ਜਿਹੜੀ ਤੁਹਮਤ ਲੱਗ ਗਈ ਉਸ ਨਾਲ ਚਾਦਰ ਤੇ ਢਾਗ਼ੀ ਹੋ ਗਈ; ਹੁਣ ਇਸ ਦਾ ਉੱਜਲਾ ਹੋ ਸਕਣਾ ਅਸੰਭਵ ਹੈ, ਭਾਵੇਂ ਉਹ ਤੇਲ ਦੇ ਤਪਦੇ ਕੜਾਹ ਵਿਚ ਹੱਥ ਪਾ ਦੇਵੇ।
ਪੁਲਸ ਨੇ ਮੁਲਜ਼ਮ ਨੂੰ ਬਥੇਰੀ ਚਾਂਡਾ ਠਾਪੀ ਕੀਤੀ, ਪਰ ਉਹ ਨਾ ਬੋਲਿਆ। ਹੁਣ ਤੀਕ ਚੋਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਜਦੋਂ ਸਾਨੂੰ ਮੁਕੱਦਮੇ ਵਿੱਚ ਹਾਰ ਹੋਈ ਤਾਂ ਦੁਸ਼ਮਣਾਂ ਨੇ ਤੇ ਚਾਘੀਆਂ ਮਾਰਨੀਆਂ ਹੀ ਸਨ, ਸੱਜਣ ਵੀ ਉਨ੍ਹਾਂ ਨਾਲ ਰਲ ਗਏ।
ਮੋਹਨ ਸਿੰਘ ਤੇ ਹੈ ਸਿਆਣਾ, ਪਰ ਉਸ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ ਕਿਉਂਕਿ ਉਹ ਕੰਨਾਂ ਦਾ ਬੜਾ ਕੱਚਾ ਹੈ। ਇਸ ਲਈ ਉਹ ਚਾਈ ਲਾਈ ਵਿੱਚ ਆ ਜਾਂਦਾ ਹੈ।
ਰੱਜੀ ਆਪਣੇ ਪਤੀ ਨਵਾਬ ਦੀ ਬੜੀ ਸੇਵਾ ਕਰਦੀ। ਜਦੋਂ ਘਰ ਮੁੜਦਾ ਉਹਦੀ ਨਜ਼ਰ ਲਾਂਹਦੀ। ਰਾਤੀ ਸੌਣ ਲੱਗਿਆਂ ਧੂਪ ਧੁਖਾਂਦੀ । ਜਿਤਨਾ ਚਿਰ ਉਹ ਘਰ ਰਹਿੰਦਾ, ਇਹਨੂੰ ਇਕ ਚਾ ਜਿਹਾ ਚੜ੍ਹਿਆ ਰਹਿੰਦਾ ਤੇ ਹਰ ਘੜੀ ਹਰ ਪਲ ਉਸਦੇ ਆਹਰ ਲੱਗੀ ਰਹਿੰਦੀ।
ਚੜੇ ਚੜੰਦੇ ਵੱਡੇ ਸੂਰਮੇ ਭੁਈਂ ਨਈਂ ਦੇ ਸਾਂਈ।
ਉਸਦਾ ਤਾਂ ਇਹ ਹਿਸਾਬ ਹੈ-ਦੋ ਪਈਆਂ ਵਿਸਰ ਗਈਆਂ ! ਉਸ ਨੂੰ ਚੜ੍ਹੀ ਲੱਥੀ ਦੀ ਕੋਈ ਨਹੀਂ।
ਜਦੋਂ ਮੌਕਿਆ ਆ ਬਣੇ ਕਿ ਰਜ਼ਾ ਮੰਨਣੀ ਹੈ, ਤਦ ਸੁਰਤ ਉਸੇ ਸੁਖ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਜੋ ਸਿਰ ਆ ਬਣੀ ਹੈ ਉਸ ਤੇ ਕਹੋ, ‘ਤੇਰੀ ਰਜ਼ਾ’।
ਖ਼ਾਸ ਕਰਕੇ ਜਦ ਧਰਮ ਚੰਦ ਨੇ ਅੰਮ੍ਰਿਤਸਰੋਂ ਵਾਪਸ ਮੁੜ ਕੇ ਉਸ ਨੂੰ ਇਹ ਤਸੱਲੀ ਦਿਵਾਈ ਹੈ ਕਿ ਉਸ ਨੇ ਲਾਲਾ ਦੇਵ ਰਾਜ ਨੂੰ ਵਸੀਅਤ ਬਦਲਣ ਲਈ ਵੀ ਕਿਸੇ ਹੱਦ ਤੱਕ ਰਜ਼ਾਮੰਦ ਕਰ ਲਿਆ ਹੈ ਤਾਂ ਪੂਰਨ ਚੰਦ ਦਾ ਢਹਿੰਦਾ ਦਿਲ, ਇੱਕ ਵਾਰੀ ਫੇਰ ਚੜ੍ਹਦੀ ਕਲਾ ਵਿੱਚ ਆ ਗਿਆ ਹੈ।
ਮੈਨੂੰ ਹੌਲਾ ਪੈਂਦਾ ਵੇਖ ਕੇ ਤੁਹਾਡੀ ਚੜ੍ਹ ਮੱਚੀ ਹੈ, ਪਰ ਮੈਂ ਭਾਬੀ ਦਾ ਕਹਿਣਾ ਤਾਂ ਨਹੀਂ ਨਾ ਮੋੜਨਾ, ਉਹ ਭਾਵੇਂ ਮੈਨੂੰ ਜੋ ਮਰਜੀ ਕਹੇ।
ਕੰਮ ਵਾਹ ਵਾਹ ਰਿੜ੍ਹ ਪਿਆ ਸੀ, ਪਰ ਉਸ ਬਦਨੀਤ ਨੇ ਚਲਦੀ ਗੱਡੀ ਵਿੱਚ ਆਣ ਰੋੜਾ ਅਟਕਾਇਆ ਹੈ ਕਿ ਜੀ, ਤੁਹਾਡੇ ਪਾਸ ਲਾਈਸੈਂਸ ਨਹੀਂ।
ਸਾਡੀ ਤੁਹਾਡੇ ਨਾਲ ਬਸਰ ਨਹੀਂ ਆ ਸਕਦੀ; ਤੁਸਾਂ ਸੱਤਾਂ ਪੱਤਨਾਂ ਦਾ ਪਾਣੀ ਪੀਤਾ ਹੋਇਆ, ਸਾਨੂੰ ਕੋਈ ਗੱਲ ਨਾ ਆਉਂਦੀ ਹੋਈ, ਤੁਸਾਂ ਗੱਲ ਗੱਲ ਵਿੱਚ ਸਾਨੂੰ ਚਰਾ ਕੱਢਣਾ ਹੋਇਆ।