ਪੂਰਨ ਚੰਦ ਦੀ ਹਾਲਤ ਧਰਮ ਚੰਦ ਤੋਂ ਗੁੱਝੀ ਨਾ ਰਹੀ । ਉਹ ਆਪਣੇ ਸਹੁਰੇ ਦੀ ਸ਼ਾਨ ਸ਼ੌਕਤ ਨੂੰ ਅਪਨਾਉਣ ਲਈ ਕਾਹਲਾ ਹੀ ਨਹੀਂ, ਤਰਲੋ ਮੱਛੀ ਹੋ ਰਿਹਾ ਹੈ, ਇਸ ਗੱਲ ਨੂੰ ਵੀ ਧਰਮ ਚੰਦ ਭਾਂਪ ਗਿਆ।
ਸਾਰੀ ਤਰੱਟੀ ਚੌੜ ਤੇ ਤੂੰ ਹੀ ਕੀਤੀ ਹੈ ! ਜੇ ਤੂੰ ਨਾ ਆਉਂਦਾ ਤਾਂ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੇਰੀ ਆਪ ਹੁਦਰੀ ਗੱਲ ਨੇ ਕੰਮ ਵਿਗਾੜ ਦਿੱਤਾ।
ਜਿਹੜੀ ਤੁਹਮਤ ਉਸ ਤੇ ਲੱਗ ਗਈ ਹੈ, ਇਹ ਲੱਥਣੀ ਅਸੰਭਵ ਹੈ, ਭਾਵੇਂ ਉਹ ਨਿਰਦੋਸ਼ ਹੀ ਹੋਵੇ ਤੇ ਇਸ ਦੇ ਸਬੂਤ ਲਈ ਤਪਦੇ ਕੜਾਹ ਵਿੱਚ ਹੱਥ ਪਾ ਦੇਵੇ।
"ਇਹ ਬੜਾ ਅੱਜ ਮੂੰਹ ਵਿੱਚ ਘੁੰਗਣੀਆਂ ਪਾਈ ਬੈਠਾ ਏ ।" ਭੋਲਾ ਸਿੰਘ ਕੰਪਾਜੀਟਰ ਨੇ ਨਵਲ ਕਿਸ਼ੋਰ ਵੱਲ ਤਨੇੜਾ ਸੁੱਟਿਆ, "ਅੱਗੇ ਤਾਂ ਮੂੰਹ ਵਿੱਚ ਜ਼ਬਾਨ ਨਹੀਂ ਸੁ ਟਿਕਦੀ ਹੁੰਦੀ ਤੇ ਵੇਖੋ ਨਾ ਗੰਡਿਆ, ਤੱਕੀ ਸੁ ਜ਼ਰਾ । ਧਰਮ ਨਾਲ, ਜਿੱਕਣ ਕੁੱਕੜੀ ਅੰਡਿਆਂ ਤੇ ਬੈਠੀ ਹੁੰਦੀ ਏ ।"
ਪੜ੍ਹਾਈ ਵਿੱਚ ਤਨ ਮਨ ਮਾਰਨਾ ਪੈਂਦਾ ਹੈ। ਇਹ ਬੱਚਿਆਂ ਦੀ ਖੇਡ ਨਹੀਂ, ਜੋ ਹਰ ਕੋਈ ਕਰ ਸਕੇ।
ਮਾਲਤੀ ਜੀ, ਸਾਡੇ ਭਾਗ ਦਾ ਸਤਾਰਾ ਚਮਕੇਗਾ-ਜ਼ਰੂਰ ਚਮਕੇਗਾ। ਸਾਡੀ ਦੁਨੀਆਂ ਸ੍ਵਰਗੀ ਬਣ ਜਾਏਗੀ-ਸਾਡੇ ਹਜ਼ਾਰਾਂ ਦੁਖੀ ਵੀਰ ਖੁਸ਼ਹਾਲੀ ਦੀ ਜ਼ਿੰਦਗੀ ਢੂੰਡ ਲੈਣਗੇ ਤੇ ਉਨ੍ਹਾਂ ਦੀ ਸੇਵਾ ਵਿਚ ਅਸੀਂ ਦੋਵੇਂ ਆਪਣੇ ਤਨ, ਮਨ ਨਾਲ ਜੁੱਟ ਜਾਵਾਂਗੇ।
