ਭਗਵਾਨ ਸਿੰਘ ਨੂੰ ਕਿਸੇ ਨਾਲ ਬਣਾ ਕੇ ਰੱਖਣੀ ਨਹੀਂ ਆਉਂਦੀ, ਮੈਂ ਕਦੀ ਗੱਲ ਗੌਲੀ ਨਹੀਂ, ਪਰ ਉਸ ਦੇ ਕਮਲਪੁਣੇ ਤੇ ਹਾਸਾ ਆਉਂਦਾ ਹੈ।
ਜਾਣੋਂ ਨਾ ਵੇਦਨ, ਵਿਛੋੜੇ ਦੀਆਂ ਪੀੜਾਂ ਦੀ, ਹੱਸ ਕੇ ਛੱਡੀ ਉ ਗੱਲ ਗੁਆ ।
ਮੈਂ ਇਹ ਕੰਮ ਕਰਨ ਨੂੰ ਤਿਆਰ ਨਹੀਂ, ਮੈਂ ਕਿਉਂ ਗਲ ਗਲਾਵਾਂ ਪਾ ਲਵਾਂ। ਇਹ ਕੰਮ ਤੇ ਵਰ੍ਹਿਆਂ ਬੱਧੀ ਖ਼ਤਮ ਨਹੀਂ ਹੋਣਾ।
ਤੁਸੀਂ ਬਿਲਕੁਲ ਠੀਕ ਫੁਰਮਾਂਦੇ ਹੋ ਤੇ ਤੁਹਾਡੀਆਂ ਗੱਲਾਂ ਡਾਢੀਆਂ ਦਿਲ ਲਗਦੀਆਂ ਨੇ, ਪਰ ਸਾਡੀ ਹਾਲਤ ਦਾ ਤੁਹਾਨੂੰ ਅੰਦਾਜ਼ਾ ਨਹੀਂ, ਅਸੀਂ ਇਨ੍ਹਾਂ ਰਸਮਾਂ ਵਿਚ ਗਲ ਗਲ ਖੁੱਭੇ ਹੋਏ ਹਾਂ ਤੇ ਨਿਕਲਣਾ ਮੁਸ਼ਕਲ ਹੈ।
ਆਮਦਨ ਘਟ ਗਈ ਹੈ, ਕਬੀਲਦਾਰੀ ਗਲ ਗਲ ਆ ਗਈ ਹੈ । ਹੁਣ ਤਾਂ ਰੱਬ ਵਲੋਂ ਹੀ ਕੋਈ ਹੀਲਾ ਬਣੇ ਮਦਦ ਦਾ, ਨਹੀਂ ਤਾਂ ਮੁਸ਼ਕਲਾਂ ਹੀ ਮੁਸ਼ਕਲਾਂ ਹਨ।
ਮੈਂ ਅੱਗੇ ਤੈਥੋਂ ਪੁੱਛਿਆ ਸੀ, ਤੂੰ ਕਿੱਥੋਂ ਜ਼ਮੀਨ ਲੈਣੀ ਏ ਤੇ ਕਿਸ ਕੋਲੋਂ ਲੈਣੀ ਏ ? ਪਰ ਤੂੰ ਕੰਨਾਂ ਵਿੱਚ ਮਾਰ ਛੱਡੀ ਸੀ । ਜੇ ਤੂੰ ਗੱਲ ਖੋਲ੍ਹੇ, ਤਾਂ ਮੈਂ ਤੈਨੂੰ ਰੁਪਈਆਂ ਦਾ ਕੋਈ ਪ੍ਰਬੰਧ ਵੀ ਕਰ ਦਿਆਂ।
ਕਿਸੇ ਨੇ ਉਹ ਸਾਰੀ ਵਾਰਦਾਤ ਜੋ ਨਵਾਬ ਖ਼ਾਨ ਨਾਲ ਵਰਤੀ ਸੀ, ਆਪਣੇ ਘਰ ਆ ਸੁਣਾਈ। ਇਹ ਗੱਲ ਪਲੋ ਪਲੀ ਸਾਰੇ ਪਿੰਡ ਵਿੱਚ ਖਿਲਰ ਗਈ।
ਸਾਮੀ ਨੇ ਸ਼ਾਹ ਨੂੰ ਕਿਹਾ—ਭਾਵੇਂ ਰਕਮ ਵੱਧ ਲਿਖੋ ਭਾਵੇਂ ਘਟ, ਮੈਂ ਤਾਂ ਬੜਾ ਸਿੱਧਾ ਈਂ, ਪੜ੍ਹਿਆ ਨਹੀਂ ; ਐਵੇਂ ਟਪਲਾ ਲੱਗ ਜਾਏ ਤੇ ਪਤਾ ਨਹੀਂ ਲੱਗਦਾ । ਧਰਮ ਨਾਲ ਸਭ ਗੱਲ ਤੇਰੇ ਤੇ ਛੱਡ ਦਿੱਤੀਏ ।
ਨੌਕਰ ਚੰਗਾ ਹੀ ਸੀ, ਪਾਣੀ ਧਾਣੀ ਭਰ ਲੈਂਦਾ ਸੀ ; ਅੱਗ ਬਾਲ ਦੇਂਦਾ ਸੀ, ਭਾਂਡਾ ਟੀਂਡਾ ਮਾਂਜ ਦੇਂਦਾ ਸੀ। ਹੁਣ ਸਾਰਾ ਸਿਆਪਾ ਮੇਰੇ ਗਲ ਈ ਪੈ ਗਿਆ । ਮੈਥੋਂ ਨਹੀਂ ਨਿਭਣੀ ਇਹ ਕਾਰ ।
ਅਗਲੇ ਦਿਨ ਭਜਨ ਜਦ ਸਵੇਰੇ ਜਾਗਿਆ ਤਾਂ ਮੰਜਿਓਂ ਹਿੱਲਣ ਨੂੰ ਜੀਅ ਨਾ ਕਰੇ। ਸਿਰ ਭਾਰਾ ਭਾਰਾ ਹੋਣ ਲਗਾ । ਅੱਗੇ ਤਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ । ਤਾਂ ਭੀ ਗੱਲ ਆਈ ਗਈ ਕਰ ਛੱਡੀ ਪਤਾ ਓਦੋਂ ਹੀ ਲੱਗਾ ਜਦੋਂ ਘੰਟੇ ਕੁ ਨੂੰ ਕਾਫੀ ਕੰਬ ਕੇ ਬੁਖਾਰ ਚੜ੍ਹਿਆ ।
ਹਾਲੀ ਤੂੰ ਇੰਨੀ ਕੁਝ ਗੱਲ ਮੰਨ ਜਾ, ਬਾਕੀ ਫੈਸਲਾ ਆਪੇ ਹੀ ਅੱਗੇ ਪੈ ਜਾਏਗਾ । ਹੌਲੀ ਹੌਲੀ ਮੁਆਮਲਾ ਹੀ ਠੰਢਾ ਪੈ ਜਾਏਗਾ।
ਉਹ ਤਾਂ ਨਿਰਾ ਨਾਰਦ ਏ ਨਾਰਦ ! ਗੱਲਾਂ ਉਡਾਉਣੀਆਂ ਤੇ ਲੂਤੀਆਂ ਲਾਉਣੀਆਂ ਉਸ ਦਾ ਕੰਮ ਈ ਏ।