ਮਾਂ ਨੇ ਸਾਰਾ ਹਾਲ ਰਾਓ ਸਾਹਿਬ ਨੂੰ ਦੱਸਿਆ। ਉਨ੍ਹਾਂ ਨੂੰ ਵੀ ਸਿਰੋਂ ਸੱਟ ਪੈ ਗਈ। ਦੋਵੇਂ ਪਤੀ ਪਤਨੀ ਮਰਦੇ ਜਾ ਰਹੇ ਸਨ। ਅੱਖਾਂ ਖੂਹੇ ਲਹਿ ਗਈਆਂ ਤੇ ਰੰਗ ਪੀਲੇ ਪੈ ਗਏ ਸਨ।
ਆਪਣੇ ਦੇਸ ਦੇ ਪਾਲਿਟਿਕਸ ਨਾਲ ਦਿਲਚਸਪੀ ਤਾਂ ਮੇਰੀ ਪਹਿਲਾਂ ਹੀ ਕਾਫੀ ਸੀ, ਪਰ ਜਿਸ ਬਰੀਕੀ, ਦੂਰ ਦਰਸ਼ਤਾ ਤੇ ਸਿਆਣਪ ਨਾਲ ਮਨਸੂਰ ਰਾਜਸੀ ਨੁਕਤਿਆਂ ਉੱਤੇ ਕਲਮ ਚਲਾਂਦਾ ਸੀ, ਉਨ੍ਹਾਂ ਨੂੰ ਪੜ੍ਹਕੇ ਤਾਂ ਮੇਰੀਆਂ ਅੱਖਾਂ ਹੀ ਖੁੱਲ੍ਹ ਗਈਆਂ।
ਭਰਾਵਾ ! ਮੰਗ ਛੱਡ ਦਿੱਤੀ ਤੇ ਫੇਰ ਜੀਊਣਾ ਈ ਕਾਹਦਾ ਹੋਇਆ ? ਤੁਸੀਂ ਈ ਦੱਸੋ ਖਾਂ, ਮੈਂ ਤੁਹਾਡੇ ਅੱਗੇ ਅੱਖਾਂ ਕਰਨ ਜੋਗਾ ਸਾਂ ?
ਜਦੋਂ ਮੈਂ ਸੱਚੀ ਗੱਲ ਉਸ ਦੇ ਮੂੰਹ ਤੇ ਮਾਰੀ ਤਾਂ ਉਸਨੂੰ ਬੜੀਆਂ ਮਿਰਚਾਂ ਲੱਗੀਆਂ ਤੇ ਮੈਨੂੰ ਅੱਖਾਂ ਕੱਢਣ ਲਗਾ। ਪਰ ਮੈਨੂੰ ਉਸ ਦਾ ਕੀ ਡਰ ਹੈ।
ਉਸ ਨੇ ਅਚਾਨਕ ਖ਼ਬਰ ਸੁਣੀ ਤਾਂ ਅੱਖਾਂ ਸਾਹਵੇਂ ਚੱਕਰ ਖਾ ਗਿਆ।
ਇਕੱਲਾ ਰੂਪ ਮੁੜ ਸੋਚਾਂ ਵਿੱਚ ਗੋਤੇ ਖਾਣ ਲੱਗਾ। ਉਹ ਚਾਹੁੰਦਾ ਸੀ ਕਿ ਕਿਹੜਾ ਵੇਲਾ ਹੋਵੇ, ਜਦ ਚੰਨੋ ਨੂੰ ਘੋੜੀ ਤੇ ਲੈ ਕੇ ਉਡੰਤਰ ਹੋ ਜਾਵਾਂ। ਮਿਰਜ਼ੇ ਦੀ ਕਹਾਣੀ ਉਸ ਦੀਆਂ ਅੱਖਾਂ ਸਾਹਮਣੇ ਫਿਰਨ ਲੱਗੀ।
