ਨਹੀਂ ਮਾਤਾ ਜੀ, ਕਿਤਾਬ ਪਾੜੀ ਅਮਰਜੀਤ ਨੇ ਸੀ ਪਰ ਨਾਂ ਮੇਰਾ ਲੱਗ ਗਿਆ। ਮੈਂ ਤੇ ਕੇਵਲ ਮੂਰਤਾਂ ਦੇਖੀਆਂ ਤੇ ਕਿਤਾਬ ਉੱਥੇ ਦੀ ਉੱਥੇ ਹੀ ਰੱਖ ਦਿੱਤੀ।
ਜਮਾਤ ਵਿੱਚੋਂ ਅੱਵਲ ਰਹਿ ਕੇ ਤੇ ਵਜ਼ੀਫਾ ਪ੍ਰਾਪਤ ਕਰ ਕੇ ਉਸ ਨੇ ਆਪਣਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਾਨੂੰ ਪੂਰੀ ਆਸ ਹੈ ਕਿ ਕਿਸੇ ਦਿਨ ਉਹ ਪਿੰਡ ਦਾ ਨਾਂ ਕੱਢੇਗਾ।
ਉੱਧਰ ਮਾਲਕਣ ਸੀ ਕਿ ਅੰਗੀਠੀ ਨੂੰ ਮੁਰੰਮਤ ਕਰਾ ਦੇਣ ਦਾ ਨਾਂ ਨਹੀਂ ਸੀ ਲੈਂਦੀ। 'ਤੁਸਾਂ ਕੀਹ ਕਰਨੀ ਏ ਅੰਗੀਠੀ ਬਣਵਾ ਕੇ, ਮਾਲਕਣ ਨੇ ਅੱਜ ਉਸ ਦੇ ਜਿੱਦ ਕਰਨ ਤੇ ਆਖਿਆ ਸੀ।
"ਮਰਨੀਂ ਏਂ ਤੇ ਮਰ" ਰਾਇ ਸਾਹਿਬ ਤਲਮੱਲਾ ਕੇ (ਧਰਮ ਪਤਨੀ ਅੱਗੇ) ਬੋਲੇ, "ਜਾ ਚਲੀ ਜਾ ਤੂੰ ਵੀ ਉਸੇ ਪਾਸੇ ਜੇ ਤੈਨੂੰ ਬਹੁਤਾ ਹੇਜ ਏ ਪੁੱਤਰ ਦਾ। ਮੇਰਾ ਨਾਂ-ਨਮੂਜ ਉਸ ਨੇ ਡੋਬ ਦਿੱਤਾ- ਮੇਰੀ ਕੀਤੀ ਕਤਰੀ ਤੇ ਸੁਆਹ ਪਾ ਦਿੱਤੀ ਸੂ । ਕੱਲ੍ਹ ਮਰਦਾ, ਅੱਜ ਮਰੇ ਮੇਰੀ ਵੱਲੋਂ।"
ਸ਼ਾਮ ਸ਼ਾਹ :- ਅਨੰਤ ਰਾਮ ਆਦਮੀ ਤੇ ਖਰਾ ਏ। ਗਜਣ ਸਿੰਘ :- ਖਰੇ ਜਿਹਾ ਖਰਾ ! ਸ਼ਾਹ ਜੀ, ਲੋਕ ਤੇ ਉਹਦੇ ਨਾਂ ਦੀ ਸਹੁੰ ਖਾਂਦੇ ਨੇ, ਸ਼ਰੀਫਾਂ ਦਾ ਸ਼ਰੀਫ ਏ ; ਬੜਾ ਸਾਊ ਏ।
ਉੱਥੇ ਤੇ ਵੱਡਿਆਂ ਵੱਡਿਆਂ ਦੀ ਪੁੱਛ ਹੈ। ਅਸੀਂ ਵੀ ਜਾ ਕੇ ਖੜ੍ਹੇ ਹੋ ਜਾਵਾਂਗੇ, ਐਂਵੇਂ ਨਾਂ ਗਿਨੌਣ ਜੋਗੇ। ਨਾ ਅਸਾਂ ਕੁਝ ਸਵਾਰਨਾ ਹੈ, ਨਾ ਸਾਡੀ ਕੋਈ ਪੁੱਛ ਹੋਣੀ ਹੈ।
ਤੁਹਾਡਾ ਨਾਂ ਸਾਰੀ ਉਮਰ ਗਾਉਂਦੇ ਰਹਾਂਗੇ ਜੀ, ਤੁਸਾਂ ਤੇ ਸਾਡੀ ਜੂਨ ਸਵਾਰ ਦਿੱਤੀ ਹੈ, ਨਹੀਂ ਤੇ ਸਾਨੂੰ ਕੌਣ ਪੁੱਛਦਾ ਸੀ ?
