ਮੋਹਨ ਨੂੰ ਕੀਹ ਹੋ ਗਿਆ, ਵਿਚ ਆਪਣੇ ਆਉਣ ਵਾਲੇ ਜੀਵਨ ਦੇ ਧੁੰਧਲੇ ਚਿੱਤਰ ਦਿੱਸ ਰਹੇ ਹਨ। ਸ਼ਸ਼ੀ ! ਕਿੰਨੀ ਭੋਲੀ ਏਂ ਤੂੰ । ਮੇਰਾ ਜੀ ਕਰਦਾ ਏ ਤੇਰੇ ਮੱਥੇ ਉੱਤੇ ਕੱਜਲ ਦਾ ਟਿੱਕਾ ਲਾ ਦਿਆਂ। ਕਿਤੇ ਚੰਨ ਨਜ਼ਰ ਹੀ ਨਾ ਲਾ ਛੱਡੇ । ਸ਼ਰਮਾ ਰਿਹਾ ਹੈ ਵਿਚਾਰਾ।
ਪੰਡਤ ਜੀ ਦੇ ਸੁੱਕੜ ਸਰੀਰ ਦੇ ਟਾਕਰੇ ਵਿੱਚ ਸ੍ਰੀ ਮਤੀ ਇੰਦਰਾ ਦੀ ਦੇਹ ਤਿੰਨਾਂ ਮਣਾਂ ਤੋਂ ਵੀ ਕੁਝ ਜ਼ਿਆਦਾ ਹੀ ਹੋਵੇਗੀ, ਪਰ ਜੇ ਪੰਡਤਾਣੀ ਦੇ ਗੁਣ ਕਰਮ ਸੁਭਾਉ ਵੱਲ ਨਜ਼ਰ ਮਾਰੀ ਜਾਏ ਤਾਂ ਇਹ ਅਜੇ ਨਿੱਕੀ ਜਿਹੀ ਘੁੰਨੋ ਮੁੰਨੋ ਹੀ ਮਲੂਮ ਹੁੰਦੀ ਹੈ।
ਉਸ ਦੇ ਬੱਚਿਆਂ ਦੀ ਨਜ਼ਰ ਬੜੀ ਭੁੱਖੀ ਹੈ। ਇਵੇਂ ਜਾਪਦਾ ਹੈ ਕਿ ਉਨ੍ਹਾਂ ਕਦੇ ਕੁਝ ਡਿੱਠਾ ਹੀ ਨਹੀਂ।
ਜੇ ਬੱਚਿਆਂ ਨੂੰ ਖਾਣ ਪੀਣ ਦੀ ਘਰ ਵਿੱਚ ਖੁਲ੍ਹ ਹੋਵੇ ਤਾਂ ਉਨ੍ਹਾਂ ਦੀ ਨਜ਼ਰ ਭਰ ਜਾਂਦੀ ਹੈ ਤੇ ਕਿਸੇ ਦੇ ਘਰੋਂ ਉਹ ਕੁਝ ਨਹੀਂ ਖਾਂਦੇ।
......ਕੀਹ ਇਤਨੇ ਸੋਹਲ ਸੀਨੇ ਵਿੱਚ ਪੱਥਰ ਦਾ ਦਿਲ ਹੋ ਸਕਦਾ ਹੈ ? ਕੀਹ ਜਦ ਤੋਂ ਇਸ ਨੇ ਪੜ੍ਹਨਾ ਸ਼ੁਰੂ ਕੀਤਾ ਹੈ ਇਕ ਵਾਰੀ ਵੀ ਇਸ ਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਹੈ ? ਆਖਰ ਕਿਉਂ ਮੇਰੇ ਸਾਮ੍ਹਣੇ ਹੁੰਦਿਆਂ ਹੀ ਇਸ ਨੂੰ ਸੱਪ ਸੁੰਘ ਜਾਂਦਾ ਹੈ ?