ਫੇਰੋਂ ਨੇ ਦੋ ਵਿਆਹ ਕੀਤੇ ਸਨ ਪਰ ਉਸ ਦੇ ਦੋਹਾਂ ਪਤੀਆਂ ਨੇ ਉਸ ਨੂੰ ਛੱਡ ਦਿੱਤਾ ਤੇ ਹੋਰ ਵਿਆਹ ਕਰਵਾ ਲਏ। ਹੁਣ ਉਹ ਇਕੱਲੀ ਰਹਿੰਦੀ ਸੀ। ਉਹ ਚੱਕੀ ਪੀਂਹਦੀ ਗਾਣਾ ਸ਼ੁਰੂ ਕਰ ਦਿੰਦੀ ਤੇ ਮੁੜ ਮੁੜ ਉਹਦੀਆਂ ਅੱਖਾਂ ਸਜਲ ਹੋ ਜਾਂਦੀਆਂ।
"ਮਾਤਾ ਜੀ, ਮੈਂ ਤੁਹਾਡਾ ਹੀ ਹਾਂ, ਕੇਵਲ ਤੁਹਾਡਾ ਹੀ। ਤੁਸੀਂ ਹੁਕਮ ਕਰੋ ਤਾਂ ਮੈਂ ਸਾਰੀ ਦੁਨੀਆਂ ਨੂੰ ਤਿਆਗ ਦਿਆਂ, ਪੇਮੀ ਦੀ ਤਾਂ ਗੱਲ ਹੀ ਕੀ ਹੈ ?" ਪਰ ਪੇਮੀ ਦਾ ਨਾਮ ਲੈਂਦਿਆਂ ਹੀ ਇੱਕ ਸੁੰਦਰ ਮੂਰਤ ਉਹਦੀਆਂ ਅੱਖਾਂ ਅੱਗੋਂ ਲੰਘ ਗਈ। ਉਹ ਕਮਜ਼ੋਰ ਹੋ ਗਿਆ।
ਪਿਤਾ ਨੇ ਗੁੱਸੇ ਵਿੱਚ ਕਿਹਾ- ਜਾ ਵੈਰੀਆ, ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾ। ਤੂੰ ਤੇ ਸਾਰੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ।
ਜੀਵਨ ਮੰਜ਼ਲ ਦੇ ਜਿਸ ਹਿੱਸੇ ਚੋਂ ਇਸ ਵੇਲੇ ਡਾਕਟਰ ਦੀ ਗੱਡੀ ਲੰਘ ਰਹੀ ਹੈ, ਅਸੀਂ ਉਸੇ ਦੀ ਤਸਵੀਰ ਆਪਣੀਆਂ ਅੱਖਾਂ ਅੱਗੇ ਲਿਆ ਸਕਦੇ ਹਾਂ। ਪਿਛਲੀਆਂ ਬੀਤੀਆਂ ਨਾਲ ਸਾਨੂੰ ਕੀ ਵਾਸਤਾ।
ਬੰਗਾਲਣ ਦਾ ਨਾਂ ਸੁਣਦਿਆਂ ਹੀ ਜੱਸੇ ਦੀਆਂ ਅੱਖਾਂ ਅੱਗੇ ਬਿੰਬਲ ਤਾਰੇ ਫਿਰਨ ਲੱਗੇ।
ਮੈਂ ਡਾਕਟਰ ਪਾਸੋਂ ਮੁੰਡੇ ਨੂੰ ਗੋਦ ਲੈ ਲਿਆ। ਉਸ ਦੀ ਸ਼ਕਲ ਸੂਰਤ ਵਿੱਚ ਕੋਈ ਐਸੀ ਖਿੱਚ ਸੀ ਕਿ ਦਿਲ ਕਰਦਾ ਸੀ ਹਰ ਵੇਲੇ ਅੱਖਾਂ ਅੱਗੇ ਹੀ ਬਿਠਾਈ ਰੱਖੀਏ।