'ਅੜੀਏ, ਮੇਰੀ ਤੇ ਸੱਸ ਨੇ ਕੁੱਤੇ ਦੀ ਬਾਬ ਕਰਨੀ ਏਂ ਜਾਂਦਿਆਂ ਈ । ...ਮੈਂ ਤੇ ਭੁਆ ਨੂੰ ਦੱਸ ਕੇ ਵੀ ਨਹੀਂ ਸੀ ਆਈ । ਆਉਂਦਿਆਂ ਬੇਬੇ ਨੇ ਤਾਕੀਦ ਕੀਤੀ ਸੀ ਪਈ ਕਾੜ੍ਹਨੀ ਹੇਠ ਪਾਥੀਆਂ ਰੱਖ ਕੇ ਜਾਈਂ, ਮੈਨੂੰ ਚੇਤਾ ਈ ਭੁੱਲ ਗਿਆ।
ਉਸ ਦਾ ਹੋਰ ਕੀ ਕੰਮ ਹੈ ; ਸਾਰਾ ਦਿਨ ਕੁੱਤੇ ਖੱਸੀ ਕਰਦਾ ਫਿਰਦਾ ਹੈ। ਘਰ ਦਾ ਉਸ ਕੀ ਸਵਾਰਨਾ?
ਮੇਰੇ ਪਾਸ ਕੁਝ ਵੀ ਨਹੀਂ। ਮੈਂ ਤੇ ਕੇਵਲ ਆਈ ਚਲਾਈ ਈ ਕਰਦਾ ਹਾਂ । ਪੱਲੇ ਕੁਝ ਨਹੀਂ ਪੈਂਦਾ; ਜਮਾਂ ਕੀ ਹੋਵੇ।
ਹਾਇ ! ਹਾਇ ! ਕੀ ਕਰਾਂ ! ਕੁਝ ਨਹੀਂ ਔੜਦੀ ! ਇਸ ਬਿਪਤਾ ਤੋਂ ਕਿਵੇਂ ਛੁਟਕਾਰਾ ਹੋਵੇ।
ਉਸ ਨੂੰ ਕੁਝ ਨਾ ਕਹਿਣਾ; ਨਹੀਂ ਤੇ ਉਹ ਕੁਝ ਦਾ ਕੁਝ ਕਰ ਦੇਵੇਗਾ। ਅੱਜ ਕੱਲ੍ਹ ਉਸ ਦਾ ਦਿਮਾਗ਼ ਠੀਕ ਨਹੀਂ ਤੇ ਕਿਸੇ ਦੀ ਗੱਲ ਨਹੀਂ ਬਰਦਾਸ਼ਤ ਕਰ ਸਕਦਾ।
ਤੂੰ ਤੇ ਕੁੱਛੜ ਬਹਿ ਕੇ ਸਾਡੀ ਦਾਹੜੀ ਖੋਹਣ ਲੱਗ ਪਿਆ ਹੈਂ। ਅਸੀਂ ਤੇਰੀ ਉਸਤਤ ਕਰਦੇ ਨਹੀਂ ਥੱਕਦੇ ਤੇ ਤੂੰ ਕਿਸ ਲੜ੍ਹੇ ਚੜਿਆ ਹੋਇਆ ਹੈਂ।
ਪੁੱਤ ਤੈਨੂੰ ਕੀ ਦੁਖ ਏਂ, ਇੰਨੀ ਉਦਾਸ ਕਿਉਂ ਏਂ, ਕੀ ਕੁੱਛੜ ਖਾਲੀ ਏ ? ਕੀ ਰੱਬ ਨੇ ਫਲ ਨਹੀਂ ਦਿੱਤਾ?
ਉਸ ਨੇ ਮੋਢਾ ਹਲੂਣਿਆ, "ਡਾਕਟਰ ਜੀ, ਇਹ ਦਾਸੀ ਕੁੰਗ ਦੀ ਕਟੋਰੀ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਤੇ ਤੁਹਾਡੇ ਜਵਾਬ ਦੀ ਮੁੰਤਜ਼ਿਰ ਹੈ, ਦੱਸੋ ਪਲਟ ਦਿਆਂ ?"
ਛੱਡ ਮੇਮਾਂ ਵਾਲੀਆਂ ਤੇ ਪੜ੍ਹੀਆਂ ਦੀਆਂ ਗੱਲਾਂ। ਕਿਤਿਉਂ ਕੁੱਖ ਬੰਨ੍ਹਾ ਲੈਣੀ ਸੀ ਜੋ ਪੰਦਰਾਂ ਸਾਲਾਂ ਵਿੱਚ ਕੋਈ ਕਾਕਾ ਨਹੀਂ ਸੀ ਹੋਇਆ।
ਇਹ ਕੀ ਘਰ ਹੈ ; ਕੋਈ ਖਾਣ ਦੀ ਚੀਜ਼ ਆਂਦੀ ਜਾਏ, ਇੱਥੇ ਕੁਕੜ-ਖੋਹੀ ਸ਼ੁਰੂ ਹੋ ਜਾਂਦੀ ਹੈ। ਆਪਣਾ ਆਪਣਾ ਹਿੱਸਾ ਹਰ ਇੱਕ ਨੂੰ ਮਿਲਣਾ ਚਾਹੀਦਾ।
ਲੈ ਭਾਈ, ਸਾਡੇ ਭਾਣੇ ਵੱਡੇ ਦਿਨ ਗਰਮੀਆਂ ਨੂੰ ਹੁੰਦੇ ਨੇ । ਸਿਆਲ ਦਾ ਦਿਨ ਤਾਂ ਕੁੱਕੜ ਉਡਾਰੀ ਹੁੰਦਾ ਏ, ਤੇ ਵੱਡਾ ਕਿਹੜੇ ਬੰਨੇਂ ਹੋਇਆ; ਹੱਛਾ ਭਾਈ ਤੁਸੀਂ ਪੜ੍ਹੇ ਹੋਏ ਜਾਣੋ, ਅਸੀਂ ਅਨਪੜ੍ਹ ਆਂ, ਕੀ ਜਾਣਨੇ ਆਂ।
ਪਿਉ ਨੇ ਬਹੁਤ ਸਮਝਾਇਆ ਪਰ ਪੁੱਤਰ ਤੇ ਮਿੱਟੀ ਅਸਰ ਵੀ ਨਾ ਹੋਇਆ ! ਉਹ ਜੋ ਕਹਿੰਦਾ, ਉਸ ਵੇਲੇ ਚੰਗਾ ਜੀ ਕਹਿ ਛੱਡਦਾ ; ਪਿੱਛੋਂ ਉਹੋ ਕੁਹਾੜੀ ਉਹੋ ਦਸਤਾ ਹੁੰਦਾ।