ਦਿਲ ਧਰਨ ਦੀ ਕਿਹੜੀ ਗੱਲ ਹੈ। ਮੈਂ ਕੋਈ ਬੁਜ਼ਦਿਲ ਤੇ ਨਹੀਂ; ਪਰ ਕਿਹੜਾ ਮਹਾਂ-ਪੁਰਸ਼ ਆਪਣਾ ਜੀਵਨ ਗ਼ਰੀਬਾਂ ਅਤੇ ਬੀਮਾਰਾਂ ਦੀ ਸੇਵਾ ਵਿੱਚ ਹੀ ਅਰਪਨ ਕਰ ਚੁੱਕਾ ਹੈ, ਉਸ ਬੇਗੁਨਾਹ ਨੂੰ ਮਾਰ ਦੇਣਾ, ਇਹ ਮੈਥੋਂ ਤੇ ਨਹੀਂ ਹੋ ਸਕਦਾ।
ਪਤੀ ਦੀ ਸੁੰਦਰਤਾ ਤੇ ਫਿਰ ਉਸ ਦਾ ਛਲਕਦਾ ਪਿਆਰ ਦੇਖ ਕੇ ਉਸ਼ਾ ਦਾ ਦਿਲ ਨੱਚ ਉਠਿਆ। ਉਹ ਆਪਣੇ ਭਾਗਾਂ ਨੂੰ ਸਲਾਹੁਣ ਲੱਗੀ । ਆਪਣੇ ਪਤੀ ਉੱਤੇ ਉਹ ਪਹਿਲੀ ਨਜ਼ਰੇ ਹੀ ਮੋਹਿਤ ਹੋ ਗਈ।
ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਹੋਏ ਸਾਰੇ ਬੇਗਿਣਤ ਭੈਣਾਂ ਵੀਰ ਪਸ਼ੂਆਂ ਦੀ ਜ਼ਿੰਦਗੀ ਬਿਤਾ ਰਹੇ ਹਨ, ਤਾਂ ਸੋਚਦਾ ਹਾਂ ਕੀ ਅਸੀਂ ਇਤਨੇ ਹੀ ਬੇ-ਅਣਖ ਤੇ ਬੇ-ਗ਼ੈਰਤ ਹੋ ਗਏ ਹਾਂ ਕਿ ਆਪਣੇ ਹਮਵਤਨਾਂ ਦੀ ਹਾਲਤ ਵੇਖ ਕੇ ਵੀ ਸਾਡੇ ਦਿਲ ਨਹੀਂ ਪਿਘਲਦੇ।
ਪਾਰਬਤੀ ਦੀਆਂ ਅੱਖਾਂ ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰੋਂਦੀ ਰਹਿਣ ਕਰਕੇ ਸੁੱਜੀਆਂ ਹੋਈਆਂ ਸਨ, ਆਉਂਦੀ ਹੀ ਡਡਿਆਈ, "ਇਹ ਕੀਹ ਕਰ ਬੈਠੇ ਜੇ ਤੁਸੀਂ-ਹਾਏ ਮੇਰਾ ਬਲਦੇਵ-ਮੇਰਾ ਦਿਲ ਨਿਕਲਦਾ ਜਾਂਦਾ ਜੇ।
ਵਿਹੜੇ ਵਿੱਚ ਚੰਨ ਦੀ ਚਾਨਣੀ ਫੈਲੀ ਹੋਈ ਸੀ, ਮੈਂ ਹਰ ਪਾਸੇ ਨਜ਼ਰ ਦੁੜਾਈ, ਪਰ ਮਨਸੂਰ ਮੈਨੂੰ ਕਿਤੇ ਦਿਖਾਈ ਨਾ ਦਿੱਤਾ । ਮੇਰੇ ਦਿਲ ਨੂੰ ਹੱਲ ਪੈਣ ਲੱਗਾ।
ਭਾਵੇਂ ਅਨੇਕਾਂ ਮਜ਼ਦੂਰ ਉਸ ਦੇ ਉੱਤੇ ਡਿੱਗੇ ਹੋਏ ਸਨ, ਹਰ ਤਰ੍ਹਾਂ ਦੀ ਦੇਖ ਭਾਲ ਤੇ ਦਾਰੂ ਕੀਤਾ ਜਾ ਰਿਹਾ ਸੀ, ਪਰ ਸਲੀਮਾ ਦੇ ਦਿਲ ਨੂੰ ਡੋਬੂ ਪੈ ਰਹੇ ਸਨ । ਉਹ ਘੜੀ ਮੁੜੀ ਦਿਲ ਵਿੱਚ ਕਹਿੰਦੀ ਖਬਰੇ ਕੀਹ ਹੋਣ ਵਾਲਾ ਹੈ।
