ਤੇਰੀਆਂ ਇਹਨਾਂ ਗੱਲਾਂ ਨੇ ਮੇਰਾ ਦਿਲ ਵਿੰਨ੍ਹ ਦਿੱਤਾ ਹੈ। ਤੂੰ ਨਿੱਤ ਨਵੀਂਆਂ ਤੁਹਮਤਾਂ ਉਸ ਤੇ ਲਾਈ ਜਾਂਦਾ ਹੈਂ। ਸ਼ਰਮ ਕਰ !
ਮੈਂ ਕੋਈ ਲੜਨ ਦੀ ਨੀਤ ਨਾਲ ਤੇ ਇਹ ਗੱਲ ਨਹੀਂ ਸੀ ਆਖੀ। ਸਗੋਂ ਮੇਰਾ ਮਤਬਲ (ਮਤਲਬ) ਤੇ ਇਹ ਹੈ ਪਈ ਤੁਹਾਡਾ ਕੰਮ ਹੋ ਜਾਏ ਤੇ ਸਾਡੇ ਦਿਲਾਂ ਦੇ ਵੈਰ ਨਿਕਲ ਕੇ ਆਪੋ ਵਿਚ ਸਫ਼ਾਈ ਹੋ ਜਾਏ।
ਤੁਸੀਂ ਉਨ੍ਹਾਂ ਦੀ ਦੁਕਾਨ ਲੱਭਦੇ ਫਿਰਦੇ ਹੋ ਪਰ ਉਸ ਦਾ ਦੀਵਾ ਗੁਲ ਹੋਇਆਂ ਤੇ ਅੱਜ ਸਾਲ ਤੋਂ ਵੱਧ ਹੋ ਗਿਆ ਹੈ।
ਅਨੰਤ ਰਾਮ ਦੇ ਤੇ ਭਾਂਡੇ ਟੀਂਡੇ ਤੀਕਰ ਕੁਰਕ ਹੋ ਗਏ ਨੇ, ਪਰਾਏ ਪੁੱਤਾਂ ਰਿਣੀ ਚੁਣੀ ਸਭ ਸਾਂਭ ਲਈ ਏ। ਉਹਦੇ ਤੇ ਕਈ ਦਿਨਾਂ ਤੋਂ ਦੀਵੇ ਵਿੱਚ ਵੱਟੀ ਨਹੀਂ ਪਈ ਤੇ ਚੁੱਲ੍ਹੇ ਅੱਗ ਨਹੀਂ ਬਲੀ, ਬੁਰਾ ਹਾਲ ਏ।
ਤੁਹਾਡਾ ਖਹਿੜਾ ਤੇ ਛੁੱਟ ਗਿਆ ਪਰ ਤੁਹਾਨੂੰ ਛੱਡ ਉਹ ਮੇਰੇ ਦੁਆਲੇ ਆਣ ਹੋਇਆ ਕਿ ਤੁਸੀਂ ਕਚਹਿਰੀ ਚੱਲੋ ਤੇ ਗਵਾਹੀ ਦਿਉ। ਲਾਚਾਰ ਮੈਨੂੰ ਜਾਣਾ ਪਿਆ।
ਅੱਜ ਮੇਰੇ ਕੁਝ ਦੁਸ਼ਮਨ ਬੀਮਾਰ ਹਨ ਇਸ ਲਈ ਦੁਕਾਨ ਤੇ ਨਹੀਂ ਜਾ ਸਕਾਂਗਾ।
ਔਖੇ ਵੇਲੇ ਉਸ ਬਹੁਤੇਰੀਆਂ ਦੁਹਾਈਆਂ ਦਿੱਤੀਆਂ ਪਰ ਮੌਕੇ ਸਿਰ ਕੋਈ ਨਾ ਬਹੁੜਿਆ।
ਤੂੰ, ਲਾਲ ਚੰਦਾ; ਜਦੋਂ ਜਸੋ (ਸ਼ਾਮੂ ਦੀ ਧੀ) ਨੂੰ ਕੱਢ ਕੇ ਨੱਸਿਆ ਹੋਣਾ ਏ ਤਾਂ ਉਹਨੇ ਦੁਹਾਈ ਪਾਹਰਿਆ ਤੇ ਬਥੇਰੀ ਕੀਤੀ ਹੋਣੀ ਏਂ !
ਪਤੀ ਪਤਨੀ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀਵਾਲ ਹੁੰਦੇ ਹਨ। ਇਹ ਸਾਥ ਸਾਰਾ ਜੀਵਨ ਨਿਭਾਣਾ ਪੈਂਦਾ ਹੈ।
ਜੇ ਸਲੀਮਾਂ ਆਈ ਹੈ ਤਾਂ ਸੱਜਣਾ ਕੋਲ ਬਹੇ, ਦੁਖ ਸੁਖ ਫੋਲੇ, ਦਿਲਾਂ ਦੀਆਂ ਲਏ ਤੇ ਦੇਵੇ । ਇਹ ਆਵਣਾ ਕੀ ਹੋਇਆ ਜੋ ਰਾਤੀ ਆਇਆ ਤੇ ਸਵੇਰੇ ਥੋਪੜਾ ਮਾਰ ਕੇ ਉੱਠ ਦੌੜਿਆ ?
ਭੈਣ, ਸੁਖ ਤਾਂ ਹੈ ? ਤੇਰੇ ਮੂੰਹ ਤੇ ਤਾਂ ਹਵਾਈਆਂ ਉਸਦੀਆਂ ਨੇ। ਦੱਸ, ਦੁਖ ਹੁੰਦੇ ਈ ਆਏ ਨੇ, ਪਰ ਵੰਡਿਆਂ ਹੀ ਹੌਲੇ ਹੁੰਦੇ ਨੇ।
ਮੈਂ ਆਪਣੀ ਵਿਧਵਾ ਭੈਣ ਦਾ ਦੁੱਖ ਕੱਟ ਛੱਡਿਆ ਏ। ਉਹਦਾ ਮੁੜ ਵਿਆਹ ਕਰ ਦਿੱਤਾ ਏ। ਪਰਮਾਤਮਾ ਨੂੰ ਭਾਇਆ ਤੇ ਹੁਣ ਸੁਖ ਵਿੱਚ ਵਸੇਗੀ।