ਉਸ ਤੋਂ ਇਹ ਗਲਤੀ ਹੋ ਚੁੱਕੀ ਸੀ ਤੇ ਪਰਗਟ ਸੀ ਕਿ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਏਗਾ। ਆਪਣੇ ਬਚਾਉ ਲਈ ਉਸ ਨੇ ਬਥੇਰੀ ਅਕਲ ਦੁੜਾਈ, ਪਰ ਤੀਰ ਕਮਾਨੋਂ ਨਿਕਲ ਚੁਕਾ ਸੀ, ਵਾਪਸ ਨਹੀਂ ਸੀ ਆ ਸਕਦਾ।
ਉਸ ਨੇ ਅੱਖ ਬਚਾ ਕੇ ਮੇਰੀ ਕਿਤਾਬ ਚੁੱਕ ਲਈ ਤੇ ਤੀਰ ਹੋ ਗਿਆ। ਮੁੜ ਕੇ ਉਹ ਸਾਡੇ ਹੱਥ ਨਹੀਂ ਆ ਸਕਿਆ।
ਨਾ ਭੈਣ, ਵਾਸਤਾ ਈ ਰੱਬ ਦਾ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ, ਤੇਰੇ ਕਹਿਣ ਨਾਲ ਮੇਰੇ ਉੱਤੇ ਹੋਰ ਵੀ ਵਰ੍ਹਨੀਆਂ ਨੇ, ਅੱਗੇ ਇੱਕ ਵਾਰੀ ਕਿਤੇ ਮਾਇਓ ਦੀ ਮਾਂ ਗੱਲੋਂ ਗੱਲ ਕਰ ਬੈਠੀ ਸੀ, ਬੱਸ ਬੇਬੇ ਆਣ ਕੇ ਘਰ ਸੋਟਾ ਲੈ ਕੇ ਮੇਰੇ ਹੱਡ ਭੰਨ ਸੁੱਟੇ ।
ਪਰ ਉਹ ਏਸ ਨੀਤੀ ਦੇ ਧਾਰਨੀ ਹਨ ਕਿ ਨੌਕਰਾਂ ਪਾਸੋਂ ਕੰਮ ਲੈਣਾ, ਤਿਲਾਂ ਪਾਸੋਂ ਤੇਲ ਲੈਣ ਦੇ ਬਰਾਬਰ ਹੈ, ਉਨ੍ਹਾਂ ਨੂੰ ਜਿੰਨਾ ਦਬਾਇਆ ਜਾਏ, ਉੱਨਾ ਹੀ ਕੰਮ ਬਹੁਤਾ ਦੇ ਸਕਦੇ ਹਨ।
ਇਹ ਸਿੱਟੇ ਵਾਲਾ ਵਪਾਰ ਕਸੂਤਾ ਕੰਮ ਏ। ਇਹ ਹੋਈ ਤਿਲਕਣ ਬਾਜ਼ੀ, ਘੜੀ ਵਿੱਚ ਲੱਖ ਤੇ ਘੜੀ ਵਿਚ ਕੱਖ। ਸਾਡੇ ਵੇਖਦਿਆਂ ਵੇਖਦਿਆਂ ਕਈਆਂ ਦੇ ਦੁਵਾਲੇ ਨਿਕਲ ਗਏ।
ਐਤਵਾਰ ਨੂੰ ਸਿੰਘ ਸਭਾ ਦੇ ਗੁਰਦੁਆਰੇ ਅੰਦਰ ਤਿਲ ਧਰਨ ਨੂੰ ਥਾਂ ਨਹੀਂ ਹੁੰਦੀ, ਪਰ ਅੱਗੇ ਪਿੱਛੇ ਰੌਣਕ ਘੱਟ ਹੀ ਹੁੰਦੀ ਹੈ।
ਜਦੋਂ ਜੰਞ ਆਈ ਤਾਂ ਨਵਾਬ ਖ਼ਾਨ ਦੇ ਘਰ ਤਾਂ ਤਿਲ ਸਿੱਟਿਆਂ ਭੋਂ ਤੇ ਨਹੀਂ ਸੀ ਪੈਂਦੇ।
ਉੱਥੇ ਪਾਣੀ ਖੁੱਲ੍ਹਾ ਨਹੀਂ ਚਲਦਾ, ਉੱਪਰੋਂ ਇੱਕ ਥਾਂ ਤੋਂ ਤਿਪ ਤਿਪ ਕਰ ਕੇ ਡਿੱਗਦਾ ਹੈ।
ਗੱਲਾਂ ਨਾਲ ਤੇ ਤੂੰ ਅਸਮਾਨ ਦੇ ਤਾਰੇ ਤੋੜਦਾਂ ਤੇ ਜਦੋਂ ਨਤੀਜਾ ਨਿਕਲਿਆ ਤਾਂ ਤਿੰਨੇ ਕਾਣੇ। ਕਿਸੇ ਮਜ਼ਮੂਨ ਵਿਚੋਂ ਵੀ ਤੂੰ ਪਾਸ ਨਾ ਹੋਇਆ।
ਥੋੜ੍ਹੇ ਸਮੇਂ ਵਿਚ ਹੀ ਸ਼ਰਾਬੀਆਂ ਦੇ ਢਾਹੇ ਦੜ੍ਹ, ਉਸ ਨੇ ਸਾਰੀ ਜਾਇਦਾਦ ਤਿੰਨ ਤੇਰਾਂ ਕਰ ਦਿੱਤੀ।
ਜੰਞ ਦਾ ਜ਼ੋਰ ਅਨੰਦ ਕਾਰਜ ਤੀਕ ਹੀ ਹੁੰਦਾ ਹੈ। ਦੁਪਹਿਰ ਦੀ ਰੋਟੀ ਮਗਰੋਂ ਸਭ ਤਿੱਤਰ ਬਿੱਤਰ ਹੋ ਜਾਂਦੇ ਨੇ।
ਨਵਾਬ ਖ਼ਾਨ ਹੋਰੀ ਤਿੱਤਰ ਹੋਣ ਨੂੰ ਫਿਰਦੇ ਨੇ, ਤੇ ਉਨ੍ਹਾਂ ਜ਼ਮੀਨ ਅਜੇਹੀ ਚੁੱਪ ਚੁਪਾਤਿਆਂ ਕਿਸੇ ਨੂੰ ਦੇਣੀ ਏ, ਜੋ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੇ ਰੁਪਈਏ ਕੰਨੀ ਬੰਨ੍ਹ ਕੇ ਰਾਤੋ ਰਾਤ ਚੰਨ ਚਾੜ੍ਹ ਜਾਣਾ ਹੈ।