ਮਜ਼ਦੂਰ ਭਰਾਵੋ, ਮੈਨੂੰ ਲੈਕਚਰ ਦੇਣੇ ਨਹੀਂ ਆਉਂਦੇ । ਮੈਂ ਇੱਕ ਬੇਪੜ੍ਹਿਆ ਬੰਦਾ ਵਾਂ । ਪਰ ਐਸ ਵੇਲੇ ਜਿਹੜੀ ਮੇਰੇ ਤਨ ਨੂੰ ਲੱਗੀ ਹੋਈ ਏ ਉਹ ਤੁਹਾਨੂੰ ਦੱਸਨਾ ਏਂ । ਸ਼ੰਕਰ ਨੇ ਕੀਹ ਖੁਨਾਮੀ ਕੀਤੀ ਸੀ । ਉਹਨੇ ਤੁਹਾਡੇ ਦੁਖ ਰੋਏ ਸਨ, ਹੋਰ ਕੀਹ ਕੀਤਾ ਸੀ । ਕਿਸੇ ਨੂੰ ਮੰਦਾ ਨਹੀਂ ਸੂ ਬੋਲਿਆ। ਮਾਲਕ ਉਸ ਨਿਮਾਣੇ ਦੇ ਬਦੋ ਬਦੀ ਵੈਰ ਪੈ ਗਏ। ਉਸ ਨੂੰ ਫੜ ਕੇ ਕੈਦਖ਼ਾਨੇ ਘੱਲ ਦਿੱਤਾ।
ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਰੁਪਯਾ ਤਾਰ ਦਿਉ। ਤਿੰਨ ਦੇ ਥਾਂ ਛੀ ਹਜ਼ਾਰ ਦੇ ਦਿਉ। ਛੀ ਨਾਂ ਮੰਨੇ ਤਾਂ ਦਸ ਦੇ ਦਿਉ, ਪਰ ਐਹੋ ਜਿਹੇ ਮਿੱਤਰ ਨੂੰ ਤੱਤੀ ਵਾ ਨਾ ਲੱਗਣ ਦਿਉ।
ਉਸ ਦੀ ਕੋਮਲ ਜਿਹੀ ਦਿਲੜੀ—ਜਿਸ ਨੇ ਕਦੇ ਅੱਜ ਤੱਕ ਤੱਤੀ ਫੂਕ ਨਹੀਂ ਸੀ ਸਹਾਰੀ, ਆਪਣੇ ਪਿਆਰੇ ਪਿਤਾ ਦਾ ਇਹ ਡਰਾਉਣਾ ਭਵਿਸ਼ ਸੁਣ ਕੇ ਕੰਬ ਉਠੀ—ਸਹਿਮ ਉਠੀ-ਪਾਣੀ 'ਚੋਂ ਕੱਢ ਵਗਾਹੀ ਮੱਛੀ ਵਾਂਗ ਪੇਚ ਤਾਬ ਖਾਣ ਲੱਗੀ ।
ਉਹ ਗੱਲਾਂ ਗੱਲਾਂ ਵਿੱਚ ਹੀ ਆਪ ਤੋਂ ਤਤਾਰੀ ਬੰਨ੍ਹ ਗਿਆ ਤੇ ਸਾਨੂੰ ਉੱਥੇ ਫਸਾ ਗਿਆ। ਮਾਝੀ ਖ਼ਲਾਸੀ ਚਾਰ ਘੰਟਿਆਂ ਮਗਰੋਂ ਹੋਈ।
ਰਵੇਲ ਨੇ ਜੁੰਮੇ ਨੂੰ ਚੀਰ ਪੜਾਂ ਤੇ ਰਹਿਣ ਵਾਲੀ ਚੁੜੇਲ ਦੀ ਕਹਾਣੀ ਸੁਣਾਈ। ਕਹਾਣੀ ਸੁਣਕੇ ਜੁੰਮੇ ਨੇ ਕਿਹਾ, 'ਰਵੇਲਿਆ, ਯਾਰਾ ਅੱਜ ਤੇ ਚੀਰ ਪੜਾ ਤੇ ਜਾਸਾਂ ਹੀ ਜਾਸਾਂ ।" ਅਖੀਰ ਉਹ ਪੱਕੇ ਇਰਾਦੇ ਨਾਲ ਉੱਠ ਖੜੋਤਾ। “ਉਏ ਬਹਿ ਕੇ ਗੱਲ ਤੇ ਕਰ ਲੈ ਨਾਵੂ-ਸ਼ਾਰੇ ਨਿਆ ਪੁੱਤਰਾ, ਉਂਜ ਹੀ ਤੱਤਾ ਹੋਇਆ ਪਿਆ ਏ।"
"ਸਰਲੋ, ਨੀ ਸਰਲੋ ! ਤੱਤ ਭੜੱਤੀਏ, ਪੋਤੜੇ ਧੋਨੀ ਏਂ ਕਿ ਸਮਾਧੀ ਲਾਈ ਬੈਠੀ ਏਂ ? ਔਤਰਿਆਂ ਦੀਏ, ਕਿਉਂ ਤੂੰ ਹੱਡ ਹਰਾਮ ਹੁੰਦੀ ਜਾਨੀ ਏਂ ਦਿਨੋ ਦਿਨ ?”