ਸ਼ਕੁੰਤਲਾ : ਹੁਣ ਮੈਨੂੰ ਘਰ ਜਾ ਕੇ ਅਜਿਹਾ ਪੁਰਾਣਾ ਸਰਾਣਾ ਕੋਈ ਇਨ੍ਹਾਂ ਨੂੰ ਭੇਜਣਾ ਪਵੇਗਾ।' ਮਹਿੰਦਰ : ਤੂੰ ਨਾ ਭੇਜੀਂ ਖਾਂ। ਕੋਈ ਨਾਂ ਕਰਾਣਾ ਏ।
ਜੇ ਇਹੋ ਤੇਰੇ ਚਾਲੇ ਰਹੇ ਤਾਂ ਤੂੰ ਸਾਰੇ ਖਾਨਦਾਨ ਦਾ ਨਾਂ ਕੱਢੇਂਗਾ। ਤੂੰ ਸਾਡੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਦੇਣਾ ਹੈ।
ਜਿਨ੍ਹਾਂ ਨੇ ਲੋਕ ਭਲਾਈ ਲਈ ਕੰਮ ਕੀਤੇ ਹਨ, ਉਨ੍ਹਾਂ ਦੇ ਹੀ ਨਾਂ ਸੱਦੇ ਜਾਂਦੇ ਹਨ।
ਸ਼ਾਹ ਨੇ ਸਾਮੀ ਨੂੰ ਕਿਹਾ— ਲੋਕਾਂ ਤੋਂ ਮੈਂ ਲੈਨਾ ਆਂ ਤਿੰਨ ਰੁਪਏ ਸੈਂਕੜਾ, ਤੇ ਤੇਰੇ ਕੋਲੋਂ ਜਾਤਾ, ਬਹੁਤ ਨਾ ਖੱਟਿਆ ਤੇ ਢਾਈ ਲੈ ਲਿਆ। ਹੁਣ ਤੇ ਰਾਜ਼ੀ ਏਂ ਨਾ ? ਬਾਕੀ ਜਦੋਂ ਨਾਵਾਂ ਤਾਰਨ ਆਵੇਂਗਾ ਤੇ ਪੰਜਾਂ ਦਸਾਂ ਦੀ ਛੋਟ ਵੀ ਕਰਵਾ ਲਈਂ, ਏਹ ਮੇਰਾ ਧਰਮ ਹੋਇਆ।
ਸਾਡੀ ਏਸੇ ਤਰ੍ਹਾਂ ਈ ਲਿਖੀ ਸੀ, ਪਈ ਦੁੱਖਾਂ ਦਾ ਜੀਉਣਾਂ ਜੀਵੀਏ ਤੇ ਰੁਲ ਖੁਲ ਕੇ ਜਾਨ ਖਪਾਈਏ, ਜਿਹੜੀ ਮੇਰੇ ਨਾਲ ਹੁੰਦੀ ਏ, ਪਰਮਾਤਮਾਂ ਦੂਤੀ ਦੁਸ਼ਮਣ ਨਾਲ ਨਾ ਕਰੇ।