ਰੋਕੋ ਆਪਣੀ ਸੱਸ ਨੂੰ ਬਹੁਤ ਤੰਗ ਕਰਦੀ ਤੇ ਜਿਸ ਵੇਲੇ ਵੀ ਬੋਲਦੀ ਕਬੋਲ ਹੀ ਬੋਲਦੀ। ਗੁਲਾਬ, ਉਸ ਦੇ ਘਰ ਵਾਲਾ, ਜੇ ਕਦੀ ਉਸ ਨਾਲ ਨਾਰਾਜ਼ ਹੁੰਦਾ ਤਾਂ ਉਹ ਪੈਰਾਂ ਤੇ ਪਾਣੀ ਨਾ ਪੈਣ ਦਿੰਦੀ, ਕਦੀ ਕਦੀ ਜਦੋਂ ਉਹ ਦਾ ਦਾਅ ਲੱਗਦਾ, ਤਾਂ ਉਸਦੇ ਅਜਿਹੇ ਕੰਨ ਭਰਦੀ ਕਿ ਪੁੱਤਰ ਵੀ ਆਪਣੀ ਮਾਂ ਦੇ ਬੁਢੇਪੇ ਤੇ ਘੱਟ ਨਜ਼ਰ ਨੂੰ ਨਫ਼ਰਤ ਕਰਨ ਲੱਗ ਜਾਂਦਾ।