ਨਵਲ ਕਿਸ਼ੋਰ ਦੇ ਦਿਲ ਨੂੰ ਜੇਹੜੀ ਸ਼ਾਮ ਤੋਂ ਪਚਹੱਤਰੀ ਜਿਹੀ ਲੱਗੀ ਹੋਈ ਸੀ, ਪੁੰਨਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਹੱਦ ਤੱਕ ਮੱਠੀ ਹੋ ਗਈ । ਉਸ ਨੇ ਆਪਣੇ ਅੰਦਰ ਕੁਝ ਸ਼ਾਂਤੀ ਤੇ ਤਸੱਲੀ ਜਿਹੀ ਦਾ ਅਨਭਵ ਕੀਤਾ।
ਇਸ ਰੂਹ-ਕੰਬਾਊ ਦ੍ਰਿਸ਼ ਨੂੰ ਵੇਖ ਕੇ ਦੋਵੇਂ ਕੁੜੀਆਂ ਕੰਬ ਉੱਠੀਆਂ। ਚੰਪਾ ਦੀ ਤਾਂ ਡਰ ਨਾਲ ਜਾਨ ਨਿਕਲਦੀ ਜਾਂਦੀ ਸੀ, ਪਰ ਉਹ ਊਸ਼ਾ ਦੀਆਂ ਨਜ਼ਰਾਂ ਵਿੱਚ ਥੋੜ੍ਹ-ਦਿਲੀ ਨਹੀਂ ਸੀ ਦਿਸਣਾ ਚਾਹੁੰਦੀ। ਦਿਲ ਨੂੰ ਬੰਨ੍ਹ ਰੁੜ੍ਹ ਕੇ ਨਾਲ ਤੁਰ ਗਈ।
ਪੁੱਤਰ-ਵਿਛੋੜੇ ਦੀ ਅੱਗ ਦਿਲ ਨੂੰ ਭੁੰਨ ਰਹੀ ਸੀ। ਪਰ ਜ਼ਿੱਦ ਤੇ ਦੁਨਿਆਵੀ ਰੋਹਬ ਦੀ ਗਰਮੀ, ਪੰਘਰਦੇ ਲਹੂ ਨੂੰ ਬਰਫ ਬਣਾ ਦੇਂਦੀ ਸੀ। ਏਥੋਂ ਤੱਕ ਕਿ ਠੰਡਾ ਸਾਹ ਭਰਨਾ ਵੀ ਉਨ੍ਹਾਂ ਨੂੰ ਆਪਣੀ ਮਰਦਾਨਗੀ ਤੇ ਅਣਖ ਤੋਂ ਵਿਰੁੱਧ ਜਾਪਦਾ ਸੀ।
ਉਹ ਜਿੰਨੇ ਵਿੱਚ ਸੀ ਸੰਤੁਸ਼ਟ ਸੀ- ਜਿੰਨੇ ਜੋਗਾ ਸੀ ਉਸ ਉੱਤੇ ਉਸ ਨੂੰ ਮਾਣ ਸੀ। ਉਸ ਨੇ ਕਦੀ ਕੋਈ ਗੱਲ ਦਿਲ ਨੂੰ ਨਹੀਂ ਸੀ ਲਾਈ। ਹਮੇਸ਼ਾਂ ਉਹ ਜੀਵਨ ਦੀ ਉਤਲੀ ਸੱਤਾ ਤੇ ਰਹਿੰਦਾ ਸੀ, ਇਸ ਦੀਆਂ ਹੇਠਲੀਆਂ ਤਹਿਆਂ ਵਿੱਚ ਕੀਹ ਹੈ ? ਏਹੋ ਜੇਹੀ ਗੱਲ ਕਦੇ ਉਸ ਦੇ ਖਾਬ ਵਿੱਚ ਵੀ ਨਹੀਂ ਸੀ ਆਈ।
ਏਸ ਅੱਧੇ ਘੰਟੇ ਵਿੱਚ ਕਿਹੜਾ ਜਾਦੂ ਸੀ, ਜਿਸ ਨੇ ਪ੍ਰਭਾ ਵਰਗੀ ਬੇ-ਵਿਖਾਲਾ ਕੁੜੀ ਦਾ ਦਿਲ ਨੰਗਾ ਕਰ ਦਿੱਤਾ ? ਦੋ ਵਰ੍ਹਿਆਂ ਵਿੱਚ ਜੇਹੜੇ ਇੱਕ ਦੂਜੇ ਨੂੰ ਅੱਖ ਭਰ ਕੇ ਤੱਕਣ ਦਾ ਹੀਆ ਨਹੀਂ ਸਨ ਕਰ ਸਕੇ, ਇਸ ਅੱਧੇ ਘੰਟੇ ਵਿੱਚ ਸੂਲੀ ਉੱਤੇ ਇੱਕ ਮਿੱਕ ' ਹੋਣ ਲਈ ਕੀਕਰ ਤਿਆਰ ਹੋ ਗਏ।
ਉਸ ਦੁਖੀਏ ਦੀ ਕਹਾਣੀ ਸੁਣ ਕੇ ਸਰੋਤਿਆਂ ਦੇ ਦਿਲ ਪਸੀਜ ਗਏ। ਉਸ ਲਈ ਚੰਦਾ ਕੀਤਾ ਗਿਆ ਤੇ ਚੰਗੀ ਰਕਮ ਬਣ ਗਈ।