ਅਨੰਤ ਰਾਮ ਹੁਣ ਜਿਹੜਾ ਸ਼ਾਮੂ ਸ਼ਾਹ ਦੇ ਅੜਿੱਕੇ ਚੜ੍ਹਿਆ ਏ, ਉਸ ਤੋਂ ਨਿੱਕਲਣਾ ਸੌਖਾ ਨਹੀਂ ਦਿਸਦਾ। ਸ਼ਾਮੂ ਸ਼ਾਹ ਦੀ ਉਸ ਨਾਲ ਮੁੱਢ ਦੀ ਖਹਿ ਹੋਈ ਨਾਂ। ਸਿਰ ਵੱਢਵਾਂ ਵੈਰ ਏ।
ਪੁੱਤਰ ਦੀ ਕਾਮਯਾਬੀ ਦੇਖ ਕੇ ਮਾਂ ਦਾ ਅੰਗ ਅੰਗ ਹੱਸ ਪਿਆ।
ਉਸ ਦੇ ਹਵਾਸ ਕੁਝ ਟਿਕਾਣੇ ਹੋਏ, ਪਰ ਜਿਉਂ ਹੀ ਉਹ ਕਿਸੇ ਗੱਲ ਦਾ ਖਿਆਲ ਕਰਦਾ ਸੀ, ਉਸ ਦੇ ਅੰਗ ਅੰਗ ਵਿੱਚੋਂ ਅੱਗ ਦੇ ਅਲੰਬੇ ਉੱਠ ਆਉਂਦੇ ਸਨ।
ਬਿੱਕਰ ਨੇ ਇਸ ਵਾਰ ਫਸਲ ਦੀ ਪੈਦਾਵਾਰ ਨੂੰ ਵਧਾਉਣ ਲਈ ਖੂਬ ਅੰਗ ਹਿਲਾਏ ਪਰ ਮੀਂਹ ਜਿਆਦਾ ਪੈਣ ਕਾਰਨ ਉਸਦੀਆਂ ਆਸਾਂ ਤੇ ਪਾਣੀ ਫਿਰ ਗਿਆ।
ਇਹ ਸਾਡੇ ਪਿੰਡ ਦਾ ਆਦਮੀ ਹੈ। ਪਰਮਾਤਮਾ ਨੇ ਇਸ ਨੂੰ ਭਾਗ ਲਾਇਆ ਹੈ ਤੇ ਇਸ ਨੇ ਵੀ ਬੜਾ ਜਸ ਖੱਟਿਆ ਹੈ ਕਿਉਂਕਿ ਪਿੰਡ ਦਾ ਜੋ ਵੀ ਆਦਮੀ ਇਸ ਪਾਸ ਆਇਆ ਹੈ, ਇਸ ਨੇ ਪੂਰਾ ਅੰਗ ਕੀਤਾ ਹੈ।
ਕੋਈ ਬੇਇਤਬਾਰੀ ਨਹੀਂ ਪਰ ਫੇਰ ਵੀ ਜੇ ਆਪਣੀ ਕਲਮ ਨਾਲ ਇੱਥੇ ਅੰਗ ਪਾ ਦਿਉਂ ਤਾਂ ਠੀਕ ਹੈ।
ਮੁਸ਼ਕਿਲ ਸਮੇਂ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
ਜਦੋਂ ਤੂੰ ਡਿੱਗੀ ਸੀ ਤੇਰਾ ਕੋਈ ਨਾ ਕੋਈ ਅੰਗ ਜ਼ਰੂਰ ਮਾਰਿਆ ਜਾਣਾ ਸੀ ਪਰ ਸ਼ੁਕਰ ਹੈ ਰੱਬ ਨੇ ਤੈਨੂੰ ਬਚਾ ਲਿਆ।
ਜਿਨ੍ਹਾਂ ਦਿਨਾਂ ਵਿੱਚ ਹੁਕਮੇ ਨੇ ਸੰਤੀ ਨਾਲ ਵਿਆਹ ਕਰਵਾਇਆ ਸੀ, ਉਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਉਸ ਦੇ ਭਰਾ ਜਿਉਣੇ ਦੇ ਘਰ ਵਾਲੀ ਸੁਰਗਵਾਸ ਹੋ ਗਈ ਸੀ। ਹੁਣ ਹੁਕਮੇ ਦੀ ਮੌਤ ਪਿੱਛੋਂ ਜਿਉਣੇ ਦੇ ਰੰਡੇਪੇ ਨੇ ਅੰਗੜਾਈਆਂ ਭੰਨੀਆਂ। ਅਫ਼ਸੋਸ ਕਿ ਕੁਝ ਮਹੀਨੇ ਲੰਘ ਜਾਣ ਪਿੱਛੋਂ ਉਸਨੇ ਸੰਤੀ ਤੇ ਡੋਰੇ ਸੁੱਟਣੇ ਸ਼ੁਰੂ ਕਰ ਦਿੱਤੇ।
ਅੱਗੇ ਜਾਂਞੀ ਘੋੜੇ, ਘੋੜੀਆਂ, ਗੱਡੀਆਂ, ਬੋਤੇ ਲਿਆ ਕੇ ਕੁੜੀ ਵਾਲੇ ਦਾ ਅੰਤ ਲਿਆ ਕਰਦੇ ਸਨ।
ਇਸ ਤੋਂ ਬਾਅਦ ਦੀ ਕੀ ਦੱਸਾਂ, ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿ ਉਹਨਾਂ ਚੀਜ਼ਾਂ ਨੂੰ ਵੇਖਦਿਆਂ ਹੀ ਮੇਰੇ ਅੰਦਰ ਅੱਗ ਲੱਗ ਉੱਠੀ। ਇਹੋ ਦਿਲ ਕਰੇ ਕਿ ਸਾਰੇ ਸ਼ਹਿਰ ਦੇ ਇਹੋ ਜਿਹੇ ਮਕਾਨਾਂ ਨੂੰ ਰਾਤੋ ਰਾਤ ਭੰਨ ਕੇ ਅੰਦਰ ਪਾ ਲਵਾਂ।
ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਬਣਦੀ, ਪਰ ਚੰਨੇ ਤੇ ਭਜਨੋਂ ਦੇ ਘਿਉ ਸ਼ੱਕਰ ਹੋਣ ਦਾ ਖਾਸ ਕਾਰਨ ਸੀ। ਹਰ ਨਵੀਂ ਵਹੁਟੀ ਨੂੰ ਓਪਰੇ ਮਾਹੌਲ ਵਿੱਚ ਅੰਦਰ ਸਾਂਝਾ ਕਰਨ ਲਈ ਇੱਕ ਸਹੇਲੀ ਦੀ ਲੋੜ ਹੁੰਦੀ ਹੈ ਅਤੇ ਇਹ ਕਾਰਨ ਭਜਨੋ ਤੇ ਠੀਕ ਢੁਕਦਾ ਸੀ।