'ਇਹ ਸਭ ਕੁਝ ਠੀਕ ਹੈ, ਸ਼ੀਲਾ ! ਪਰ ਇਹ ਭੀ ਕਦੇ ਸੋਚਿਆ ਜੋ ਕਿ ਅਸੀਂ ਤੁਸੀਂ ਆਪ ਵੀ ਤਾਂ ਅਮਲ ਨਹੀਂ ਕਰਦੀਆਂ। ਜਿਸ ਪਾਸੇ ਮੂੰਹ ਕਰਦੀਆਂ ਹਾਂ, ਹੱਦ ਨੂੰ ਹੱਥ ਲਾ ਕੇ ਮੁੜਨ ਵਾਲੀ ਗੱਲ ਕਰਦੀਆਂ ਹਾਂ। ਮੰਨਿਆ ਕਿ ਫੈਸ਼ਨ ਕਰਨਾ ਸਾਨੂੰ ਸਿਖਾਇਆ ਜਾਂਦਾ ਹੈ ; ਪਰ ਕੀ ਅਸੀਂ ਆਪਣੀ ਅਕਲ ਤੋਂ ਕੰਮ ਨਹੀਂ ਲੈ ਸਕਦੀਆਂ ? ਅਸੀਂ ਉਹੋ ਕੁਝ ਕਰੀਏ ਜੋ ਬਣ ਸਰ ਸਕੇ, ਤੇ ਸਭ ਪਾਸੇ ਕਾਵਾਂ ਰੌਲੀ ਨਾ ਪਏ, ਭਾਬੋ ਨੇ ਸ਼ੀਲਾ ਨੂੰ ਸਮਝਾਂਦਿਆਂ ਹੋਇਆਂ ਕਿਹਾ।