ਤੁਸੀਂ ਨਹੀਂ ਜਾਣਦੇ । ਉਹ ਬੜਾ ਖਾਂਦਾ ਪੀਂਦਾ ਆਦਮੀ ਏ । ਉਸ ਦੇ ਘਰ ਕਿਸੇ ਚੀਜ਼ ਦੀ ਥੁੜ ਨਹੀਂ।
ਬੜੀ ਬੇਸਬਰੀ ਨਾਲ ਉਹ ਦਿਨ ਚੜ੍ਹਨ ਦੀ ਉਡੀਕ ਕਰਦਾ ਰਿਹਾ, ਜਦ ਉਹ ਬੜੀ ਸ਼ਾਨ ਨਾਲ ਆਪਣੇ ਮਾਲਕ ਪਾਸ ਜਾ ਕੇ ਖਰੀਆਂ ਖਰੀਆਂ ਉਸ ਦੇ ਮੂੰਹ ਤੇ ਸੁਣਾਏਗਾ- "ਪੰਡਤ ਜੀ ! ਤੁਸਾਂ ਮੈਨੂੰ ਉੱਲੂ ਬਨਾਣ ਦੀ ਕੋਸ਼ਸ਼ ਕੀਤੀ ਹੈ।"
ਇਕ ਦਿਨ ਉਸ ਦਾ ਦਿਲ ਕੀਤਾ, ਆਪਣੇ ਪੁੱਤਰ ਦੀ ਚੰਗੀ ਤਰ੍ਹਾਂ ਖਬਰ ਲਵਾਂ, ਤੇ ਉਸ ਨੇ ਅੱਗੇ ਹੱਥ ਵਧਾਏ ਤੇ ਮਾਰਨ ਲੱਗਾ ।
ਤੇਰੇ ਬਾਝ ਹੁਣ ਖਾਣ ਨੂੰ ਪਏ ਸਭ ਕੁਝ ਪਾ ਪਾ ਵਾਸਤੇ ਕੰਨੀ ਖਿਸਕਾਈ ਦੀ ਏ, ਭਖਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੋ, ਐਸੀ ਪੁਠੀ ਤਾਸੀਰ ਜੁਦਾਈ ਦੀ ਏ।
ਚੰਗਾ ਹੋਇਆ ਨੌਕਰ ਟੁਰ ਗਿਆ ਏ, ਕਿਹੜੀ ਲੋੜ ਸੀ ਉਹਦੀ, ਐਵੇਂ ਖਾਣ ਦੀ ਚੱਟੀ। ਕੰਮ ਤੇ ਉਹਨੂੰ ਕਰਨਾ ਨਹੀਂ ਸੀ ਆਉਂਦਾ।
ਸ਼ਾਹ ਨੇ ਕਿਹਾ- ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ (ਏ ਇਹ); ਕੌਡੀ ਕੰਮ ਦਾ ਨਹੀਂ।
ਬਸੰਤ :- ਤੁਸੀਂ ਉਸ ਪਿੱਛੋਂ ਦੋ ਵਾਰ ਦਿੱਲੀ ਗਏ ਤੇ ਮਿਲੇ ਬਿਨਾਂ ਈ ਚਲੇ ਗਏ। ਕਦੇ ਭਰਾਵਾਂ ਵੀ ਇਸ ਤਰ੍ਹਾਂ ਕੀਤਾ ਏ ? ਸ਼ਕੁੰਤਲਾ :- ਬਸ ਖੜ੍ਹੇ ਆਏ ਤੇ ਚਲੇ ਗਏ। ਜਹਿਮਤ ਵਿੱਚ ਮਿਲਣ ਗਿਲਣ ਕਿੱਥੇ ਹੁੰਦਾ ਏ।
ਮਾਂ ਜੀ ਮੇਰਾ ਤੇ ਲੱਕ ਦੂਹਰਾ ਹੋ ਗਿਆ ਏ ਕੰਮ ਕਰਦਿਆਂ ਕਰਦਿਆਂ, ਸਵੇਰ ਦੀ ਖੜੀ ਲੱਤ ਏ, ਹੁਣ ਜ਼ਰਾ ਚਰਖਾ ਲੈ ਕੇ ਬੈਠੀ ਸਾਂ ਤੇ ਚਾਰ ਤੰਦ ਪਾਏ ਨੇ। ਮੈਨੂੰ ਕਿੱਥੋਂ ਮਿਲਦਾ ਖੇਡਣਾ ਕੁੜੀਆਂ ਨਾਲ ! ਖੇਡਣਾ ਕਿੱਥੋਂ ਮੇਰੇ ਭਾਗਾਂ ਵਿੱਚ।
ਵੱਡਿਆਂ ਨੇ ਤੇ ਸਿਰਫ ਜ਼ਬਾਨ ਹੀ ਹਿਲਾਣੀ ਹੁੰਦੀ ਹੈ। ਸਾਰਾ ਕੰਮ ਤੇ ਦੂਜਿਆਂ ਨੇ ਕਰਨਾ ਹੁੰਦਾ ਹੈ ਤੇ ਖੜੀ ਮਾਲੀ ਉਨ੍ਹਾਂ ਨੂੰ ਮਿਲ ਜਾਂਦੀ ਹੈ।
ਇਹੋ ਜਿਹੇ ਲੋਕਾਂ ਦਾ ਕੀ ਕਹਿਣਾ, ਜਿਨ੍ਹਾਂ ਨੂੰ ਸਮੇਂ ਦੀ ਕੋਈ ਕਦਰ ਨਹੀਂ, ਹਰ ਦੂਜੇ ਤੀਜੇ ਦਿਨ ਘਰ ਦਿਆਂ ਯਾ ਸਾਥੀਆਂ ਨਾਲ ਕੁਛ ਨਾ ਕੁਛ ਖੜਕਾ ਦੜਕਾ ਭੀ ਹੁੰਦਾ ਰਹਿੰਦਾ ਹੈ।
ਸ਼ਾਮੂ ਸ਼ਾਹ ਨੇ ਅਨੰਤ ਰਾਮ ਨੂੰ ਗਿਲਾ ਕੀਤਾ- ਤੁਸਾਂ ਰੁਜ਼ਗਾਰ ਮੇਰਾ ਭੰਨਿਆ ਏ, ਕਈ ਵਾਰ ਲੋਕਾਂ ਦੇ ਰੂਬਰੂ, ਮੇਰੀਆਂ ਸਾਮੀਆਂ ਦੇ ਰੂਬਰੂ ਮੇਰੀ ਪਾਣਪੜ ਲਾਹੀ ਜੇ। ਮੈਨੂੰ ਕਿਤੇ ਖਲੋਣ ਜੋਗਾ ਨਹੀਂ ਛੱਡਿਆ ਜੇ। ਤੇ ਮੈਂ ਸਭੇ ਕੁਝ ਸਬਰ ਨਾਲ ਜਰਿਆ ਏ।
ਸਾਨੂੰ ਧੌਲਿਆਂ ਨਾਲ ਕਿਉਂ ਖੱਲੇ ਮਰਵਾਣ ਲੱਗਾ ਏਂ, ਸ਼ਾਲਾ ਔਲਾਦ ਹੋਵੇ ਤਾਂ ਨੇਕ ਹੋਵੇ, ਨਹੀਂ ਤਾਂ ਇਹੋ ਜੇਹੀ ਨਿਕਰਮੀ ਮਾਪਿਆਂ ਦੀ ਜਾਨ ਦਾ ਖੌ ਨਾ ਹੀ ਹੋਵੇ।