ਜਦੋਂ ਉਸ ਦਾ ਆਪਣਾ ਕੰਮ ਨਿੱਕਲ ਜਾਏ ਤਾਂ ਤੋਤੇ ਦੀ ਤਰ੍ਹਾਂ ਝੱਟ ਉਹ ਨਜ਼ਰ ਬਦਲ ਲੈਂਦਾ ਹੈ। ਫਿਰ ਇਉਂ ਜਾਪਦਾ ਹੈ ਜਿਵੇਂ ਕਦੇ ਵਾਕਫ ਹੀ ਨਹੀਂ ਹੁੰਦਾ।
ਉਸ ਨੂੰ ਪਰੇ ਬਿਠਾ ਕੇ ਮੈਂ ਆਪਣੇ ਹਿਸਾਬ ਕਿਤਾਬ ਵਿੱਚ ਲੱਗ ਪਿਆ। ਤੇ ਉਹ ਨਜ਼ਰ ਬਚਾ ਕੇ ਉੱਥੋਂ ਐਸਾ ਨੱਸਿਆ ਕਿ ਮੁੜ ਨਜ਼ਰੀਂ ਨਹੀਂ ਪਿਆ।
ਬਾਬੇ ਭਾਨੇ ਦੀ ਹਵੇਲੀ ਵਿੱਚ ਪੰਚਾਇਤ ਨੂੰ ਜਿਉਂ ਦੀ ਤਿਉਂ ਛੱਡ ਕੇ ਅਸੀਂ ਥੋੜੇ ਚਿਰ ਲਈ ਲਾਂਭ ਚਾਂਭਦੀਆਂ ਕੁਝ ਜ਼ਰੂਰੀ ਚੀਜ਼ਾਂ ਉੱਤੇ ਪਾਠਕਾਂ ਦੀ ਨਜ਼ਰ ਪਵਾਣੀ ਚਾਹੁੰਦੇ ਹਾਂ।
ਰਾਜੇ ਮਹਾਰਾਜੇ ਉਸ ਜੋਗੀ ਦੇ ਪੈਰਾਂ ਤੇ ਮੱਥੇ ਟੇਕਦੇ ਪਰ ਉਹ ਕਿਸੇ ਨੂੰ ਨਜ਼ਰ ਤਲੇ ਨਾ ਲਿਆਉਂਦਾ ਕਿਉਂਕਿ ਉਸ ਨੂੰ ਕੋਈ ਤ੍ਰਿਸ਼ਨਾ ਨਹੀਂ ਸੀ ਜਿਸ ਦੀ ਪੂਰਤੀ ਵਿਚ ਰਾਜੇ ਮਹਾਰਾਜੇ ਸਹਾਈ ਹੋ ਸਕਦੇ ।
ਜਿਹੜਾ ਅੱਗੇ ਕੋਈ ਛੱਲਾ ਮੁਰਕੀ ਸੀ, ਉਹ ਅੱਗੇ ਹੀ ਹਟਵਾਣੀਆਂ ਪਾਸ ਸੀ, ਓੜਕ ਡੰਗਰ ਵੱਛੇ ਤੇ ਨਜ਼ਰ ਟਿਕੀ। ਉਨ੍ਹਾਂ ਦਾ ਬੀ ਕੋਈ ਗਾਹਕ ਨਾ ਬਣੇ।
ਜਿਸ ਵਿਦਿਆਰਥੀ ਨੇ ਘਰ ਦਾ ਕੰਮ ਪੂਰਾ ਨਾ ਕੀਤਾ ਹੋਵੇ, ਉਹ ਜਮਾਤ ਵਿੱਚ ਮਾਸਟਰ ਤੋਂ ਨਜ਼ਰ ਚਰਾਉਂਦਾ ਹੀ ਰਹਿੰਦਾ ਹੈ, ਕਿਉਂਕਿ ਉਸਨੂੰ ਹਰ ਵੇਲੇ ਕੰਮ ਪੁੱਛੇ ਜਾਣ ਦਾ ਤੌਖਲਾ ਰਹਿੰਦਾ ਹੈ।
ਵਾਧਾ ਘਾਟਾ ਵਪਾਰ ਦੇ ਨਾਲ ਈ ਹੁੰਦਾ ਏ। ਸ਼ਾਹੂਕਾਰਾਂ ਦੇ ਕਈ ਵਾਰ ਦਵਾਲੇ ਨਿਕਲ ਜਾਂਦੇ ਨੇ ਤੇ ਫੇਰ ਰੱਬ ਦੀ ਨਜ਼ਰ ਸਵੱਲੀ ਹੋਇਆਂ ਰੁਪਏ ਦਾ ਹੋਲਾ ਪੈ ਜਾਂਦਾ ਹੈ।