ਕੀ ਪੁਛਦੇ ਹੋ ਜਿੰਨੇ ਪਲਾਟ ਓਨੇ ਦੁਖ। ਮੀਂਹ ਬਹੁਤਾ, ਕਣੀਆਂ ਘੱਟ। ਜਿੰਨੇ ਬਹੁਤੇ ਪੁਤ, ਓਨੇ ਬਹੁਤੇ ਮਿਹਣੇ । ਠੀਕ ਤਾਂ ਹੈ ਬਹੁਤੇ ਡੂੰਮਾਂ ਵਿਚ ਢੱਡ ਕਿਵੇਂ ਵੱਜੇ ?
ਲਿਖ ਲਿਖ ਪੜ੍ਹਿਆ ਤੇਤਾ ਕੜ੍ਹਿਆ।। ਬਹੁ ਤੀਰਥ ਭਵਿਆ ਤੇਤੇ ਲਵਿਆ ॥
ਸ਼ਾਹ, ਤੇਰੇ ਵਸ ਨਹੀਂ, ਅਖੇ 'ਬਕਰ ਦਾੜ੍ਹੀ ਸਦਾ ਖੁਆਰੀ'। ਹਰ ਕੋਈ ਕਮਜ਼ੋਰ ਨੂੰ ਲਤਾੜਦਾ ਹੈ, ਤਕੜੇ ਅੱਗੇ ਤਾਂ ਕੋਈ ਬੋਲਦਾ ਵੀ ਨਹੀਂ।
ਉਸਦੇ ਦੁਖੀ ਜੀਵਨ ਪਾਸੋਂ ਤੁਸਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਹੀ ਉਠਾਣਾ ਚਾਹੀਦਾ, ਕਿਸੇ ਦੇ ਕਹਿਣ ਵਾਂਗੂ ਅਖੇ 'ਬਕਰਾ ਰੋਵੇ ਸਾਸ ਨੂੰ ਤੇ ਕਸਾਈ ਰੋਵੇ ਮਾਸ ਨੂੰ।'
ਜੇ ਤੁਹਾਡਾ ਜੀ ਕੰਮ ਕਰਨ ਨੂੰ ਨਹੀਂ ਕਰਦਾ ਤਾਂ ਨਾ ਕਰੋ। ਤੰਗ ਹੋਕੇ ਕੀਤਾ ਤਾਂ ਕੀ ਕੀਤਾ। ਫੇਰ ਤਾਂ ਗੱਲ ਉਹੋ ਬਣ ਜਾਂਦੀ ਹੈ ਅਖੇ ‘ਬਕਰੀ ਦੁਧ ਤਾਂ ਦੇਂਦੀ ਹੈ ਪਰ ਮੀਂਗਣਾ ਪਾਕੇ'।
ਹਜ਼ਾਰ ਮਿੰਨਤਾਂ ਕੀਤੀਆਂ ਪਰ ਤੁਸਾਂ ਉੱਕੀ ਕਦਰ ਨਾ ਜਾਤੀ। ਅਖੇ ਬਕਰੇ ਦੀ ਜਾਨ ਗਈ ਪਰ ਖਾਣ ਵਾਲੇ ਨੂੰ ਸਆਦ ਨਾ ਆਇਆ।
ਸ਼ੀਲਾ- ਤੁਸਾਡੀ ਕਿਰਪਾ ਲੋੜੀਂਦੀ ਹੈ। ਇਕ ਰਾਤ ਤਾਂ ਬੀਤੀ, ਇਸ ਮਕਾਨ ਵਿੱਚ ਰਹਿਕੇ । ਪਰ ਕਦ ਤੱਕ ‘ਬਕਰੇ ਦੀ ਮਾਂ ਸੁੱਖਣਾ ਸੁੱਖ ਕੇ ਲੰਘਾਵੇਗੀ ? ਅੱਜ ਨਵਾਬ ਸਾਹਿਬ ਭੁੱਲੇ ਕਲ੍ਹ ਯਾਦ ਕਰਨਗੇ। ਕੱਲ੍ਹ ਨਾ ਤੇ ਪਰਸੋਂ ਕਦ ਤੱਕ ਇਹ ਲੁਕਾ ਰਹਿ ਸਕਦਾ ਹੈ ?
ਪੰਡਤ ਹੁਰਾਂ ਦਾ ਸੁਭਾ ਵੀ ਤਾਂ 'ਬਗਲ ਵਿਚ ਛੁਰੀ ਤੇ ਮੂੰਹ ਵਿੱਚ ਰਾਮ ਰਾਮ' ਵਾਲਾ ਹੀ ਹੈ। ਬਾਹਰੋਂ ਕੁਝ ਹਨ ਤੇ ਅੰਦਰੋਂ ਕੁਝ।
ਉਸ ਬੇਈਮਾਨ ਨੇ ਰੁਪਿਆ ਤਾਂ ਖੁਰਦ ਬੁਰਦ ਕਰਨਾ ਹੀ ਸੀ । ਤੁਸਾਂ ਕਿਉਂ ਅਜੇਹੇ 'ਬਗਲੇ ਭਗਤ ਨੂੰ ਮੱਛੀਆਂ ਦਾ ਰਾਖਾ' ਬਿਠਾ ਦਿੱਤਾ ?
ਬਿਜੈ ਸਿੰਘ- ਕੀ ਉਹ ਐਡਾ ਦੁਸ਼ਟ ਹੈ ? ਮੈਨੂੰ ਸਮਾਂ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ ਦਿਲ ਪੁਰਖ ਨਹੀਂ ਹੈ ਪਰ ਅੱਜ ਪੂਰਾ ਪਤਾ ਲੱਗਾ । ਹੇ ਕਰਤਾਰ ! ਕਹੇ ਕਹੇ 'ਬਘਿਆੜ ਗਊਆਂ ਦੀ ਸੂਰਤ ਵਿਚ' ਫਿਰ ਰਹੇ ਹਨ।
ਠੀਕ ਹੈ 'ਬੱਚਾ ਤੇ ਰੰਬਾ ਚੰਡਿਆ ਹੀ ਕੰਮ ਆਉਂਦਾ ਹੈ' ਤੇ ਬਹੁਤਾ ਲਾਡ ਕੀਨੂੰ ਨਹੀਂ ਵਿਗਾੜ ਦੇਂਦਾ ? ਪਰ ਹੁਣ ਨਵੇਂ ਜ਼ਮਾਨੇ ਦੀਆਂ ਗੱਲਾਂ ਹਨ, ਇਸ ਸਿਧਾਂਤ ਨੂੰ ਕੋਈ ਨਹੀਂ ਮੰਨਦਾ।
ਬੱਚਿਆਂ ਦੀ ਪਾਲਣਾ ਠੀਕ ਤਰ੍ਹਾਂ ਹੋਵੇ ਤਾਂ ਉਹ ਵੱਡੇ ਹੋ ਕੇ ਵੀ ਸੁਧਰੇ ਰਹਿਣ । 'ਬੱਚਾ ਹੀ ਮਨੁੱਖ ਦਾ ਪਿਉ ਏ' ਪਰ ਅਸੀਂ ਜੜ੍ਹ ਨੂੰ ਨਹੀਂ, ਡਾਲ ਨੂੰ ਫੜਦੇ ਹਾਂ।