ਮਨਮੋਹਨ ਨੂੰ ਆਪਣੇ ਚਾਲ ਚਲਣ ਤੇ ਬੜਾ ਮਣ ਸੀ । ਫੇਰ ਵੀ ਉਸ ਨੂੰ ਇਸ ਤਰ੍ਹਾਂ ਮਲੂਮ ਹੋਵੇ ਜਿਵੇਂ ਅਚਾਨਕ ਹੀ ਉਸ ਦਾ ਦਿਲ ਕਿਸੇ ਪਾਸੇ ਵਹਿ ਰਿਹਾ ਹੈ।
ਰਾਤ ਨੂੰ ਇਸ ਜੰਗਲ ਵਿਚੋਂ ਲੰਘ ਕੇ ਉਥੇ ਜਾਣਾ ਬੜਾ ਕਠਨ ਕੰਮ ਸੀ ਪਰ ਉਸ ਨੇ ਦਿਲ-ਵਧੀ ਕੀਤੀ ਤੇ ਤੁਰ ਪਿਆ।
ਅੱਜ ਸ਼ੰਕਰ ਦੀ ਹਾਲਤ ਹੋਰ ਵੀ ਖਰਾਬ ਹੈ। ਉੱਠ ਕੇ ਤੁਰਨਾ ਫਿਰਨਾ ਵੀ ਉਸ ਲਈ ਔਖਾ ਹੋਗਿਆ। ਉਹ ਜਿਉਂ ਜਿਉਂ ਬਾਹਰ ਦੀਆਂ ਖਬਰਾਂ ਸੁਣਦਾ ਹੈ ਰਾਇ ਸਾਹਿਬ ਦਾ ਤਸ਼ੱਦਦ ਤੇ ਮਜ਼ਦੂਰਾਂ ਦੀ ਹਾਲ ਪੁਕਾਰ—ਉਸ ਦਾ ਦਿਲ ਵਲੇਵੇਂ ਖਾਂਦਾ ਹੈ।
ਉਸ ਦੇ ਸਰੀਰ ਦੇ ਜਿੰਨੇ ਹਿੱਸੇ ਨਾਲ ਚੰਪਾ ਦਾ ਸਪਰਸ਼ ਹੋਇਆ ਸੀ, ਉਹ ਮਾਦਕਤਾ ਦੇ ਅੰਗਿਆਰਾਂ ਨਾਲ ਜਿਵੇਂ ਸੜ ਰਿਹਾ ਸੀ। ਚੰਪਾ ਦਾ ਲੁਭਾਉਣਾ ਚੇਹਰਾ ਤੇ ਉਸ ਦੀਆਂ ਰਸੀਲੀਆਂ ਅੱਖਾਂ, ਇਹ ਸਭ ਚੀਜ਼ਾਂ ਰੂਪਮਾਨ ਹੋ ਕੇ ਉਸ ਦੇ ਦਿਲ ਵਿੱਚ ਉੱਤਰਦੀਆਂ ਜਾਂਦੀਆਂ ਸਨ।
ਇਸ ਸਾਰੇ ਸਮੇਂ ਵਿੱਚ ਕਈ ਵਾਰੀ ਪੁੰਨਿਆਂ ਦੇ ਦਿਲ ਵਿੱਚ ਆਇਆ ਕਿ ਉਹ ਇਕ ਚਿੱਠੀ ਲਿਖ ਕੇ ਕੁਝ ਬੋਲਣ ਦੀ ਆਗਿਆ ਮੰਗੇ ਪਰ ਸਮੇਂ ਦੀ ਅਨੁਕੂਲਤਾ ਨੂੰ ਉਡੀਕਦੀ ਹੋਈ ਉਹ ਫੇਰ ਦੜ ਵੱਟ ਜਾਂਦੀ।
ਬਲਦੇਵ ਦੀਆਂ ਸੋਚੀਆਂ ਹੋਈਆਂ ਸਭ ਗੱਲਾਂ ਦਿਲ ਵਿੱਚ ਹੀ ਰਹਿ ਗਈਆਂ, ਜਦ ਸਿਪਾਹੀਆਂ ਦੇ ਘੇਰੇ ਵਿੱਚ ਉਹ ਸੈਂਕੜੇ ਹਥਕੜੀ ਪੋਸ਼ਾਂ ਨਾਲ ਫੌਜੀ ਲਾਰੀਆਂ ਵਿੱਚ ਸਵਾਰ ਹੋ ਕੇ ਜੇਲ੍ਹ ਵੱਲ ਜਾ ਰਿਹਾ ਸੀ।
ਵੇਖੋ, ਸਰਦਾਰ ਜੀ ! ਤੁਹਾਨੂੰ ਆਪਣੇ ਈ ਦਿਲ ਦਾ ਚੋਰ ਮਾਰਦਾ ਏ, ਨਹੀਂ ਤੇ ਮੇਰੇ ਦਿਲ ਵਿੱਚ, ਨਰੈਣ ਜਾਣਦਾ ਏ, ਕੋਈ ਗੱਲ ਨਹੀਂ।
