹੀਂ ਰਹਿ ਸਕਦੀ, ਉਸ ਦੇ ਕਈ ਕੰਮ ਤੇ ਕਈ ਦੁੱਖ ਉਹਦੇ ਸੁਪਨਿਆਂ ਨੂੰ ਮੱਲੀ ਰੱਖਦੇ ਸਨ।
"ਨੀ ਮਰ ਪਰ੍ਹੇ, ਇਹਨੂੰ ਤੇ ਬੱਸ ਹਰ ਵੇਲੇ ਡੋਲੀ ਚੜ੍ਹਨ ਦੇ ਈ ਸੁਪਨੇ ਆਉਂਦੇ ਰਹਿੰਦੇ ਨੇ। ਰੋਜ਼ ਕੋਈ ਨਾ ਕੋਈ ਨਵਾਂ ਵਿਹਾਝੂ ਆ ਜਾਂਦਾ ਏ”।
ਉਸ ਨੇ ਆਪਣੀਆਂ ਸਾਰੀਆਂ ਆਦਤਾਂ, ਮਰਜ਼ੀਆਂ ਤੇ ਲੋੜਾਂ ਪਤੀ ਨਾਲ ਅਭੇਦ ਕਰ ਛੱਡੀਆਂ ਸਨ, ਪਰ ਏਨਾ ਕਰ ਕੇ ਵੀ ਉਹ ਪਤੀ ਦੇ ਉਡਾਰੂ ਤੇ ਤਮਾਸ਼ਬੀਨ ਸੁਭਾਉ ਨੂੰ ਛੱਡ ਨਹੀਂ ਸਕੀ।
ਮੈਂ ਜਾਣਦਾ ਆਂ ਤੇਰੀ ਮਾਸੀ ਸੁਭਾ ਦੀ ਜ਼ਰਾ ਕੌੜੀ ਏ।
ਵਕੀਲ ਨੇ ਕਿਹਾ- ਕਦੀ ਨਹੀਂ, ਅਸੀਂ ਕਾਨੂੰਨ ਨੂੰ ਨਹੀਂ ਛੇੜ ਸਕਦੇ । ਇਹ ਗੱਲ ਮੁਦਈ ਨੂੰ ਪਸੰਦ ਸੀ, ਉਹ ਝੱਟ ਬੋਲਿਆ, 'ਸ਼ਾਬਾਸ਼ੇ ਤੇਰੀ ਜੰਮਣ ਰਾਤ ਨੂੰ ! ਤੇਰੇ ਮੂੰਹ ਖੰਡ ਪਾਵਾਂ, ਤੂੰ ਵਕੀਲ ਨਹੀਂ, ਤੂੰ ਤੇ ਕੋਈ ਧਰਮ ਰਾਜ ਦਾ ਦੂਤ ਏਂਂ !' ਸੁਰਸਤੀ ਤੇਰੇ ਮੂੰਹ ਚੜ੍ਹ ਬੋਲੀ ਏ।
ਤੁਹਾਡੀ ਇਹ ਮਰਜ਼ੀ ਏ ਤਾਂ ਬੇਸ਼ਕ ਆਪਣੇ ਜੁਵਾਈ ਨੂੰ ਵਲਾਇਤ ਭੇਜ ਦਿਓ ਜੇ, ਵਲਾਇਤ ਜਾ ਕੇ ਸੁਰਖਾਬ ਦਾ ਪਰ ਲੱਗ ਜਾਣਾ ਏਂ।
ਪ੍ਰੇਮ ਦੇ ਸਿੰਧੂ ਵਿੱਚ ਮਾਰ ਲੈ ਤਾਰੀਆਂ, ਚੀਰ ਜਾ ਔਖੀਆਂ ਘਾਟੀਆਂ ਸਾਰੀਆਂ। ਰਣ ਜਦੋਂ ਪ੍ਰੇਮ ਦਾ ਜਿੱਤਿਆ ਜਾਇਗਾ, ਸਾਹਮਣੇ ਸੁਰਗ ਦਾ ਦ੍ਵਾਰ ਫਿਰ ਆਇਗਾ।
ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ ਪਰ ਉਸ ਦੀ ਆਪਣੇ ਗੁਆਂਢੀ ਨਾਲ ਚੰਗੀ ਸੁਰ ਮਿਲਦੀ ਹੈ ।
'ਵੇਖਦਾ ਹੈਂ, ਕਿ ਨਹੀਂ ? ਅੱਗ ਕਿਹੀ ਬਲਦੀ ਹੈ, ਟੁਕੜਿਆਂ ਵਾਸਤੇ ਤਲਵਾਰ ਕਿਵੇਂ ਚਲਦੀ ਹੈ, ਮੱਛੀ ਵਿਕਦੀ ਹੈ ਜਿਵੇਂ ਸੁਰ ਨਾ ਕੋਈ ਰਲਦੀ ਹੈ, ਤੇਰੀ ਔਲਾਦ ਲਹੂ ਪੀਣੋ ਭੀ ਨਾ ਟਲਦੀ ਹੈ।
ਕੱਕਰੀ ਰਾਤ ਸਿਆਲ ਦੀ, ਵਰਤੀ ਸੁੰਞ ਮਸਾਣ । ਖਲਕਤ ਸੁੱਤੀ ਅੰਦਰੀਂ, ਨਿੱਘੀਆਂ ਬੁੱਕਲਾਂ ਤਾਣ । ਪਿਛਲੇ ਪਹਿਰ ਤਰੇਲ ਦੇ, ਮੋਤੀ ਜੰਮਦੇ ਜਾਣ । ਬੁੱਕਲੋਂ ਮੂੰਹ ਜੇ ਕੱਢੀਏ, ਪਾਲਾ ਪੈਂਦਾ ਖਾਣ।