ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।
ਜਦੋਂ ਦੀਆਂ ਮੇਰੇ ਛੋਟੇ ਪੁੱਤਰ ਨੇ ਮੈਨੂੰ ਗਾਲ਼ਾਂ ਕੱਢੀਆਂ ਹਨ, ਉਦੋਂ ਤੋਂ ਮੇਰੇ ਕਲੇਜੇ ਭਾਂਬੜ ਬਲ ਰਿਹਾ ਹੈ ।
ਜੰਗ ਦਾ ਬਿਗਲ ਵੱਜਦਿਆਂ ਹੀ ਸਿੰਘਾਂ ਨੇ ਲੜਾਈ ਲਈ ਕਮਰਕੱਸੇ ਕਰ ਲਏ ।
ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ, ਤਾਂ ਇਕ ਝਾੜੀ ਵਿੱਚ ਘੁਸਰ-ਮੁਸਰ ਸੁਣ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵਲ ਵੇਖਣ ਲੱਗ ਪਏ ।
ਮੈਂ ਉਸ ਸ਼ਰਾਬੀ ਨੂੰ ਪੁਲਿਸ ਵਾਲਿਆਂ ਕੋਲ ਫੜਾ ਕੇ ਅੱਗੋਂ ਲਈ ਸ਼ਰਾਬ ਪੀ ਕੇ ਗਲੀ ਵਿੱਚ ਬੋਲਣ ਤੋਂ ਕੰਨ ਕਰ ਲਏ ਹਨ ।
ਗੁਰੂ ਨਾਨਕ ਦੇਵ ਜੀ ਨੇ ਚੌਦਾਂ ਸ਼ਬਦਾਂ ਦੇ ਮੂਲ-ਮੰਤਰ ਵਿੱਚ ਆਪਣੀ ਰਹੱਸਵਾਦੀ ਫ਼ਿਲਾਸਫ਼ੀ ਦਾ ਨਿਚੋੜ ਪੇਸ਼ ਕਰਦਿਆਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ ।
ਜਦੋਂ ਸਾਡੇ ਘਰ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਘੋਲੀ ?
ਆਪਣੇ ਪੁੱਤਰ ਦੇ ਕਤਲ ਦੀ ਖ਼ਬਰ ਸੁਣ ਕੇ ਉਹ ਕਲੇਜਾ ਫੜ ਕੇ ਬਹਿ ਗਈ।
ਸ੍ਰੀ ਲਾਲ ਬਹਾਦਰ ਸ਼ਾਸਤਰੀ ਕੱਲਰ ਦੇ ਕੰਵਲ ਸਨ, ਉਹ ਗ਼ਰੀਬ ਘਰ ਵਿੱਚ ਪੈਦਾ ਹੋਏ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ।
ਵਿਚਾਰੀ ਵਿਧਵਾ ਆਪਣੇ ਕਰਮਾਂ ਨੂੰ ਰੋਂਦੀ ਦਿਨ ਕੱਟ ਰਹੀ ਸੀ ।
ਚਾਰ ਪੈਸੇ ਆਉਣ ਤੇ ਉਹ ਇੰਨਾ ਕਿੱਟ ਗਿਆ ਹੈ ਕਿ ਬੰਦੇ ਨੂੰ ਬੰਦਾ ਨਹੀਂ ਸਮਝਦਾ।.
ਪ੍ਰੋ. ਮੋਹਨ ਸਿੰਘ ਤਾਂ ਕਲਮ ਦਾ ਧਨੀ ਹੈ।