ਨਾ ਅੜੀਏ ਚੰਪਾ, ਇਹ ਗੱਲਾਂ ਨਾ ਯਾਦ ਕਰਾ। ਮੇਰੇ ਦਿਲ ਨੂੰ ਕੁਝ ਹੁੰਦਾ ਵਾ। ਸੱਚੀ ਮੈਂ ਆਪ ਸ਼ਰਮ ਨਾਲ ਪਾਣੀ ਪਾਣੀ ਹੋ ਜਾਨੀ ਆਂ, ਜਦ ਖ਼ਿਆਲ ਆਉਂਦਾ ਹੈ ਕਿ ਮੈਂ ਉਸ ਵਿਚਾਰੇ ਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਸਨ।
"ਕਿਸੇ ਬਿਗਾਨੀ ਕੁੜੀ ਬਾਰੇ ਹਰ ਵੇਲੇ ਕੁਝ ਨਾ ਕੁਝ ਸੋਚੀ ਜਾਣਾ ਤੇ ਸੋਚ ਸੋਚ ਕੇ ਬੇ-ਮਤਲਬ ਹੀ ਹਵਾਈ ਕਿਲ੍ਹੇ ਉਸਾਰੀ ਜਾਣੇ ਇਹ ਕਿਤਨਾ ਜਲੀਲ ਕੰਮ ਹੈ।" ਜਿਉਂ ਜਿਉਂ ਉਸ ਦੇ ਅੰਦਰੋਂ ਕੋਈ ਏਹੋ ਜਿਹੀ ਫਿਟਕਾਰ ਆਈ ਜਾਂਦੀ, ਉਹ ਸ਼ਰਮ ਨਾਲ ਗਰਕਦਾ ਜਾ ਰਿਹਾ ਸੀ।
ਸਾਰੀਆਂ ਆਕੜਾਂ ਅਫ਼ਸਰੀ ਨਾਲ ਹੀ ਸਨ। ਜਿਉਂ ਹੀ ਉਹ ਨੌਕਰੀ ਤੋਂ ਹਟ ਗਿਆ, ਸ਼ਕੰਜਾ ਵੀ ਢਿੱਲਾ ਹੋ ਗਿਆ।
ਕੁਰਬਾਨੀ ਕਰਨਾ ਜ਼ਿੰਦਗੀ ਹੈ, ਅੰਗਰੇਜ਼ਾਂ ਦੇ ਵਿਰੁੱਧ ਲੜਨਾ ਸਮੇਂ ਦੀ ਮੰਗ ਹੈ। ਖਾਲਸਾ ਸਦਾ ਦੀਨ ਦੁਨੀਆਂ ਦਾ ਸਹਾਈ ਰਿਹਾ ਹੈ। ਅੱਜ ਹਿੰਦੋਸਤਾਨ ਦੇ ਕਰੋੜਾਂ ਭੁੱਖੇ ਕਿਸਾਨ ਮਜਦੂਰ ਅੰਗਰੇਜ਼ੀ ਜ਼ੁਲਮ ਦੇ ਸ਼ਕਾਰ ਹਨ।
ਜਦੋਂ ਕਿਸੇ ਨਿਕਟੀ ਦੀ ਮੌਤ ਹੁੰਦੀ ਹੈ ਤਾਂ ਤੇ ਇਉਂ ਪਤਾ ਲੱਗਦਾ ਹੈ, ਜਿਵੇਂ ਅੰਦਰ ਹੀ ਪਾਟ ਗਿਆ ਹੈ। ਹੌਲੀ ਹੌਲੀ ਆਪੇ ਹੀ ਸ਼ਹੁ ਪਤੀਜਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਜੀਵਨ ਆਪਣੀ ਤੋਰੇ ਤੁਰ ਪੈਂਦਾ ਹੈ।