ਸੁਰੇਸ਼ ਮਹਿੰਦਰ ਦਾ ਪਰਮ ਮਿੱਤਰ ਸੀ । ਉਸਨੇ ਜਦੋਂ ਮਹਿੰਦਰ ਨੂੰ ਇਕ ਗੰਦੇ ਜੇਹੇ ਕਮਰੇ ਵਿਚ ਖਾਣਾ ਖਾਂਦਿਆਂ ਦੇਖਿਆ ਤਾਂ ਉਸ ਨੂੰ ਆਪਣੇ ਘਰ ਰਹਿਣ ਲਈ ਕਿਹਾ ਪਰ ਉਹ ਨਾ ਮੰਨਿਆਂ ਤੇ ਸੁਰੇਸ਼ ਗੁੱਸੇ ਹੋ ਕੇ ਚਲਾ ਗਿਆ। ਉਹਦਾ ਮਿੱਤਰ ਇਸ ਹਾਲਤ ਵਿੱਚ ਰਹੇ ਤੇ ਉਹਨੂੰ ਏਹੋ ਜਿਹਾ ਖਾਣਾ ਮਿਲੇ, ਇਹ ਖਿਆਲ ਉਹਦੇ ਦਿਲ ਵਿਚ ਕੰਡਾ ਬਣ ਕੇ ਚੁਭ ਰਿਹਾ ਸੀ।
ਮੁੰਡੇ ਨਾਲ ਗੁਲਾਬ ਕੌਰ ਦਾ ਬੇਓੜਕ ਪਿਆਰ ਸੀ, ਪਰ ਜੱਜ ਸਾਹਿਬ ਨੂੰ ਇਸ ਮੁੰਡੇ ਵਿਚੋਂ ਪਿਆਰ ਦਾ ਉਹ ਸੁਖ ਨਾ ਮਿਲ ਸਕਿਆ, ਜਿਹੜਾ ਉਨ੍ਹਾਂ ਨੂੰ ਸੰਤਾਨ ਕੋਲੋਂ ਮਿਲਣਾ ਚਾਹੀਦਾ ਸੀ । ਮੁੱਢ ਤੋਂ ਹੀ ਹਾਲਾਤ ਕੁਝ ਇਹੋ ਜਿਹੇ ਹੋ ਗਏ ਸਨ ਕਿ ਆਪਣੇ ਮੁਤਬੰਨੇ ਨੂੰ ਉਹ ਦਿਲ ਵਿੱਚ ਥਾਂ ਨਾ ਦੇ ਸਕੇ।
"ਜਾ ਕੇ ਥੋੜਾ ਸੌਂ ਲਵੋ, ਵੱਡੇ ਵੇਲੇ ਚਲਾਂਗੇ, ਤੁਹਾਡੇ ਬਾਊ ਜੀ ਦੀ ਮੁਲਾਕਾਤ ਲਈ । ਤੁਸੀਂ ਕੁਝ ਪੜ੍ਹੇ ਹੋਏ ਵੀ ਜਾਪਦੇ ਜੇ, ਤੁਹਾਡੀ ਗੱਲ ਕੱਥ ਦਾ ਢੰਗ ਬੜਾ ਮਿੱਠਾ ਤੇ ਕੋਮਲ ਏ,” ਪਰ ਉਹ ਆਪਣੀ ਇਸ ਅਯੋਗ ਪੁੱਛ ਤੇ ਦਿਲ ਵਿਚ ਪੱਚੀ ਹੋ ਗਿਆ।
ਗੱਲ ਐਵੇਂ ਹਾਸੇ ਭਾਣੇ ਕਹੀ ਸੀ ਨਸੀਮ ਨੇ, ਪਰ ਯੂਸਫ ਨੇ ਇਸ ਨੂੰ ਦਿਲ ਵਿਚ ਪਾ ਲਿਆ । ਤਾਂ ਹੀ ਖਬਰੇ ਜੁ ਈਦ ਵਾਲੀ ਸੰਧਿਆ ਨੂੰ ਉਹ ਨਸੀਮ ਦੇ ਘਰ ਗਿਆ ਤੇ ਉਸ ਨੂੰ ਕਹਿਣ ਲੱਗਾ, ਆ ਸੀਮਾ ਤੈਨੂੰ ਕੁਝ ਵਿਖਾਵਾਂ," ਤੇ ਜਦ ਨਸੀਮ ਨੇ ਉਸ ਦੇ ਘਰ ਦੇ ਪਿਛਵਾੜੇ ਜਾ ਕੇ ਵੇਖਿਆ ਤਾਂ ਹੱਕੀ ਬੱਕੀ ਰਹਿ ਗਈ।
ਕਿਸੇ ਦੁਖੀ ਦਿਲ ਵਿੱਚੋਂ ਨਿਕਲਿਆ ਹੋਇਆ ਧੂੰਆਂ ਆਕਾਸ਼ ਤੀਕ ਪੁਜਦਾ ਹੈ। ਰੱਬ ਦੁੱਖ ਸੁਣ ਲੈਂਦਾ ਹੈ ਤੇ ਗਰੀਬ ਨੂੰ ਦੁਖਾਣ ਵਾਲੇ ਦਾ ਬੀਜ ਨਾਸ ਕਰ ਦਿੰਦਾ ਹੈ।