ਲਾਟਰੀ ਦੀ ਟਿਕਟ ਨਾਲ ਉਸਦੇ ਦੌਲਤ ਹੱਥ ਆ ਗਈ।
ਹੁਣ ਤੱਕ ਇਸ ਕੰਮ ਉੱਤੇ ਸਰਦਾਰ ਹੋਰਾਂ ਦਾ ਵੀਹ ਪੰਝੀ ਹਜ਼ਾਰ ਰੁਪਿਆ ਖਰਚ ਹੋ ਚੁੱਕਾ ਸੀ। ਸੋ ਵੀ ਇੰਨਾ ਥੋੜ੍ਹਾ ਇਸ ਕਰਕੇ ਕਿ ਸਟੂਡੀਉ ਦਾ ਸਾਰਾ ਸਾਮਾਨ ਉਨ੍ਹਾਂ ਨੂੰ ਇੱਕ ਫੇਲ੍ਹ ਹੋ ਚੁੱਕੀ ਕੰਪਨੀ ਤੋਂ ਸਸਤੇ ਮੁੱਲ ਤੇ ਹੱਥ ਆ ਗਿਆ ਸੀ। ਪਰ ਫਿਰ ਵੀ ਅਜੇ ਤੱਕ ਕੰਮ ਦਾ ਸਿਰੀ ਗਣੇਸ਼ ਹੋਣ ਵਿੱਚ ਨਹੀਂ ਸੀ ਆਇਆ।
ਰੁਪਏ ਦੂਣੇ ਕਰਨ ਵਾਲਾ ਸਾਧੂ ਸਾਰੇ ਪਿੰਡ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਕਈ ਹਜ਼ਾਰ ਰੁਪਏ ਤੇ ਹੱਥ ਸਾਫ਼ ਕਰ ਗਿਆ।
ਬਿਨਾਂ ਹੱਥ ਹਿਲਾਉਣ ਦੇ ਤੇ ਕੁਝ ਵੀ ਨਹੀਂ ਹੋ ਸਕਦਾ। ਜੇ ਇਸ ਤਰ੍ਹਾਂ ਘਰ ਹੀ ਲੰਮੇ ਪਏ ਰਹੇ ਤਾਂ ਸਭ ਕੁਝ ਹੱਥੋਂ ਗਵਾ ਬੈਠੋਂਗੇ।
ਅਨੰਤ ਰਾਮ ਨੇ ਬਾਦਸ਼ਾਹੀ ਸੁਭਾ ਰੱਖਿਆ ਹੋਇਆ ਸੀ । ਕਿਸੇ ਨੂੰ ਲੋੜ ਪਈ ਤੇ ਰੁਪਇਆ ਹੱਥ ਹੁਦਾਰਾ ਈ ਦੇ ਛੱਡਿਆ, ਨਾ ਲਿਖਤ ਨਾ ਪੜ੍ਹਤ, ਕੋਈ ਵਾਸਤਾ ਈ ਨਹੀਂ।
ਫੜ੍ਹਾਂ ਤੇ ਉਹ ਬੜੀਆਂ ਮਾਰਦਾ ਹੈ, ਪਰ ਜੇ ਮੇਰੇ ਹੱਥ ਹੇਠ ਆ ਗਿਆ ਤਾਂ ਨਾਨੀ ਚੇਤੇ ਕਰਾ ਦਿਆਂਗਾ।
ਜੀ ਕਈ ਥਾਵਾਂ ਤੋਂ ਹੱਥ ਹੌਲਾ ਕਰਾ ਵੇਖਿਆ ਏ, ਪਰ ਆਰਾਮ ਕਿੱਧਰੋਂ ਵੀ ਨਹੀਂ ਆਇਆ । ਡਾਕਟਰ ਇਹ ਬੇਹੋਸ਼ੀ ਦਿਮਾਗ਼ੀ ਕਮਜ਼ੋਰੀ ਕਰਕੇ ਦੱਸਦੇ ਹਨ।
ਤੂੰ ਆਪਣੇ ਸੁਭਾ ਤੋਂ ਨਾ ਹਟ ਸਕਿਆ ਤੇ ਅੰਤ ਸਾਡੇ ਨਾਲ ਵੀ ਹੱਥ ਕਰ ਹੀ ਗਿਉਂ। ਚੰਗਾ ਫਲ ਦਿੱਤਾ ਈ, ਸਾਡੀ ਨੇਕੀ ਦਾ।
ਨਾਨਕ ਸਿੰਘ ਨਾਵਲਿਸਟ ਦੇ ਹੱਥ ਕਾਹਲੇ ਹਨ ਪਰ ਲਿਖਤ ਅਜਿਹੀ ਹੈ ਕਿ ਪੜ੍ਹਿਆਂ ਹੀ ਪਤਾ ਲਗਦਾ ਹੈ। ਸੌ ਸਾਲ ਦੇ ਪੁਰਾਣੇ ਘੁੰਡੀਦਾਰ ਅੱਖਰ ਸਰਦਾਰ ਦੀ ਸੱਜਰੀ ਲਿਖਤੋਂ ਕਈ ਗੁਣਾਂ ਚੰਗੇ ਪੜ੍ਹ ਸਕਦੇ ਹੋ।
ਇਸ ਗੱਲ ਵਿੱਚ ਭਗਵਾਨ ਸਿੰਘ ਦਾ ਹੀ ਭਲਾ ਹੈ। ਜਿਉਂ ਜਿਉਂ ਉਹ ਕਹਾਣੀਆਂ ਲਿਖੇਗਾ, ਹੱਥ ਖੁੱਲ੍ਹ ਜਾਏਗਾ, ਚਾਰ ਪੈਸੇ ਵੀ ਆਉਣ ਲੱਗ ਪੈਣਗੇ।
ਸਿਆਣਾ ਬੰਦਾ ਉਹ ਹੈ ਜਿਹੜਾ ਸਮਾਂ ਪਛਾਣ ਕੇ ਤੁਰੇ। ਹੁੰਦੇ ਸੁੰਦੇ ਹੱਥ ਖੁੱਲ੍ਹਾ ਰੱਖੋ ਪਰ ਤੰਗੀ ਵੇਲੇ ਸੰਕੋਚ ਨਾਲ ਟੁਰੇ ।
ਆਉ ਜੀ, ਕਿਵੇਂ ? ਅੱਜ ਤਾਂ ਹੱਥ ਗਰਮ ਲਗਦਾ ਏ। ਕੋਈ ਸਾਮੀ ਫਸ ਗਈ ? ਦੱਸੋ ਕਿਹੜੀ ਬੋਤਲ ਦੇਵਾਂ।