ਜਿਨ੍ਹਾਂ ਨੂੰ ਮੈਂ ਤੇਰੀ ਸੌਂਪਣੀ ਕਰ ਚਲਿਆ ਵਾਂ, ਤੈਨੂੰ ਫੁੱਲਾਂ ਨਾਲ ਤੋਲ ਕੇ ਰੱਖਣਗੇ । ਕੀਹ ਹੋਇਆ ਜੇ ਗ਼ਰੀਬ ਨੇ, ਦਿਲ ਤਾਂ ਦੋਹਾਂ ਦੇ ਬਾਦਸ਼ਾਹ ਨੇ।
ਪਤੀ ਦੀ ਮੌਤ ਤੇ ਉਸ ਦੇ ਕੀਰਨੇ ਸੁਣ ਕੇ ਸਾਰਿਆਂ ਦਾ ਦਿਲ ਭਰ ਆਇਆ ਤੇ ਲੋਕ ਜ਼ਾਰੇ ਜਾਰ ਰੋਣ ਲੱਗ ਪਏ।
ਡਬਲ ਰੋਟੀ ਵਾਂਗ ਫੁੱਲਿਆ ਹੋਇਆ ਉਸ ਦਾ ਚਿਹਰਾ, ਠੋਡੀ ਹੇਠ ਢਿਲਕਿਆ ਹੋਇਆ ਮਾਸ ਦਾ ਲੋਥੜਾ, ਕਵਾੜੀ ਪਾਸੋਂ ਖਰੀਦਿਆ ਹੋਇਆ ਲੰਮਾ ਤੇ ਬੇ-ਮੇਚ ਉਸ ਦਾ ਕੋਟ, ਜਿਸ ਦਾ ਰੰਗ ਇੰਨ ਬਿੰਨ ਉਸ ਦੇ ਚੇਹਰੇ ਤੇ ਹੱਥਾਂ ਨਾਲ ਮਿਲਦਾ ਸੀ, ਵੇਖ ਵੇਖ ਕੇ ਮਾਸਟਰ ਮਦਨ ਦਾ ਦਿਲ ਜਿਵੇਂ ਭੜਥਾ ਹੀ ਹੋਈ ਜਾਂਦਾ ਸੀ।
ਹੁਣ ਤੋਂ ਥੋੜਾ ਚਿਰ ਪਹਿਲਾਂ ਲੋਕਾਂ ਦੇ ਦਿਲਾਂ ਤੋਂ ਲੈ ਕੇ ਚਿਹਰਿਆਂ ਤੱਕ ਉੱਤੋਂ ਜਿਹੜੀ ਖੁਸ਼ੀ ਝੁਲ੍ਹ ਝੁਲ੍ਹ ਪੈ ਰਹੀ ਸੀ, ਉਸ ਦੇ ਥਾਂ ਹੁਣ ਇੱਕ ਸਹਿਮਾਊ ਤੇ ਬੇਰੱਸ ਜਿਹਾ ਖੋਖਲਾਪਨ ਹਰ ਪਾਸੇ ਵਰਤ ਰਿਹਾ ਦਿਖਾਈ ਦੇਣ ਲੱਗਾ । ਕੁਝ ਬੇ-ਭਰੋਸਗੀ ਜਿਹੀ ਦੇ ਭਾਵਾਂ ਨੇ ਕਈਆਂ ਦੇ ਦਿਲ ਭਾਰੇ ਭਾਰੇ ਕਰ ਦਿੱਤੇ।
ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਮੇਰਾ ਦਿਲ ਭਿੱਜ ਗਿਆ ਤੇ ਮੈਂ ਉਸ ਦੇ ਨੇੜੇ ਹੋਣਾ ਸ਼ੁਰੂ ਕਰ ਦਿੱਤਾ। ਉਹ ਨੇੜਤਾ ਵੱਧਦੀ ਵੱਧਦੀ ਸਾਡੇ ਸਦੀਵੀ ਸੰਬੰਧ ਵਿੱਚ ਬਦਲ ਗਈ।
