ਮਾਤਾ ਜੀ ਹਰ ਵੇਲੇ ਇਸੇ ਤਰ੍ਹਾਂ ਮੇਰੇ ਉੱਤੇ ਤੇ ਮੇਰੀ ਹਰ ਇੱਕ ਹਰਕਤ ਉੱਤੇ ਪਹਿਰਾ ਰੱਖਦੇ ਨੇ, ਜਿਵੇਂ ਮੈਂ ਕਿਤੇ ਉੱਡ ਹੀ ਜਾਣਾ ਹੈ। ਉਨ੍ਹਾਂ ਦੇ ਇਸ ਅਨਿਆਏ ਨੂੰ ਸਹਿੰਦਿਆਂ ਸਹਿੰਦਿਆਂ ਮੇਰਾ ਦਿਲ ਪੱਥਰ ਹੋ ਗਿਆ ਹੈ। ਹਰ ਵੇਲੇ ਸੋਤਰ ਸੁੱਕੇ ਰਹਿੰਦੇ ਹਨ।
ਮੈਂ ਉਨ੍ਹਾਂ ਨੂੰ ਬਚਾਉਣ ਲਈ—ਉਨ੍ਹਾਂ ਦੇ ਫਿਕਰਾਂ ਤੇ ਦੁੱਖਾਂ ਦਾ ਅੰਤ ਕਰਨ ਲਈ ਇਸ ਜ਼ਿੰਦਗੀ ਦੀ ਅਹੂਤੀ ਦਿਆਂਗੀ । ਤੇ ਉਹ ਦਿਲ ਨੂੰ ਹੋਰ ਪੱਕਾ ਕਰ ਕੇ ਅਗਾਂਹ ਤੁਰ ਪਈ।
ਉਸ ਦੁਖੀਏ ਦੀ ਕਹਾਣੀ ਸੁਣ ਕੇ ਸਰੋਤਿਆਂ ਦੇ ਦਿਲ ਪਸੀਜ ਗਏ। ਉਸ ਲਈ ਚੰਦਾ ਕੀਤਾ ਗਿਆ ਤੇ ਚੰਗੀ ਰਕਮ ਬਣ ਗਈ।
ਉਹ ਜਿੰਨੇ ਵਿੱਚ ਸੀ ਸੰਤੁਸ਼ਟ ਸੀ- ਜਿੰਨੇ ਜੋਗਾ ਸੀ ਉਸ ਉੱਤੇ ਉਸ ਨੂੰ ਮਾਣ ਸੀ। ਉਸ ਨੇ ਕਦੀ ਕੋਈ ਗੱਲ ਦਿਲ ਨੂੰ ਨਹੀਂ ਸੀ ਲਾਈ। ਹਮੇਸ਼ਾਂ ਉਹ ਜੀਵਨ ਦੀ ਉਤਲੀ ਸੱਤਾ ਤੇ ਰਹਿੰਦਾ ਸੀ, ਇਸ ਦੀਆਂ ਹੇਠਲੀਆਂ ਤਹਿਆਂ ਵਿੱਚ ਕੀਹ ਹੈ ? ਏਹੋ ਜੇਹੀ ਗੱਲ ਕਦੇ ਉਸ ਦੇ ਖਾਬ ਵਿੱਚ ਵੀ ਨਹੀਂ ਸੀ ਆਈ।
ਪੁੱਤਰ-ਵਿਛੋੜੇ ਦੀ ਅੱਗ ਦਿਲ ਨੂੰ ਭੁੰਨ ਰਹੀ ਸੀ। ਪਰ ਜ਼ਿੱਦ ਤੇ ਦੁਨਿਆਵੀ ਰੋਹਬ ਦੀ ਗਰਮੀ, ਪੰਘਰਦੇ ਲਹੂ ਨੂੰ ਬਰਫ ਬਣਾ ਦੇਂਦੀ ਸੀ। ਏਥੋਂ ਤੱਕ ਕਿ ਠੰਡਾ ਸਾਹ ਭਰਨਾ ਵੀ ਉਨ੍ਹਾਂ ਨੂੰ ਆਪਣੀ ਮਰਦਾਨਗੀ ਤੇ ਅਣਖ ਤੋਂ ਵਿਰੁੱਧ ਜਾਪਦਾ ਸੀ।
ਇਸ ਰੂਹ-ਕੰਬਾਊ ਦ੍ਰਿਸ਼ ਨੂੰ ਵੇਖ ਕੇ ਦੋਵੇਂ ਕੁੜੀਆਂ ਕੰਬ ਉੱਠੀਆਂ। ਚੰਪਾ ਦੀ ਤਾਂ ਡਰ ਨਾਲ ਜਾਨ ਨਿਕਲਦੀ ਜਾਂਦੀ ਸੀ, ਪਰ ਉਹ ਊਸ਼ਾ ਦੀਆਂ ਨਜ਼ਰਾਂ ਵਿੱਚ ਥੋੜ੍ਹ-ਦਿਲੀ ਨਹੀਂ ਸੀ ਦਿਸਣਾ ਚਾਹੁੰਦੀ। ਦਿਲ ਨੂੰ ਬੰਨ੍ਹ ਰੁੜ੍ਹ ਕੇ ਨਾਲ ਤੁਰ ਗਈ।
