Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਕੰਨ ਖੜੇ ਹੋ ਜਾਣੇ-ਸਾਵਧਾਨ ਹੋ ਜਾਣਾ, ਕਿਸੇ ਖ਼ਤਰੇ ਨੂੰ ਭਾਂਪ ਲੈਣਾ

ਰਤਾ ਜਿੰਨੀ ਕੋਈ ਗੱਲ ਹੋਵੇ, ਮਤਲਬ ਦੀ ਭਾਵੇਂ ਬੇ-ਮਤਲਬ, ਉਸ ਦੇ ਕੰਨ ਬਿੱਲੀ ਵਾਂਗ ਖੜੇ ਹੋ ਜਾਂਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਸ ਦੇ ਸੁਭਾਉ ਵਿੱਚ ਸ਼ੱਕ ਤੇ ਬੇ-ਭਰੋਸਗੀ ਦਾ ਅੰਸ਼ ਕੁਝ ਵਧੇਰੇ ਹੈ।

ਕੰਨ ਖੜ੍ਹੇ ਕਰਨੇ-ਚੁਕੰਨੇ ਹੋਣਾ

ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ ਤਾਂ ਇੱਕ ਝਾੜੀ ਵਿੱਚੋਂ ਘੁਸਰ-ਮੁਸਰ ਸੁਣਨ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵੱਲ ਵੇਖਣ ਲੱਗ ਪਏ।

ਕੰਨ ਖਿੱਚਣੇ-ਤਾੜਨਾ ਕਰਨੀ

ਆਪਣੇ ਪੁੱਤਰ ਦੇ ਮੈਂ ਖ਼ੂਬ ਕੰਨ ਖਿੱਚ ਦਿੱਤੇ ਹਨ । ਆਸ ਹੈ ਮੁੜ ਉਹ ਕਦੇ ਸ਼ਰਾਰਤ ਨਹੀਂ ਕਰੇਗਾ ਤੇ ਨਾ ਹੀ ਗੁਸਤਾਖੀ ਕਰੇਗਾ।

ਕੰਨ ਖੋਲ੍ਹ ਦੇਣੇ-ਖ਼ਬਰਦਾਰ ਕਰ ਦੇਣਾ

ਹੁਣ ਜੋ ਹੋ ਗਿਆ ਸੋ ਹੋ ਗਿਆ, ਅੱਗੋਂ ਲਈ ਮੈਂ ਉਸ ਦੇ ਕੰਨ ਖੋਲ੍ਹ ਦਿੱਤੇ ਹਨ ਕਿ ਮੁੜ ਜੇ ਅਜਿਹੀ ਹਰਕਤ ਕੀਤੀ ਤਾਂ ਆਪਣਾ ਕੀਤਾ ਪਾਇਂਗਾ।

ਕੰਨ ਝਪੱਕੇ ਲੈਣੇ-ਕੰਨ ਲਾ ਲਾ ਕੇ ਸੋਆਂ ਲੈਣੀਆਂ

(ਉਨ੍ਹਾਂ ਨੂੰ ਖ਼ੁਸ਼ ਵੇਖ ਕੇ) ਨੌਕਰ ਤਮਾਸ਼ਾ ਵੇਖਦੇ ਸਨ- ਆਸੋਂ ਪਾਸੋਂ ਲੋਕ ਕੰਨ ਝਪੱਕੇ ਲੈਂਦੇ ਸਨ ਕਿ ਬੁੱਢੇ ਡਾਕਟਰ ਦੇ ਘਰ ਕੀਹ ਹੋ ਗਿਆ ।

ਕੰਨ ਝਾੜਨਾ-ਝਾੜਾਂ ਖਾ ਕੇ ਸ਼ਰਮਿੰਦਾ ਹੋਣਾ

ਮਾਲੀ ਨੂੰ ਮਾਲਕਣ ਨੇ ਬੜੀਆਂ ਝਾੜਾਂ ਪਾਈਆਂ ਤੇ ਉਹ ਕੰਨ ਝਾੜਦਾ ਬਾਹਰ ਨਿਕਲ ਆਇਆ।

ਕੰਨ ਤੇ ਜੂੰ ਨਾ ਸਰਕਣੀ-ਕਹੇ ਦਾ ਜ਼ਰਾ ਅਸਰ ਨਾ ਹੋਣਾ

ਦਿਨੋਂ ਦਿਨ ਤੇਰੇ ਮਿੱਤਰ ਤੈਨੂੰ ਲੁੱਟੀ ਜਾ ਰਹੇ ਹਨ। ਤੈਨੂੰ ਸੌ ਵਾਰੀ ਸਮਝਾਇਆ ਹੈ, ਪਰ ਤੇਰੇ ਕੰਨਾਂ ਤੇ ਜੂੰ ਤੀਕ ਨਹੀਂ ਸਰਕਦੀ।

