ਐਸ਼ ਅਸ਼ਰਤਾਂ ਵਿਚ ਗ਼ੁਲਤਾਨ ਸਜਣ । ਚੇਤਾ ਹੋਰ ਦਾ ਭੀ ਕਦੇ ਆਇਆ ਹੈ ? ਏਸ ਬੋਹਲ ਵਿਚੋਂ ਦੱਸੀਂ, ਬੁਕ ਭਰ ਕੇ, ਪੂਰਾ ਕਿਸੇ ਦਾ ਕੀਤਾ ਸਵਾਲ ਭੀ ਹੈ।
ਬੰਦਾ ਚਿੱਠੀ ਦੇ ਕੇ ਆਇਆ ਏ ਬਸੰਤ ਸਿੰਘ ਵੱਲ, ਪਈ ਬੈਠਾ ਸੁੱਤਾ ਆ ਕੇ ਇੱਕ ਵਾਰੀ ਮਿਲ ਜਾ। ਬਸ ਉਹਦੇ ਮਿਲਨ ਦੀ ਜ਼ਰਾ ਅਭਿਲਾਖਿਆ ਹੋ ਰਹੀ।
ਮੇਰੇ ਨਾਲ ਇਹੋ ਜਿਹੇ ਹੱਥ ਖੇਡ ਕੇ ਤੁਸੀਂ ਆਪਣੀਆ ਬੇੜੀਆਂ ਵਿੱਚ ਹੀ ਵੱਟੇ ਪਾ ਰਹੇ ਹੋ। ਮੇਰਾ ਤੇ ਕੁਝ ਵਿਗੜਨਾ ਨਹੀਂ ਤੇ ਤੁਹਾਡੀ ਭੁਗਤ ਸਾਉਰ ਜਾਣੀ ਹੈ।
ਆਉ ਇਕ ਝੰਡੇ ਹੇਠਾਂ ਜਮਾ ਹੋ ਕੇ, ਬੂਟਾ ਫੁਟ ਦਾ ਜੜ੍ਹਾਂ ਤੋਂ ਪਟ ਲਈਏ, ਸਾਂਝਾ 'ਚਾਤ੍ਰਿਕ' ਜ਼ੋਰ ਲਗਾਇ ਕੇ ਤੇ, ਹਿੰਦੁਸਤਾਨ ਦੀਆਂ ਬੇੜੀਆਂ ਕੱਟ ਲਈਏ।
ਵਿਆਹ ਕਰਦਿਆਂ ਹੀ ਮਨੁੱਖ ਨੂੰ ਬੇੜੀ ਪੈ ਜਾਂਦੀ ਹੈ; ਫਿਰ ਉਹ ਉਸ ਤਰ੍ਹਾਂ ਬਾਹਰ ਖੁੱਲਾ ਨਹੀਂ ਫਿਰ ਸਕਦਾ।
ਇਸ ਰੁਪਏ ਦੀ ਅਚਣਚੇਤ ਪਰਾਪਤੀ ਨਾਲ ਉਸ ਦੀ ਤੇ ਬੇੜੀ ਕੱਟੀ ਗਈ ਹੈ। ਕਿੱਥੇ ਵਿਚਾਰਾ ਪੈਸੇ ਪੈਸੇ ਲਈ ਤਰਲੇ ਲੈਂਦਾ ਸੀ, ਕਿੱਥੋਂ ਹੁਣ ਸੋਹਣਾ ਬਾ ਇੱਜ਼ਤ ਗੁਜ਼ਾਰਾ ਤੁਰ ਰਿਹਾ ਸੂ।
ਦੀਨ ਦੁਨੀ ਦੇ ਮਾਲਿਕਾ, ਤੂੰ ਕਰ ਦੇ ਬੇੜਾ ਪਾਰ, ਬਰਕਤਾਂ ਵਸਾ ਕੇ, ਬਾਗ ਤੇ ਲਿਆ ਬਹਾਰ, ਪਾ ਦੇ ਠੰਢ ਠਾਰ।
ਪੁੱਤਰ ਤੇ ਸਾਰੀਆਂ ਆਸਾਂ ਸਨ। ਉਹ ਫੇਲ ਹੋ ਗਿਆ ਹੈ। ਮੇਰਾ ਤੇ ਬੇੜਾ ਹੀ ਡੁੱਬ ਗਿਆ।
ਉਧੋ ਆਖੀਂ ! ਪ੍ਰੇਮ ਇਹ ਪਿਛਾਂ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲ੍ਹਦੇ ਰਹਿਣਗੇ ਵੇ।
ਕਿਉਂ ਅਫ਼ਸਰ ਸਾਹਿਬ ! ਪੈਸੇ ਦੇ ਪੁੱਤੋਂ, ਮਾਇਆ ਦੇ ਪੁਜਾਰੀਓ, ਸ਼ਰਮ ਕਰੋ ! ਦੇਸੀ ਅਫ਼ਸਰਾਂ ਨੇ ਤਾਂ ਭਾਰਤ ਦਾ ਬੇੜਾ ਗਰਕ ਕਰ ਦਿੱਤਾ ਹੈ । ਆਪ ਰਲ ਕੇ ਕਤਲ ਕਰਾਂਦੇ ਤੇ ਡਾਕੇ ਪਵਾਂਦੇ ਹਨ।
ਇਸ ਦੀ ਜੀਭ ਬੜੀ ਬੇ-ਲਗਾਮੀ ਹੈ। ਜ਼ਰਾ ਨਹੀਂ ਦੇਖਦਾ ਕਿ ਉਹ ਗੱਲ ਕਿਸ ਦੇ ਨਾਲ ਕਰ ਰਿਹਾ ਹੈ, ਛੋਟਾ ਹੈ, ਵੱਡਾ ਹੈ ; ਉੱਚਾ ਹੈ, ਨੀਵਾਂ ਹੈ ; ਜੋ ਆਂਦਾ ਹੈ, ਮੂੰਹੋਂ ਕੱਢ ਦਿੰਦਾ ਹੈ।
ਜਗਤ ਸਿੰਘ ਸ਼ੁਰੂ ਸ਼ੁਰੂ ਵਿੱਚ ਗੱਲਾਂ ਵਿੱਚ ਹੀ ਕਦੇ ਕਦਾਈਂ ਕੋਈ ਆਪਣੇ ਮਤਲਬ ਦੀ ਬੇ-ਤੁੱਕੀ ਵਾਹ ਜਾਂਦਾ ਸੀ ਜਿਸ ਦੇ ਉੱਤਰ ਵਿਚ ਸਰਲਾ ਵੱਲੋਂ ਉਸ ਨੂੰ ਜੋ ਕੁਝ ਕਿਹਾ ਜਾਂਦਾ, ਜਾਂ ਜਿਨ੍ਹਾਂ ਭਾਵਾਂ ਨਾਲ ਉਸ ਵੱਲ ਤੱਕਿਆ ਜਾਂਦਾ ਸੀ, ਇਸ ਦਾ ਵੇਰਵਾ ਪਾਠਕ ਪਿਛਲੇ ਕਾਂਡ ਵਿੱਚ ਪੜ੍ਹ ਹੀ ਚੁੱਕੇ ਹਨ।