ਡਾਕਟਰ ਨੇ ਸੱਤਰ ਵਰ੍ਹੇ ਕੰਵਾਰਿਆਂ, ਲੋਕ ਸੇਵਾ ਵਿੱਚ ਲਾ ਦਿੱਤੇ ਸਨ। ਹੁਣ ਜ਼ਿੰਦਗੀ ਦੀਆਂ ਸ਼ਾਮਾਂ ਸਿਰ ਉੱਤੇ ਸਨ। ਸੇਵਾ ਨਾਲ ਤੇ ਰੀਝ ਚੰਗੀ ਲਾਹੀ, ਪਰ ਕਿਸੇ ਸਾਥ ਲਈ ਦਿਲ ਅਜੇ ਭੁੱਖਾ ਸੀ।
ਉਸ ਦਾ ਦਿਲ ਚਾਹਿਆ ਕਿ ਬਾਲਟੀ ਲੈ ਕੇ ਹੁਣੇ ਨਲਕੇ ਵੱਲ ਦੌੜ ਜਾਵੇ। ਪਰ ਜਦ ਉਸ ਨੇ ਵੇਖਿਆ ਕਿ ਬਿਨਾਂ ਬਾਲਟੀ ਚੁੱਕਣ ਤੋਂ ਹੀ ਲੱਤਾਂ ਕੰਬ ਰਹੀਆਂ ਸਨ, ਤਾਂ ਦਿਲ ਮਸੋਸ ਕੇ ਰਹਿ ਗਈ।
ਜੋੜੀਆਂ ਤਾਂ ਸੱਚ ਮੁੱਚ ਉਹ ਹੀ ਹਨ ਜਿੱਥੇ ਦਿਲ ਮਿਲੇ ਹਨ, ਬਾਕੀ ਤਾਂ ਸਭ ਨਰੜ ਹੀ ਹਨ।
ਅੰਦਰ ਜਾ ਕੇ ਉਸ ਨੇ ਡਿੱਠਾ, ਉਸ ਨੇ ਮਾਲਤੀ ਦਾ ਦਿਲ ਮੁੱਠ ਵਿੱਚ ਲੈ ਆਂਦਾ । ਬਲਦੇਵ ਮਿੱਠੀ ਨੀਂਦ ਵਿੱਚ ਉੱਚੇ ਉੱਚੇ ਸਾਹ ਲੈ ਰਿਹਾ ਸੀ, ਪਰ ਮਾਲਤੀ ਦਾ ਰਾਤ ਵਾਲਾ ਵਿਛਾਉਣਾ ਤਹਿ ਕਰ ਕੇ ਕੰਨੀ ਤੇ ਰੱਖਿਆ ਹੋਇਆ ਸੀ।
ਦੇਵੀ ਦੀ ਆਵਾਜ਼ ਬੜੀ ਸੁਰੀਲੀ ਤੇ ਬਰੀਕ ਸੀ। ਜਿਸ ਵੇਲੇ ਉਹ ਭਜਨ ਗਾਉਂਦੀ ਹੁੰਦੀ ਸੀ ਤਾਂ ਸਰੋਤਿਆਂ ਦੇ ਦਿਲ ਬਿਲਕੁਲ ਮੋਮ ਹੋ ਜਾਂਦੇ ਸਨ।
ਮੁੰਦਰੀ ਇਕ ਅਜੂਬਾ ਹੀ ਸੀ । ਸ਼ਸ਼ੀ ਦੀ ਨਜ਼ਰ ਵੀ ਇਸੇ ਉੱਤੇ ਗੱਡੀ ਹੋਈ ਸੀ, ਮਦਨ ਨੇ ਵੀ ਉਸ ਨੂੰ ਤੱਕਿਆ, ਪਰ ਇਸ ਵੇਲੇ ਜਿਸ ਅਸਰ ਵਿਚ ਉਸ ਦਾ ਦਿਲ ਰੰਗਿਆ ਹੋਇਆ ਸੀ, ਉਸ ਹਾਲਤ ਵਿਚ ਮੁੰਦਰੀ ਨਾਲੋਂ ਬਹੁਤੀ ਪੜਚੋਲ ਉਹ ਮੁੰਦਰੀ ਦੇ ਮਾਲਕ ਦੀ ਹੀ ਕਰਨ ਡਿਹਾ ਹੋਇਆ ਸੀ।
ਜੋ ਕੰਮ ਕਰੋ, ਦਿਲ ਲਾ ਕੇ ਕਰੋ। ਨਹੀਂ ਤੇ ਕੰਮ ਬੋਝਲ ਹੋ ਜਾਂਦਾ ਹੈ।