ਕੰਨ ਦੇਣਾ-ਗਹੁ ਨਾਲ ਸੁਣਨਾ

ਕੀ ਕਿਰਪਾ ਕਰ ਕੇ ਕੁਝ ਮਿੰਟਾਂ ਲਈ ਮੇਰੀ ਗੱਲ ਵੱਲ ਕੰਨ ਦੇ ਸਕੋਗੇ ?

ਕੰਨ ਧਰ ਕੇ ਸੁਣਨਾ-ਧਿਆਨ ਨਾਲ ਗੱਲ ਸੁਣਨੀ

ਜੇ ਇਹੋ ਜਿਹੇ ਮੁਲਕ ਦੇ ਆਦਮੀਆਂ ਵਿੱਚ ਸਾਰੀਆਂ ਕੁੜੀਆਂ ਦਾ ਜਾਣਾ ਵਾਜਬੀ ਨਹੀਂ ਤਾਂ ਫੇਰ ਜਦੋਂ ਮੈਂ ਵਰ ਲੱਭਣ ਨੂੰ ਕਹਿਨੀ ਹਾਂ, ਤਾਂ ਮੇਰੀ ਗੱਲ ਕੰਨ ਧਰ ਕੇ ਤੁਸੀਂ ਸੁਣਦੇ ਕਿਉਂ ਨਹੀਂ ?

ਕੰਨ ਨਾ ਹਿਲਾਉਣਾ-ਮਾਲ ਡੰਗਰ ਦਾ ਬੜਾ ਅਸੀਲ ਹੋਣਾ

ਸਾਡੀ ਗਊ ਨੂੰ ਕੋਈ ਚੋ ਲਵੇ, ਬਿਲਕੁਲ ਕੰਨ ਨਹੀਂ ਹਿਲਾਉਂਦੀ, ਨਹੀਂ ਤੇ ਕਈ ਗਊਆਂ ਤੇ ਕਿਸੇ ਓਪਰੇ ਦੇ ਕਾਬੂ ਹੀ ਨਹੀਂ ਆਉਂਦੀਆਂ।

ਕੰਨ ਪਈ ਆਵਾਜ਼ ਸੁਣਾਈ ਨਾ ਦੇਣੀ-ਬਹੁਤ ਰੌਲੇ ਦੇ ਕਾਰਨ ਕੁਝ ਵੀ ਸੁਣਿਆ ਨਾ ਜਾਣਾ

ਦੁਪਾਸੀ ਲੋਹੜੀ ਦੇ ਗੀਤਾਂ ਦੀ ਉਹ ਗੜਗੂੰਜ ਮੱਚੀ ਕਿ ਕਿਸੇ ਨੂੰ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦੇਂਦੀ। ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ। ਜਿਉਂ ਗੀਤਾਂ ਦੀ ਭਰਮਾਰ ਸ਼ੁਰੂ ਹੋਈ ਕਿ ਇੱਕ ਹੁੱਲੜ ਜਿਹਾ ਮੱਚ ਗਿਆ।

ਕੰਨ ਪਾੜਵੀਂ-ਕੰਨਾਂ ਨੂੰ ਦੁਖਦਾਈ

ਗੱਡਿਆਂ ਦੇ ਗੱਡੇ ਲੋਹਾ ਚੁੱਕੀਂਦਾ ਰੱਖੀਂ ਦਾ ਰਹਿਣ ਕਰਕੇ ਹਰ ਵੇਲੇ ਕੰਨ ਪਾੜਵੀਂ ਠਾਹ ਠਾਹ ਹੁੰਦੀ ਰਹਿੰਦੀ ਸੀ।

  • «
  • 101
  • 102
  • 103
  • 104
  • 105
  • »