ਨਵਲ ਕਿਸ਼ੋਰ ਦੇ ਦਿਲ ਨੂੰ ਜੇਹੜੀ ਸ਼ਾਮ ਤੋਂ ਪਚਹੱਤਰੀ ਜਿਹੀ ਲੱਗੀ ਹੋਈ ਸੀ, ਪੁੰਨਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਹੱਦ ਤੱਕ ਮੱਠੀ ਹੋ ਗਈ । ਉਸ ਨੇ ਆਪਣੇ ਅੰਦਰ ਕੁਝ ਸ਼ਾਂਤੀ ਤੇ ਤਸੱਲੀ ਜਿਹੀ ਦਾ ਅਨਭਵ ਕੀਤਾ।
ਭਾਵੇਂ ਅਨੇਕਾਂ ਮਜ਼ਦੂਰ ਉਸ ਦੇ ਉੱਤੇ ਡਿੱਗੇ ਹੋਏ ਸਨ, ਹਰ ਤਰ੍ਹਾਂ ਦੀ ਦੇਖ ਭਾਲ ਤੇ ਦਾਰੂ ਕੀਤਾ ਜਾ ਰਿਹਾ ਸੀ, ਪਰ ਸਲੀਮਾ ਦੇ ਦਿਲ ਨੂੰ ਡੋਬੂ ਪੈ ਰਹੇ ਸਨ । ਉਹ ਘੜੀ ਮੁੜੀ ਦਿਲ ਵਿੱਚ ਕਹਿੰਦੀ ਖਬਰੇ ਕੀਹ ਹੋਣ ਵਾਲਾ ਹੈ।
ਵਿਹੜੇ ਵਿੱਚ ਚੰਨ ਦੀ ਚਾਨਣੀ ਫੈਲੀ ਹੋਈ ਸੀ, ਮੈਂ ਹਰ ਪਾਸੇ ਨਜ਼ਰ ਦੁੜਾਈ, ਪਰ ਮਨਸੂਰ ਮੈਨੂੰ ਕਿਤੇ ਦਿਖਾਈ ਨਾ ਦਿੱਤਾ । ਮੇਰੇ ਦਿਲ ਨੂੰ ਹੱਲ ਪੈਣ ਲੱਗਾ।
ਏਸ ਅੱਧੇ ਘੰਟੇ ਵਿੱਚ ਕਿਹੜਾ ਜਾਦੂ ਸੀ, ਜਿਸ ਨੇ ਪ੍ਰਭਾ ਵਰਗੀ ਬੇ-ਵਿਖਾਲਾ ਕੁੜੀ ਦਾ ਦਿਲ ਨੰਗਾ ਕਰ ਦਿੱਤਾ ? ਦੋ ਵਰ੍ਹਿਆਂ ਵਿੱਚ ਜੇਹੜੇ ਇੱਕ ਦੂਜੇ ਨੂੰ ਅੱਖ ਭਰ ਕੇ ਤੱਕਣ ਦਾ ਹੀਆ ਨਹੀਂ ਸਨ ਕਰ ਸਕੇ, ਇਸ ਅੱਧੇ ਘੰਟੇ ਵਿੱਚ ਸੂਲੀ ਉੱਤੇ ਇੱਕ ਮਿੱਕ ' ਹੋਣ ਲਈ ਕੀਕਰ ਤਿਆਰ ਹੋ ਗਏ।
ਪਾਰਬਤੀ ਦੀਆਂ ਅੱਖਾਂ ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰੋਂਦੀ ਰਹਿਣ ਕਰਕੇ ਸੁੱਜੀਆਂ ਹੋਈਆਂ ਸਨ, ਆਉਂਦੀ ਹੀ ਡਡਿਆਈ, "ਇਹ ਕੀਹ ਕਰ ਬੈਠੇ ਜੇ ਤੁਸੀਂ-ਹਾਏ ਮੇਰਾ ਬਲਦੇਵ-ਮੇਰਾ ਦਿਲ ਨਿਕਲਦਾ ਜਾਂਦਾ ਜੇ।
ਪਤੀ ਦੀ ਸੁੰਦਰਤਾ ਤੇ ਫਿਰ ਉਸ ਦਾ ਛਲਕਦਾ ਪਿਆਰ ਦੇਖ ਕੇ ਉਸ਼ਾ ਦਾ ਦਿਲ ਨੱਚ ਉਠਿਆ। ਉਹ ਆਪਣੇ ਭਾਗਾਂ ਨੂੰ ਸਲਾਹੁਣ ਲੱਗੀ । ਆਪਣੇ ਪਤੀ ਉੱਤੇ ਉਹ ਪਹਿਲੀ ਨਜ਼ਰੇ ਹੀ ਮੋਹਿਤ ਹੋ ਗਈ।