ਭਾਰਤੀ ਸੈਨਿਕ ਇੰਨੀ ਬਹਾਦਰੀ ਨਾਲ ਲੜੇ ਕਿ ਉਹਨਾਂ ਨੇ ਵੈਰੀ ਦੀ ਅਲ਼ਖ ਮੁਕਾ ਦਿੱਤੀ।
ਗਰੀਬ ਸ਼ਾਮੂ ਨੇ ਬੜੇ ਚਾਵਾਂ ਨਾਲ ਤਿੱਲੇ ਵਾਲੀ ਜੁੱਤੀ ਲਈ ਸੀ। ਪੈਰੀਂ ਪਾ ਕੇ ਟੱਪਦਾ ਨੱਚਦਾ ਘਰ ਨੂੰ ਆ ਰਿਹਾ ਸੀ ਕਿ ਉਸ ਦਾ ਪੈਰ ਗੰਦੀ ਨਾਲੀ ਵਿੱਚ ਪੈ ਗਿਆ। ਜੁੱਤੀ ਦੀ ਅਲਖ ਲਹਿ ਗਈ, ਤਿੱਲੇ ਦੀ ਸਾਰੀ ਚਮਕ ਮਾਰੀ ਗਈ।
ਹੁਣ ਉਸ ਤੇ ਕਿਸੇ ਦੇ ਕਹਿਣ ਸਮਝਾਉਣ ਦਾ ਕੋਈ ਅਸਰ ਨਹੀਂ, ਉਹ ਤੇ ਅਲਫ਼ ਨੰਗਾ ਹੋ ਗਿਆ ਹੈ। ਵੱਡੇ ਨਿੱਕੇ ਦੀ ਸ਼ਰਮ ਉਸ ਲਾਹ ਸੁੱਟੀ ਹੈ।
ਮੈਂ ਭਾਵੇਂ ਜੋ ਕੁਝ ਮਰਜ਼ੀ ਕਰਾਂ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਅਲਫ਼ੋਂ ਬੇ ਨਹੀਂ ਕਹੀ।
ਤੇਰੇ ਘਰ ਕਿੰਨਾਂ ਹੀ ਲੁੱਟ ਦਾ ਸਮਾਨ ਅਸਾਂ ਪਾਇਆ ਸੀ, ਤੂੰ ਸਾਰਾ ਅੱਲਮ ਗੱਲਮ ਹੀ ਕਰ ਗਿਆ ਹੈਂ।
ਜਦੋਂ ਉਹ ਸ਼ਰਾਬ ਦੇ ਲੋਰ ਵਿੱਚ ਹੁੰਦਾ ਹੈ, ਉਸ ਨੂੰ ਕੀ ਪਤਾ ਕਿ ਉਹ ਕੀ ਅੱਲਮ ਗੱਲਮ ਬਕੀ ਜਾਂਦਾ ਹੈ।
ਪੜ੍ਹਿਆ ਲਿਖਿਆ ਹੋ ਕੇ ਤੂੰ ਕੀ ਅੱਲ ਵਲੱਲੀਆਂ ਕਰਦਾ ਪਿਆ ਹੈਂ; ਕੁਝ ਸੋਚ ਸਮਝ ਕੇ ਗੱਲ ਕਰ।
ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਤੁਹਾਨੂੰ ਇਮਤਿਹਾਨ ਦੀ ਅਲੂਣੀ ਸਿੱਲ ਚੱਟਣੀ ਹੀ ਪਵੇਗੀ।
ਓ ਕਮੀਨੇ, ਤੂੰ ਕਿਉਂ ਮੇਰੇ ਅੱਲੇ ਫੱਟਾਂ ਤੇ ਲੂਣ ਛਿੜਕਣ ਆਇਆ ਏਂ ? ਮੇਰਾ ਮਹਿਮਾਨ ਹੋ ਕੇ ਤੂੰ ਮੇਰੇ ਲੜਕੇ ਤੇ ਵਾਰ ਕੀਤਾ, ਫੇਰ ਯਤਨ ਕੀਤਾ ਕਿ ਮੈਂ ਆਪਣੇ ਫੱਟੜ ਪੁੱਤਰ ਨੂੰ ਹਸਪਤਾਲ ਨਾ ਦਾਖ਼ਲ ਕਰਾਵਾਂ।
ਲਖ ਸਿਰੀਂ ਅਵਲ ਸਵਲ ਆਵਨ, ਯਾਰ ਯਾਰ ਥੋਂ ਮੁਲ ਨਾ ਭੱਜਦੇ ਨੀ।
ਇਹ ਕੁੜੀ ਨਿੱਕਿਆਂ ਹੁੰਦਿਆਂ ਤੋਂ ਹੀ ਰਹੀ ਹੈ ਸਰਦਾਰਨੀ ਹੋਰਾਂ ਦੀ ਅੜਦਲ ਵਿੱਚ, ਸੁਭਾ ਦੀ ਅਸੀਲ ਤੇ ਹਸਮੁਖ। ਹਰ ਪਾਸਿਉਂ ਗੁਣਾਂ ਦੀ ਗੁਥਲੀ ਏ।
ਹੁਣ ਰੁਪਯਾ ਵੀ ਕੁਝ ਨਹੀਂ ਖੋਹ ਸਕਦਾ। ਮਿਆਦ ਪੁੱਗ ਗਈ ਏ ਤੇ ਬਾਮੂ ਅੜ ਬੈਠਾ ਏ ਕਿ ਉਸ ਰੁਪਯਾ ਨਹੀਂ ਲੈਣਾ ਸਗੋਂ ਮੇਰੀ ਛਾਤੀ ਤੋਂ ਅਧ ਸੇਰ ਮਾਸ ਕੱਟੇਗਾ ਜਿਵੇਂ ਟੋਂਬੂ ਵਿੱਚ ਲਿਖਿਆ ਏ।