ਮੈਂ ਇਸ ਭੱਜੇ ਟੁੱਟੇ ਮੰਜੇ ਨੂੰ ਕੀ ਕਰਨਾ ਹੈ, ਸ਼ਹਿਦ ਲਾ ਕੇ ਚੱਟਣਾ ਹੈ, ਇਹ ਵੀ ਤੁਸੀਂ ਲੈ ਜਾਉ।
ਜੁਮਾ ਬੜਾ ਸੋਹਣਾ ਜੁਆਨ ਸੀ, ਪਰ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਇਕ ਦਿਨ ਕੁਝ ਕੁੜੀਆਂ ਨੇ ਰਲ ਕੇ ਉਸ ਨੂੰ ਪਕੜ ਲਿਆ ਤੇ ਕਮਰੇ ਅੰਦਰ ਵਾੜ ਕੇ ਅੰਦਰੋਂ ਕੁੰਡੀ ਲਾ ਦਿੱਤੀ। ਕੁਝ ਕੁੜੀਆਂ ਜੁੰਮੇ ਤੇ ਹੱਸਦੀਆਂ, ਕੁਝ ਕੁੜੀਆਂ ਸ਼ਸ਼ੋਪੰਜ ਵਿੱਚ ਸਨ, ਉਨ੍ਹਾਂ ਨੂੰ ਕੁਝ ਸਮਝ ਨਾ ਆਉਂਦੀ ਕੀ ਕਰਨ ਕੀ ਨਾ ਕਰਨ।
ਇਹ ਉਰਲੇ ਪਰਲੇ ਕਦੀ ਸੜੀ ਗੁੱਲੀ ਉੱਤੋਂ ਸ੍ਵਾਹ ਭੀ ਲਾਹ ਬਹਿੰਦੇ ਸਨ, ਤਾਂ ਖੋਰੂ ਘੱਤਦੇ ਥੱਕਦੇ ਨਹੀਂ ਸਨ। ਅੱਜ ਅੱਲਾ ਦੇ ਫਜ਼ਲ ਨਾਲ ਸਾਰੇ ਲੱਤ ਹੇਠੋਂ ਲੰਘ ਗਏ ਹਨ।
ਨੌਕਰੀ ਤੋਂ ਕੱਢਣ ਦੀ ਗੱਲ ਕਰਕੇ ਉਸ ਨੇ ਸੜਿਆਂ ਦੇ ਖਰੀਂਡ ਛਿੱਲ ਦਿੱਤੇ।
ਮੈਨੂੰ ਇਉਂ ਭਾਸਿਆ ਜਿਵੇਂ ਕਿਸੇ ਸੜਦਾ ਸੜਦਾ ਕੋਲਾ ਮੇਰੇ ਦਿਲ ਤੇ ਰੱਖ ਦਿੱਤਾ ਹੈ।
ਸਾਡੇ ਇੱਕ ਮਿੱਤ੍ਰ ਨੂੰ ਇੱਕ ਜੋਤਸ਼ੀ ਨੇ ਜਲਦੀ ਹੀ ਤਰੱਕੀ ਹੋਣੀ ਦੱਸੀ, ਪਰ ਥੋੜ੍ਹੇ ਹੀ ਦਿਨਾਂ ਮਗਰੋਂ ਉਸ ਵਿਚਾਰੇ ਨੂੰ ਨੌਕਰੀਓਂ ਹੀ ਜਵਾਬ ਮਿਲ ਗਿਆ ਤੇ ਹੁਣ ਤੱਕ ਸੜਕਾਂ ਹੀ ਕੱਛਦਾ ਹੈ।
ਸਵਰਗ ਦਾ ਝੂਟਾ ਆ ਜਾਂਦਾ ਸੀ, ਜਦ ਪੋਲੇ ਜਿਹੇ ਹੱਥਾਂ ਨਾਲ ਉਹ ਮੇਰੀਆਂ ਲੱਤਾਂ ਘੁੱਟਿਆ ਕਰਦਾ ਸੀ।